ਲੂਡੋ ਗੇਮ ਖੇਡਣ ਦੇ ਆਦੀ ਨੌਜਵਾਨ ਨੇ ਮੌਤ ਨੂੰ ਲਾਇਆ ਗਲ, ਸੁਸਾਈਡ ਨੋਟ ’ਚ ਲਿਖਿਆ- ਮੈਂ ਪੈਸੇ ਹਾਰ ਗਿਆ

06/08/2022 1:39:15 PM

ਇੰਦੌਰ- ਆਨਲਾਈਨ ਲੂਡੋ ਗੇਮ ਦੀ ਵਜ੍ਹਾ ਕਰ ਕੇ ਇਕ ਨੌਜਵਾਨ ਮੁੰਡੇ ਨੇ ਮੌਤ ਨੂੰ ਗਲ ਲਾ ਲਿਆ। ਦਰਅਸਲ ਮੁੰਡਾ ਲੂਡੋ ਗੇਮ ’ਚ ਰੁਪਏ ਹਾਰ ਗਿਆ ਸੀ, ਜਿਸ ਕਾਰਨ ਉਹ ਤਣਾਅ ’ਚ ਸੀ। ਉਸ ਦੇ ਚੱਲਦੇ ਨੌਜਵਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਪਰ ਮਰਨ ਤੋਂ ਪਹਿਲਾਂ ਮ੍ਰਿਤਕ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਹੈ। ਇਸ ਸੁਸਾਈਡ ’ਚ ਲਿਖਿਆ ਹੈ- ਮੈਂ ਜੋ ਵੀ ਕਰ ਰਿਹਾ ਹਾਂ, ਆਪਣੀ ਇੱਛਾ ਨਾਲ ਕਰ ਰਿਹਾ ਹਾਂ। ਮੈਂ ਗੇਮ ’ਚ ਪੈਸੇ ਹਾਰਿਆ ਹਾਂ, ਇਸ ਵਜ੍ਹਾ ਕਰ ਕੇ ਇਹ ਕਦਮ ਚੁੱਕ ਰਿਹਾ ਹਾਂ।

ਇਹ ਵੀ ਪੜ੍ਹੋ: ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਬੋਰਵੈੱਲ ’ਚ ਡਿੱਗੇ 2 ਸਾਲਾ ਮਾਸੂਮ ਨੂੰ 40 ਮਿੰਟਾਂ 'ਚ ਸੁਰੱਖਿਅਤ ਕੱਢਿਆ ਬਾਹਰ

ਸੁਸਾਈਡ ਨੋਟ ਲਿਖ ਕੇ 23 ਸਾਲ ਦੇ ਨੌਜਵਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਹਿੰਗੋਲੀ ਦਾ ਰਹਿਣ ਵਾਲਾ ਹੈ ਅਤੇ ਇੱਥੇ ਇੰਦੌਰ ’ਚ ਆਪਣੇ ਜੀਜਾ ਦੇ ਕੋਲ ਰਹਿੰਦਾ ਸੀ। ਦੁਪਹਿਰ ਸਮੇਂ ਉਹ ਘਰ ’ਚ ਇਕੱਲਾ ਸੀ। ਇਸ ਦੌਰਾਨ ਉਸ ਨੇ ਇਹ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਨਿੱਜੀ ਕੰਪਨੀ ’ਚ ਕੰਮ ਕਰਦਾ ਸੀ। ਉਹ ਆਨਲਾਈਨ ਲੂਡੋ ਗੇਮ ’ਚ ਰੁਪਏ ਹਾਰ ਗਿਆ ਸੀ। ਇਸ ਤੋਂ ਬਾਅਦ ਉਹ ਤਣਾਅ ’ਚ ਸੀ। ਜਦੋਂ ਉਸ ਦੀ ਭੈਣ ਦੁਪਹਿਰ ਦੇ ਸਮੇਂ ਬੈਂਕ ਗਈ ਸੀ ਤਾਂ ਉਸ ਨੇ ਕਮਰੇ ’ਚ ਜਾ ਕੇ ਫਾਹਾ ਲਾ ਲਿਆ। 

ਇਹ ਵੀ ਪੜ੍ਹੋ: ਕੇਦਾਰਨਾਥ ’ਚ ਵੱਡੀ ਲਾਪ੍ਰਵਾਹੀ; ਭੀੜ ਦਰਮਿਆਨ ਲੈਂਡਿੰਗ ਸਮੇਂ ਬੇਕਾਬੂ ਹੋਇਆ ਹੈਲੀਕਾਪਟਰ, ਲੋਕਾਂ ਦੇ ਸੁੱਕੇ ਸਾਹ

ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਆਨਲਾਈਨ ਲੂਡੋ ਗੇਮ ਖੇਡਣ ਦਾ ਆਦੀ ਸੀ, ਜਿਸ ’ਚ ਉਹ ਹਾਰ ਗਿਆ ਸੀ। ਕੁਝ ਦਿਨ ਪਹਿਲਾਂ ਉਸ ਨੇ ਆਪਣੇ ਜੀਜਾ ਤੋਂ 17 ਹਜ਼ਾਰ ਰੁਪਏ ਲਏ ਸਨ। ਜਿਸ ’ਚ ਉਸ ਨੇ ਆਪਣੇ ਮਾਲਕ ਤੋਂ ਰੁਪਏ ਲੈ ਕੇ ਕਿਸ਼ਤਾਂ ’ਚ ਰੁਪਏ ਦੇਣ ਲਈ ਕਿਹਾ ਸੀ। ਪੁਲਸ ਮੁਤਾਬਕ ਉਸ ਨੇ ਵਿਆਜ ’ਤੇ ਰੁਪਏ ਲਏ ਸਨ। ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਮੋਬਾਇਲ ਦੀ ਕਾਲ ਅਤੇ ਹੋਰ ਡਿਟੇਲ ਮਿਲਣ ਮਗਰੋਂ ਸਥਿਤੀ ਹੋਰ ਸਪੱਸ਼ਟ ਹੋਵੇਗੀ। ਫ਼ਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉੱਥੇ ਹੀ ਪੁਲਸ ਸਾਰੇ ਬਿੰਦੂਆਂ ’ਤੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉੱਥੇ ਹੀ ਪਰਿਵਾਰ ਅਤੇ ਦੋਸਤਾਂ ਦੇ ਬਿਆਨ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜ਼ਾਲਮ ਮਾਂ ਦੀ ਘਿਨੌਣੀ ਕਰਤੂਤ, ਦੋਸਤਾਂ ਤੋਂ ਕਰਾਉਂਦੀ ਸੀ ਧੀ ਦਾ ਜਬਰ-ਜ਼ਿਨਾਹ ਫਿਰ ਕਰਦੀ ਸੀ ਗੰਦਾ ਧੰਦਾ


Tanu

Content Editor

Related News