ਇੰਦੌਰ ''ਚ ਇਕ ਦਿਨ ''ਚ ਮਿਲੇ 110 ਨਵੇਂ ਕੋਰੋਨਾ ਮਰੀਜ਼, ਸ਼ਹਿਰ ''ਚ ਕੁਲ 696 ਪੀੜਤ
Thursday, Apr 16, 2020 - 12:33 PM (IST)
ਇੰਦੌਰ- ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਹਾਟਸਪਾਟ ਬਣੇ ਇੰਦੌਰ 'ਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਹੁਣ ਤੱਕ ਇੱਥੇ ਮਰੀਜ਼ਾਂ ਦੀ ਗਿਣਤੀ 696 ਪਹੁੰਚ ਗਈ ਹੈ। ਦਿੱਲੀ ਭੇਜੇ ਗਏ 1142 ਸੈਂਪਲਾਂ ਦੀ ਵੀਰਵਾਰ ਸਵੇਰੇ ਦੂਜੀ ਰਿਪੋਰਟ ਆਈ ਹੈ, ਜਿਸ 'ਚ 110 ਪਾਜ਼ੀਟਿਵ ਮਰੀਜ਼ ਹੋਰ ਮਿਲੇ ਹਨ। ਦਿੱਲੀ ਦੀ ਰਿਪੋਰਟ 'ਚ ਬੁੱਧਵਾਰ ਨੂੰ 117 ਮਰੀਜ਼ ਪਾਜ਼ੀਟਿਵ ਪਾਏ ਗਏ ਸਨ। ਸ਼ਹਿਰ 'ਚ ਹੁਣ ਤੱਕ 39 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁਕੀ ਹੈ ਅਤੇ 37 ਮਰੀਜ਼ ਸਿਹਤਮੰਦ ਹੋ ਕੇ ਆਪਣੇ ਘਰ ਜਾ ਚੁਕੇ ਹਨ।
ਇੰਦੌਰ ਅਤੇ ਭੋਪਾਲ 'ਚ ਸਭ ਤੋਂ ਵਧ ਮਰੀਜ਼
ਮੱਧ ਪ੍ਰਦੇਸ਼ 'ਚ ਇੰਦੌਰ ਅਤੇ ਭੋਪਾਲ 'ਚ ਸਭ ਤੋਂ ਵਧ ਮਰੀਜ਼ ਮਿਲ ਰਹੇ ਹਨ। ਇਨਾਂ 'ਚ ਵਿਨੋਬਾ ਨਗਰ, ਮੋਤਾ ਤਬੇਲਾ, ਰਾਵਜੀ ਬਾਜ਼ਾਰ, ਜੂਨੀ ਇੰਦੌਰ, ਪਿੰਜਰਾ ਬਾਖਲ, ਆਜ਼ਾਦ ਨਗਰ, ਉਤਸਵ ਗਾਰਡਨ, ਕੜਾਵ ਘਾਟ, ਇਕਬਾਲ ਕਾਲੋਨੀ, ਅਰਜੁਨ ਪਲਟਨ, ਜੂਨਾ ਰਿਸਾਲਾ, ਸਾਊਥ ਗਾਡਰਾਖੇੜੀ ਸਮੇਤ ਹੋਰ ਇਲਾਕੇ ਸ਼ਾਮਲ ਹਨ।