ਲੋਕ ਬੀਫ ਖਾਣਾ ਛੱਡ ਦੇਣ ਤਾਂ ਰੁੱਕ ਜਾਵੇਗੀ ਮੌਬ ਲਿੰਚਿੰਗ: ਇੰਦਰੇਸ਼ ਕੁਮਾਰ

Tuesday, Jul 24, 2018 - 10:30 AM (IST)

ਲੋਕ ਬੀਫ ਖਾਣਾ ਛੱਡ ਦੇਣ ਤਾਂ ਰੁੱਕ ਜਾਵੇਗੀ ਮੌਬ ਲਿੰਚਿੰਗ: ਇੰਦਰੇਸ਼ ਕੁਮਾਰ

ਨੈਸ਼ਨਲ ਡੈਸਕ— ਮੌਬ ਲਿੰਚਿੰਗ ਨੂੰ ਲੈ ਕੇ ਆਰ.ਐੱਸ.ਐੱਸ.ਨੇਤਾ ਇੰਦਰੇਸ਼ ਕੁਮਾਰ ਦਾ ਕਹਿਣਾ ਹੈ ਕਿ ਲੋਕ ਜੇਕਰ ਬੀਫ ਖਾਣਾ ਛੱਡ ਦੇਣ ਤਾਂ ਮਾਬ ਲਿੰਚਿੰਗ ਵਰਗੀਆਂ ਘਟਨਾਵਾਂ ਖਤਮ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਨਿਪਟਣ ਲਈ ਲੋਕਾਂ 'ਚ ਸੰਸਕਾਰ ਦਾ ਹੋਣਾ ਵੱਡੀ ਭੂਮਿਕਾ ਨਿਭਾਉਂਦਾ ਹੈ। ਆਰ.ਐੱਸ.ਐੱਸ. ਨੇਤਾ ਦਾ ਇਹ ਬਿਆਨ ਅਲਵਰ ਲਿੰਚਿੰਗ ਦੇ ਕੁਝ ਦਿਨਾਂ ਬਾਅਦ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਬੀਫ ਖਾਣਾ ਛੱਡ ਦੇਣ ਤਾਂ ਸ਼ੈਤਾਨਾਂ ਵੱਲੋਂ ਕੀਤੇ ਜਾਣ ਵਾਲੇ ਇਸ ਤਰ੍ਹਾਂ ਅਪਰਾਧਾਂ ਨੂੰ ਰੋਕਿਆ ਜਾ ਸਕਦਾ ਹੈ। ਇੰਦਰੇਸ਼ ਕੁਮਾਰ ਨੇ ਅੱਗੇ ਕਿਹਾ ਕਿ ਕੋਈ ਵੀ ਧਰਮ ਗਾਂ ਨੂੰ ਮਾਰਨ ਦੀ ਮਨਜ਼ੂਰੀ ਨਹੀਂ ਦਿੰਦਾ, ਚਾਹੇ ਉਹ ਧਰਮ ਹੋਵੇ ਜਾਂ ਇਸਲਾਮ। ਇਸਲਾਮ ਦੀ ਗੱਲ ਕਰੀਏ ਤਾਂ ਮੱਕਾ ਅਤੇ ਮਦੀਨਾ 'ਚ ਅੱਜ ਵੀ ਗਾਂਵਾਂ ਨੂੰ ਮਾਰਨ 'ਤੇ ਰੋਕ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਪਰ ਇਸ ਸਮੱਸਿਆ ਤੋਂ ਨਿਪਟਣ ਲਈ ਸਮਾਜ 'ਚ ਵੀ ਸਹੀ ਸੰਸਕਾਰ ਹੋਣੇ ਚਾਹੀਦੇ ਹਨ।


Related News