ਮਾਈਨਸ ਤਾਪਮਾਨ ਦਰਮਿਆਨ ਬਰਫ਼ ’ਤੇ ITBP ਦੇ ਜਵਾਨਾਂ ਨੇ ਖੇਡੀ ਕਬੱਡੀ, ਵੀਡੀਓ ਵਾਇਰਲ

Sunday, Mar 13, 2022 - 01:20 PM (IST)

ਮਾਈਨਸ ਤਾਪਮਾਨ ਦਰਮਿਆਨ ਬਰਫ਼ ’ਤੇ ITBP ਦੇ ਜਵਾਨਾਂ ਨੇ ਖੇਡੀ ਕਬੱਡੀ, ਵੀਡੀਓ ਵਾਇਰਲ

ਮਨਾਲੀ- ਤੁਸੀਂ ਮੈਦਾਨਾਂ ’ਤੇ ਤਾਂ ਕਬੱਡੀ ਖੇਡੀ ਅਤੇ ਵੇਖੀ ਹੋਵੇਗੀ ਪਰ ਬਰਫ਼ ਦੇ ਉੱਪਰ ਕਬੱਡੀ ਦਾ ਮੈਚ ਤੁਸੀਂ ਸ਼ਾਇਦ ਨਹੀਂ ਵੇਖਿਆ ਹੋਵੇਗਾ। ਹੁਣ ਬਰਫ਼ ’ਤੇ ਕਬੱਡੀ ਕੋਈ ਆਮ ਆਦਮੀ ਤਾਂ ਖੇਡਣ ਤੋਂ ਰਿਹਾ। ਇਹ ਕਾਰਨਾਮਾ ਸਾਡੇ ਦੇਸ਼ ਦੇ ਵੀਰ ਜਵਾਨਾਂ ਦਾ ਹੈ। ਭਾਰਤ-ਤਿੱਬਤ ਸਰਹੱਦ ਫੋਰਸ (ITBP) ਦੇ ਜਵਾਨਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਜਵਾਨ ਆਪਣੇ ਖਾਲੀ ਸਮੇਂ ਦੌਰਾਨ ਮਾਈਨਸ ਤਾਪਮਾਨ ਦਰਮਿਆਨ ਬਰਫ਼ ’ਤੇ ਕਬੱਡੀ ਖੇਡ ਕੇ ਆਪਣਾ ਮਨੋਰੰਜਨ ਕਰ ਰਹੇ ਹਨ। ਵੀਡੀਓ ਦਾ ਇਹ ਕਲਿੱਪ 52 ਸਕਿੰਟ ਹੈ, ਜੋ ਵਿਖਾਉਂਦਾ ਹੈ ਕਿ ਮੁਸ਼ਕਲ ਹਾਲਾਤਾਂ ਦਰਮਿਆਨ ਫ਼ੌਜੀ ਕਿਵੇਂ ਖੁਦ ਨੂੰ ਹਰ ਤਰ੍ਹਾਂ ਫਿਟ ਰੱਖਣ ਦੀ ਕੋਸ਼ਿਸ਼ ਕਰਦੇ ਹਨ। ITBP ਨੇ ਆਪਣੇ ਜਵਾਨਾਂ ਦਾ ਬਰਫ਼ ’ਚ ਕਬੱਡੀ ਖੇਡ ਦਾ ਆਨੰਦ ਮਾਣਦੇ ਹੋਏ ਵੀਡੀਓ ਸਾਂਝੀ ਕੀਤਾ ਹੈ। 

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਵਤਨ ਪਰਤੇ ਮੈਡੀਕਲ ਦੇ ਵਿਦਿਆਰਥੀਆਂ ਦਾ ਭਵਿੱਖ ਹੁਣ ਘੁੱਪ ਹਨ੍ਹੇਰੇ ’ਚ

 

ਕੈਪਸ਼ਨ ’ਚ ITBP ਨੇ ਲਿਖਿਆ, ‘‘ਫੁਲ ਆਫ਼ ਜੋਸ਼, ਪਲੇਇੰਗ ਇਨ ਸਨੋਅ।’’ ਬਰਫ਼ਬਾਰੀ ਵਾਲੇ ਖੇਤਰ ’ਚ ਦੁਸ਼ਮਣ ਤੋਂ ਜ਼ਿਆਦਾ ਖਤਰਾ ਜਵਾਨਾਂ ਨੂੰ ਮੌਸਮ ਦਾ ਰਹਿੰਦਾ ਹੈ। ਜਵਾਨਾਂ ਸਾਹਮਣੇ ਭਾਰੀ ਬਰਫ਼ਬਾਰੀ, ਬਰਫ਼ੀਲਾ ਤੂਫ਼ਾਨ ਅਤੇ ਬਰਫ਼ ਖਿਸਕਣ ਵਰਗੀਆਂ ਆਫ਼ਤਾਂ ਵੱਡੀਆਂ-ਵੱਡੀਆਂ ਹਨ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਜਵਾਨਾਂ ਦਾ ਹੌਂਸਲਾ ਮਜ਼ਬੂਤ ਹੈ। ਭਾਰਤੀ ਜਵਾਨ ਚੁਣੌਤੀਆਂ ਵਿਚਾਲੇ ਦੇਸ਼ ਦੀ ਸੇਵਾ ’ਚ ਤਾਇਨਾਤ ਹਨ। ਇਸ ਦਰਮਿਆਨ ਖਾਲੀ ਸਮੇਂ ਦੌਰਾਨ ਜਵਾਨ ਮੌਜ-ਮਸਤੀ ਕਰਨ ਦਾ ਮੌਕਾ ਵੀ ਨਹੀਂ ਗੁਆਉਂਦੇ।

ਇਹ ਵੀ ਪੜ੍ਹੋ: ਹਰਿਆਣਾ ਅਤੇ ਪੰਜਾਬ ’ਚ ‘ਪੈਰ’ ਨਹੀਂ ਟਿਕਾ ਸਕਿਆ ‘ਹਾਥੀ’

ਦੱਸ ਦੇਈਏ ਕਿ ਭਾਰਤ-ਚੀਨ ਸਰਹੱਦ ਖੇਤਰ ਲੇਹ-ਲੱਦਾਖ ਨਾਲ ਵੀ ਲੱਗਦਾ ਹੈ। ਹਿਮਾਚਲ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਲਾਹੌਲ-ਸਪੀਤੀ ਅਤੇ ਕਿੰਨੌਰ ਦਾ ਕੁਝ ਹਿੱਸਾ ਚੀਨ ਨਾਲ ਲੱਗਦਾ ਹੈ। ਇੱਥੇ ITBP ਦੇ ਜਵਾਨਾਂ ਨੇ ਸਖ਼ਤ ਨਿਗਰਾਨੀ ਰਹਿੰਦੀ ਹੈ। ਉਲਟ ਹਾਲਾਤਾਂ ’ਚ ਵੀ ਜਵਾਨ ਦੇਸ਼ ਦੀ ਸੇਵਾ ’ਚ ਡਟੇ ਰਹਿੰਦੇ ਹਨ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੇ ਆਪਣੇ ਪੁੱਤ ਨੂੰ ਵੇਖ ਭਾਵੁਕ ਹੋਏ ਪਿਤਾ, ਕਿਹਾ- ਇਹ ਮੇਰਾ ਨਹੀਂ, ਮੋਦੀ ਜੀ ਦਾ ਬੇਟਾ ਹੈ


author

Tanu

Content Editor

Related News