ਹਾਈ ਕੋਰਟ ਨੇ ਅਨੋਖੀ ਸ਼ਰਤ ''ਤੇ ਦਿੱਤੀ ਜ਼ਮਾਨਤ, ਪੀੜਤਾ ਦੇ ਘਰ ਜਾ ਕੇ ਦੋਸ਼ੀ ਬੰਨ੍ਹਵਾਏ ਰੱਖੜੀ

08/03/2020 1:42:45 PM

ਇੰਦੌਰ— ਕਈ ਵਾਰ ਨਿਆਂ ਦੇਣ ਵਾਲੇ ਅਜਿਹੇ ਫ਼ੈਸਲੇ ਸੁਣਾ ਦਿੰਦਾ ਹੈ, ਜਿਸ ਕਾਰਨ ਉਹ ਚਰਚਾ 'ਚ ਬਣ ਜਾਂਦੇ ਹਨ। ਕੁਝ ਅਜਿਹਾ ਹੀ ਚਰਚਾ ਦਾ ਵਿਸ਼ਾ ਬਣਿਆ ਇਸ ਸੂਬੇ ਦੀ ਹਾਈ ਕੋਰਟ ਦਾ ਫ਼ੈਸਲਾ। ਦਰਅਸਲ ਰੱਖੜੀ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਅਨੋਖੀ ਸ਼ਰਤ 'ਤੇ ਛੇੜਛਾੜ ਦੇ ਦੋਸ਼ੀ ਇਕ ਵਿਅਕਤੀ ਨੂੰ ਜ਼ਮਾਨਤ ਦਿੱਤੀ ਹੈ। 2 ਮਹੀਨੇ ਤੋਂ ਜੇਲ੍ਹ 'ਚ ਬੰਦ ਦੋਸ਼ੀ ਨੂੰ ਕੋਰਟ ਨੇ ਕਿਹਾ ਕਿ ਉਹ ਰੱਖੜੀ ਵਾਲੇ ਦਿਨ ਆਪਣੀ ਪਤਨੀ ਨਾਲ ਪੀੜਤਾ ਦੇ ਘਰ ਮਠਿਆਈ ਲੈ ਕੇ ਜਾਵੇਗਾ ਅਤੇ ਉਸ ਤੋਂ ਰੱਖੜੀ ਬੰਨ੍ਹਵਾਏਗਾ। ਇਸ ਦੇ ਨਾਲ ਹੀ ਰੱਖਿਆ ਦਾ ਵਚਨ ਵੀ ਦੇਵੇ। ਇਸ ਦੌਰਾਨ ਦੋਸ਼ੀ ਨੂੰ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਪਾਲਣ ਵੀ ਕਰੇਗਾ। ਹਾਈ ਕੋਰਟ ਦੇ ਇਸ ਫ਼ੈਸਲੇ ਦੀ ਕਾਫ਼ੀ ਚਰਚਾ ਹੋ ਰਹੀ ਹੈ। 

ਸਥਾਨਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਉੱਜੈਨ ਜ਼ਿਲ੍ਹੇ ਸਥਿਤ ਖਾਚਰੌਦ ਤਹਿਸੀਲ ਦੇ ਪਿੰਡ ਸਾਂਦਲਾ ਦਾ ਹੈ। ਇਸੇ ਪਿੰਡ ਦੇ ਰਹਿਣ ਵਾਲੇ ਵਿਕ੍ਰਮ 'ਤੇ 20 ਅਪ੍ਰੈਲ 2020 ਨੂੰ ਇਕ ਜਨਾਨੀ ਨੇ ਛੇੜਛਾੜ ਦਾ ਦੋਸ਼ ਲਾਇਆ ਸੀ। ਵਿਕ੍ਰਮ 'ਤੇ ਦੋਸ਼ ਸੀ ਕਿ ਉਸ ਨੇ ਘਰ ਵਿਚ ਦਾਖ਼ਲ ਹੋ ਕੇ ਜਨਾਨੀ ਨਾਲ ਛੇੜਛਾੜ ਕੀਤੀ ਹੈ। 

ਵਿਕ੍ਰਮ ਨੂੰ ਪੁਲਸ ਨੇ 2 ਜੂਨ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਉਦੋਂ ਤੋਂ ਉਹ ਜੇਲ੍ਹ 'ਚ ਬੰਦ ਸੀ। ਜੇਲ੍ਹ 'ਚ ਬੰਦ ਦੋਸ਼ੀ ਵਿਕ੍ਰਮ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ ਅਤੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਉਸ ਵਿਚ ਉਸ ਨੇ ਕਿਹਾ ਕਿ ਦੋਸ਼ ਲਾਉਣ ਵਾਲੀ ਜਨਾਨੀ ਦੇ ਪਤੀ ਨੂੰ ਤਾਲਾਬੰਦੀ 'ਚ ਮੈਂ ਕੁਝ ਰੁਪਏ ਉਧਾਰ ਦਿੱਤੇ ਸਨ। ਰੁਪਏ ਮੰਗਣ 'ਤੇ ਜਨਾਨੀ ਨੇ ਉਸ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ ਹੈ। ਕੋਰਟ 'ਚ ਸੁਣਵਾਈ ਦੌਰਾਨ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਿਆ ਗਿਆ। 

ਓਧਰ ਵਿਕ੍ਰਮ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਕੋਰਟ ਨੇ ਕਿਹਾ ਹੈ ਕਿ ਦੋਸ਼ੀ ਨੂੰ ਪੀੜਤਾ ਤੋਂ ਰੱਖੜੀ ਬੰਨ੍ਹਵਾਉਂਦੇ ਹੋਏ ਤਸਵੀਰਾਂ ਅਤੇ ਉਸ ਨੂੰ 11 ਹਜ਼ਾਰ ਰੁਪਏ ਭੇਟ ਕਰੇ। ਉਸ ਦੇ ਬੇਟੇ ਨੂੰ ਦਿੱਤੇ 5 ਹਜ਼ਾਰ ਰੁਪਏ ਦੀ ਰਸੀਦ ਰਜਿਸਟਰੀ ਦੇ ਜ਼ਰੀਏ ਅਦਾਲਤ 'ਚ ਪੇਸ਼ ਕਰਨੀ ਹੋਵੇਗੀ। ਇਸ ਦੇ ਨਾਲ ਹੀ ਰੱਖਿਆ ਦਾ ਵਚਨ ਦੇਵੇ। ਅਜਿਹਾ ਨਾ ਕਰਨ 'ਤੇ ਦੋਸ਼ੀ ਦੀ ਜ਼ਮਾਨਤ ਰੱਦ ਕਰ ਦਿੱਤੀ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਹ ਹਲਫ਼ਨਾਮਾ ਦੇਵੇ ਕਿ ਕੋਰੋਨਾ ਨਿਯਮਾਂ ਦਾ ਪਾਲਣ ਕਰੇਗਾ।


Tanu

Content Editor

Related News