ਭਾਰਤ-ਜਾਪਾਨ ਨੇ ਬੁਲੇਟ ਟਰੇਨ ਪ੍ਰਾਜੈਕਟ ਦੇ ਕਰਜ਼ਾ ਸਮਝੌਤੇ ਉੱਤੇ ਕੀਤੇ ਸਾਈਨ

Saturday, Sep 29, 2018 - 12:03 AM (IST)

ਭਾਰਤ-ਜਾਪਾਨ ਨੇ ਬੁਲੇਟ ਟਰੇਨ ਪ੍ਰਾਜੈਕਟ ਦੇ ਕਰਜ਼ਾ ਸਮਝੌਤੇ ਉੱਤੇ ਕੀਤੇ ਸਾਈਨ

ਨਵੀਂ ਦਿੱਲੀ-ਭਾਰਤ ਅਤੇ ਜਾਪਾਨ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ਦੇ ਪਹਿਲੇ ਪੜਾਅ ਅਤੇ ਕੋਲਕਾਤਾ ਪੂਰਬ-ਪੱਛਮ ਮੈਟਰੋ ਪ੍ਰਾਜੈਕਟ ਦੇ ਤੀਸਰੇ ਪੜਾਅ ਲਈ 7200 ਕਰੋੜ ਰੁਪਏ ਦੇ 2 ਕਰਜ਼ਾ ਸਮਝੌਤਿਆਂ ਉੱਤੇ ਅੱਜ ਇੱਥੇ ਹਸਤਾਖਰ ਕੀਤੇ। ਦੋਵਾਂ ਦਸਤਾਵੇਜ਼ਾਂ ਉੱਤੇ ਵਿੱਤ ਮੰਤਰਾਲਾ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿਚ ਵਧੀਕ ਸਕੱਤਰ ਡਾ. ਸੀ. ਐੱਸ. ਮਹਾਪਾਤਰ ਅਤੇ ਜਾਪਾਨ ਕੌਮਾਂਤਰੀ ਸਹਿਯੋਗ ਏਜੰਸੀ (ਜਾਇਕਾ) ਦੇ ਮੁੱਖ ਪ੍ਰਤੀਨਿਧੀ ਕਾਤਸੁਓ ਮਾਤਸੁਮੋਤੋ ਨੇ ਹਸਤਾਖਰ ਕੀਤੇ। ਸਮਝੌਤਿਆਂ ਦੇ ਤਹਿਤ ਬੁਲੇਟ ਟਰੇਨ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ 89.457 ਅਰਬ ਯੇਨ (ਕਰੀਬ 5591 ਕਰੋੜ ਰੁਪਏ) ਅਤੇ ਕੋਲਕਾਤਾ ਪੂਰਬ-ਪੱਛਮ ਮੈਟਰੋ ਪ੍ਰਾਜੈਕਟ ਦੇ ਤੀਸਰੇ ਪੜਾਅ ਲਈ 25.903 ਅਰਬ ਯੇਨ (ਲਗਭਗ 1619 ਕਰੋੜ ਰੁਪਏ) ਦੇ ਕਰਜ਼ੇ ਦਿੱਤੇ ਜਾਣਗੇ।


Related News