ਮਹਿੰਗਾਈ ਨੇ ਵਿਗਾੜਿਆ ਗਰੀਬ ਦੀ ਥਾਲੀ ਦਾ ''ਸੁਆਦ''

12/10/2019 12:32:24 PM

ਜਾਲੌਨ (ਵਾਰਤਾ)— ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਉੱਤਰ ਪ੍ਰਦੇਸ਼ ਦੇ ਜਾਲੌਨ 'ਚ ਪਿਆਜ਼ ਅਤੇ ਲਸਣ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਗਰੀਬ ਦੀ ਥਾਲੀ 'ਤੇ ਪੈਣ ਲੱਗਾ ਹੈ। ਸਖਤ ਮਿਹਨਤ ਕਰਨ ਵਾਲੇ ਲੋਕਾਂ ਦੇ ਖਾਣੇ ਦਾ ਸਹਾਰਾ ਪਿਆਜ਼ ਅਤੇ ਲਸਣ ਦੀ ਚਟਨੀ ਵੀ ਹੁਣ ਉਨ੍ਹਾਂ ਦੀ ਥਾਲੀ ਤੋਂ ਦੂਰ ਹੋ ਗਈ ਹੈ, ਇਨ੍ਹਾਂ ਲੋਕਾਂ ਲਈ ਨੂੰ ਹੁਣ ਸਿਰਫ ਲੂਣ ਦਾ ਸਹਾਰਾ ਰਹਿ ਗਿਆ ਹੈ। ਇੱਥੇ ਪਿਆਜ਼ ਦੀਆਂ ਕੀਮਤਾਂ 90 ਤੋਂ 100 ਰੁਪਏ ਕਿਲੋ ਪਹੁੰਚ ਗਈਆਂ ਹਨ ਤਾਂ ਉੱਥੇ ਹੀ ਲਸਣ 200 ਤੋਂ ਢਾਈ ਸੌ ਕਿਲੋ ਦੇ ਭਾਅ ਨਾਲ ਵਿਕ ਰਿਹਾ ਹੈ। ਅਜਿਹੇ ਵਿਚ ਕਦੇ ਗਰੀਬ ਦੀ ਥਾਲੀ ਦਾ ਮੁੱਖ ਹਿੱਸਾ ਰਹੀ ਪਿਆਜ਼ ਅਤੇ ਲਸਣ ਦੀ ਚਟਨੀ ਬਾਰੇ ਸੋਚਣਾ ਵੀ ਇਸ ਵਰਗ ਲਈ ਮੁਸ਼ਕਲ ਹੋ ਗਿਆ ਹੈ।

ਦਾਲਾਂ ਅਤੇ ਸਬਜ਼ੀਆਂ ਦੇ ਰੇਟ ਪਹਿਲਾਂ ਨਾਲੋਂ 7ਵੇਂ ਆਸਮਾਨ 'ਤੇ ਹਨ। ਕੇਂਦਰ ਅਤੇ ਸੂਬਾ ਸਰਕਾਰ ਵਲੋਂ ਪਿਆਜ਼ ਦੀਆਂ ਕੀਮਤਾਂ ਹੇਠਾਂ ਲਿਆਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਚਾਹੇ ਜੋ ਵੀ ਕਿਹਾ ਜਾ ਰਿਹਾ ਹੋਵੇ ਪਰ ਹਕੀਕਤ 'ਚ ਗਰੀਬਾਂ ਦੇ ਖਾਣੇ ਦਾ ਸਭ ਤੋਂ ਵੱਡਾ ਸਹਾਰਾ ਅੱਜ ਉਨ੍ਹਾਂ ਤੋਂ ਖੋਹਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਅਨੁਮਾਨ ਦੇ ਮੁਤਾਬਕ ਉੱਤਰ ਪ੍ਰਦੇਸ਼ 'ਚ ਆਬਾਦੀ ਦੇ ਹਿਸਾਬ ਨਾਲ ਪਿਆਜ਼ ਦੀ ਖਪਤ ਉਤਪਾਦਨ ਤੋਂ ਦੋਗੁਣੀ ਹੈ, ਜਿਸ ਦੀ ਭਰਪਾਈ ਲਈ ਉੱਤਰ ਪ੍ਰਦੇਸ਼ ਨੂੰ ਮਹਾਰਾਸ਼ਟਰ ਦੇ ਨਾਸਿਕ ਤੋਂ ਪਿਆਜ਼ ਮੰਗਾਉਣਾ ਪੈਂਦਾ ਹੈ ਪਰ ਇਸ ਵਾਰ ਮਹਾਰਾਸ਼ਟਰ 'ਤ ਬੇਮੌਸਮੀ ਬਰਸਾਤ ਕਾਰਨ ਪਿਆਜ਼ ਦੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ, ਜਿਸ ਦਾ ਸਿੱਧਾ ਅਸਰ ਉੱਤਰ ਪ੍ਰਦੇਸ਼ ਦੀਆਂ ਮੰਡੀਆਂ 'ਤੇ ਪਿਆ ਹੈ।


Tanu

Content Editor

Related News