ਮਾਸਕ ਨਾ ਪਹਿਨਣ ’ਤੇ ਪੁਲਸ ਨੇ 11 ਸਾਲਾ ਬੱਚੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਪਿਤਾ (ਵੀਡੀਓ)

Wednesday, Apr 07, 2021 - 01:17 PM (IST)

ਇੰਦੌਰ– ਮੱਧ-ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ ਦੇ ਪਰਦੇਸ਼ੀ ਪੁਰਾ ’ਚ ਮਾਸਕ ਨਾ ਪਹਿਨਣ ਨੂੰ ਲੈ ਕੇ ਦੋ ਪੁਲਸ ਵਾਲਿਆਂ ਨੇ ਇਕ ਆਟੋ ਰਿਕਸ਼ਾ ਚਾਲਕ ਕ੍ਰਿਸ਼ਣਕਾਂਤ ਨੂੰ ਉਸ ਦੇ ਬੱਚੇ ਦੇ ਸਾਹਮਣੇ ਬੁਰੀ ਤਰ੍ਹਾਂ ਕੁੱਟਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਪੁਲਸ ਕ੍ਰਿਸ਼ਣਕਾਂਤ ਨੂੰ ਮਾਰ ਰਹੀ ਸੀ ਤਾਂ ਉਸ ਦਾ 11 ਸਾਲਾ ਬੇਟਾ ਉਸ ਨੂੰ ਛੁਡਾਉਣ ਲਈ ਗਿੜਗਿੜਾ ਰਿਹਾ ਸੀ, ਇਸ ਦੇ ਬਾਵਜੂਦ ਵੀ ਦੋਵੇਂ ਪੁਲਸ ਵਾਲੇ ਨਹੀਂ ਮੰਨੇ।

ਇਹ ਵੀ ਪੜ੍ਹੋ– ਕੋਰੋਨਾ: ਸੂਰਤ ’ਚ ਵੱਡੀ ਲਾਪਰਵਾਹੀ, ਕੂੜਾ ਢੋਹਣ ਵਾਲੀ ਗੱਡੀ ’ਚ ਭੇਜੇ ਵੈਂਟੀਲੇਟਰ

 

ਇਹ ਵੀ ਪੜ੍ਹੋ– ਸ਼ਾਹ ਤੇ ਯੋਗੀ ਦੀ ਜਾਨ ਨੂੰ ਖਤਰਾ, CRPF ਨੂੰ ਮਿਲੀ ਧਮਕੀ ਵਾਲੀ ਈ-ਮੇਲ

ਦਰਅਸਲ, ਇੰਦੌਰ ਦੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਥੇ ਖਾਕੀ ’ਤੇ ਅਜਿਹੇ ਦਾਗ ਲੱਗੇ ਹਨ ਜੋ ਕਿਸੇ ਵੀ ਸਰਫ਼ ਨਾਲ ਧੋਣ ’ਤੇ ਨਹੀਂ ਨਿਕਲ ਸਕਦੇ। ਘਟਨਾ ਇੰਦੌਰ ਦੇ ਪਰਦੇਸ਼ੀ ਪੁਰਾ ਥਾਣਾ ਖੇਤਰ ਦੀ ਹੈ। ਜਿਥੇ ਖਾਕੀ ਨੇ ਆਪਣੀ ਇੱਜਤ ਨੂੰ ਮਿੱਟੀ ’ਚ ਮਿਲਾ ਕੇ ਇਕ ਬੇਟੇ ਦੇ ਸਾਹਮਣੇ ਉਸ ਦੇ ਪਿਤਾ ਨਾਲ ਕੁੱਟ-ਮਾਰ ਕੀਤੀ। ਜਿਸ ਨੂੰ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਪ੍ਰਦੇਸ਼ ਦੇ ਡੀ.ਜੀ.ਪੀ. ਵੀ ਬਰਦਾਸ਼ਤ ਨਹੀਂ ਕਰ ਸਕੇ ਕਿਉਂਕਿ ਜੇਕਰ ਉਨ੍ਹਾਂ ਦੇ ਪਰਿਵਾਰ ਨਾਲ ਅਜਿਹਾ ਹੁੰਦਾ ਤਾਂ ਉਹ ਕੀ ਕਰਦੇ, ਇਹ ਸਵਾਲ ਹੈ। ਉਥੇ ਹੀ ਪੁਲਸ ਦੇ ਆਲਾ ਅਧਿਕਾਰੀਆਂ ਨੇ ਮਾਸਕ ਨਾ ਪਹਿਨਣ ਵਾਲਿਆਂ ਦੇ ਅਪਰਾਧਕ ਰਿਕਾਰਡ ਕੱਢ ਕੇ ਟੇਬਲ ਦੇ ਹੇਠਾਂ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਪੁਲਸ ਵਾਲਿਆਂ ਨੂੰ ਬੇਦਖਲ ਕਰਨ ਦੀ ਬਜਾਏ ਉਨ੍ਹਾਂ ਨੂੰ ਐੱਸ.ਪੀ. ਦਫਤਰ ’ਚ ਅਟੈਚ ਕਰਕੇ ਆਪਣੇ ਕਰਤੱਵਾਂ ਤੋਂ ਪੱਲ਼ਾ ਝਾੜ ਲਿਆ। 

ਇਹ ਵੀ ਪੜ੍ਹੋ– ਇੰਦੌਰ ’ਚ 258 ਲੋਕਾਂ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਖਾਣੀ ਪਈ ਜੇਲ ਦੀ ਹਵਾ

ਨੋਟ: ਪੁਲਸ ਦੀ ਇਸ ਬਦਸਲੂਕੀ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ


Rakesh

Content Editor

Related News