ਹਵਾਈ ਯਾਤਰਾ ਕਰਨ ਵਾਲਿਆਂ ਲਈ ਅਹਿਮ ਖ਼ਬਰ, 1 ਅਕਤੂਬਰ ਤੋਂ ਕਈ ਉਡਾਣਾਂ ''ਚ ਹੋ ਰਿਹੈ ਬਦਲਾਅ

09/29/2020 9:45:02 AM

ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ 1 ਅਕਤੂਬਰ ਤੋਂ ਟਰਮੀਨਲ-2 ਤੋਂ ਮੁੜ ਉਡਾਣਾਂ ਸ਼ੁਰੂ ਹੋਣਗੀਆਂ। ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਿਟਡ (ਡਾਇਲ) ਨੇ ਦੱਸਿਆ ਕਿ 1 ਅਕਤੂਬਰ ਤੋਂ ਗੋਏਅਰ ਦੀਆਂ ਸਾਰੀਆਂ ਉਡਾਣਾਂ ਅਤੇ ਇੰਡੀਗੋ ਦੀ '2000 ਸੀਰੀਜ਼' ਦੀਆਂ ਉਡਾਣਾਂ ਟੀ-2 ਤੋਂ ਰਵਾਨਾ ਹੋਣਗੀਆਂ। 6 ਮਹੀਨੇ ਬਾਅਦ ਇਸ ਟਰਮੀਨਲ 'ਤੇ ਉਡਾਣਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਰਹੀ ਹੈ। ਕੋਵਿਡ-19 ਕਾਰਣ 2 ਮਹੀਨੇ ਬੰਦ ਰਹਿਣ ਤੋਂ ਬਾਅਦ 25 ਮਈ ਨੂੰ ਜਦੋਂ ਦੇਸ਼ 'ਚ ਘਰੇਲੂ ਯਾਤਰੀ ਉਡਾਣਾਂ ਮੁੜ ਸ਼ੁਰੂ ਹੋਈਆਂ ਤਾਂ ਉਡਾਣਾਂ ਦੀ ਗਿਣਤੀ ਘੱਟ ਹੋਣ ਕਾਰਣ ਦਿੱਲੀ 'ਚ ਸਿਰਫ਼ ਇਕ ਹੀ ਟਰਮੀਨਲ ਟੀ-3 ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਹੁਣ ਉਡਾਣਾਂ ਦੀ ਗਿਣਤੀ ਵਧਣ ਦੇ ਨਾਲ ਹੀ ਕੁਝ ਉਡਾਣਾਂ ਨੂੰ ਟੀ-2 'ਤੇ ਟ੍ਰਾਂਸਫਰ ਕੀਤਾ ਜਾ ਰਿਹਾ ਹੈ।

ਡਾਇਲ ਨੇ ਦੱਸਿਆ ਕਿ 1 ਅਕਤੂਬਰ ਤੋਂ ਟੀ-2 'ਤੇ 96 ਜੋੜੀ ਉਡਾਣਾਂ ਦੀ ਆਪ੍ਰੇਟਿੰਗ ਹੋਵੇਗੀ। ਅਕਤੂਬਰ ਦੇ ਅਖ਼ੀਰ ਤੱਕ ਇਹ ਗਿਣਤੀ ਵਧਾ ਕੇ 180 ਕੀਤੀ ਜਾਏਗੀ। ਟਰਮੀਨਲ 'ਤੇ ਗੋਏਅਰ ਲਈ 11 ਅਤੇ ਇੰਡੀਆ ਲਈ 16 ਕਾਊਂਟਰ ਹੋਣਗੇ। ਇਕ ਅਕਤੂਬਰ ਨੂੰ ਪਹਿਲੀ ਉਡਾਣ ਸਵੇਰੇ 6.25 ਵਜੇ ਰਵਾਨਾ ਹੋਵੇਗੀ। ਇੰਡੀਗੋ ਦੀ ਇਹ ਉਡਾਣ ਦਿੱਲੀ ਤੋਂ ਸ਼੍ਰੀਨਗਰ ਜਾਏਗੀ।

ਇਹ ਵੀ ਪੜ੍ਹੋ: ਸਬਜ਼ੀਆਂ ਤੋਂ ਬਾਅਦ ਮਹਿੰਗੀਆਂ ਦਾਲਾਂ ਲਈ ਵੀ ਰਹੋ ਤਿਆਰ

ਇੰਡੀਗੋ ਨੇ ਦੱਸਿਆ ਕਿ 1 ਅਕਤੂਬਰ ਤੋਂ ਇੰਡੀਗੋ ਦੀਆਂ 20 ਸ਼ਹਿਰਾਂ ਨੂੰ ਜਾਣ ਵਾਲੀਆਂ ਉਡਾਣਾਂ ਟੀ-2 ਤੋਂ ਜਾਣਗੀਆਂ। ਇਹ ਸ਼ਹਿਰ ਹਨ-ਅਹਿਮਦਾਬਾਦ, ਅੰਮ੍ਰਿਤਸਰ, ਭੁਵਨੇਸ਼ਵਰ, ਬੜੌਦਾ, ਭੋਪਾਲ, ਬੇਂਗਲੁਰੂ, ਕੋਚੀਨ, ਗੁਹਾਟੀ, ਇੰਦੌਰ, ਇੰਫਾਲ, ਇਲਾਹਾਬਾਦ, ਜੰਮੂ, ਔਰੰਗਾਬਾਦ, ਲਖਨਊ, ਚੇਨਈ, ਪਟਨਾ, ਰਾਏਪੁਰ, ਸ਼੍ਰੀਨਗਰ, ਤ੍ਰਿਵੇਂਦਰਮ ਅਤੇ ਵਿਸ਼ਾਖਾਪਟਨਮ। ਅਗਲੇ ਪੜਾਅ 'ਚ 8 ਅਕਤੂਬਰ ਤੋਂ 12 ਹੋਰ ਸ਼ਹਿਰਾਂ ਨੂੰ ਜਾਣ ਵਾਲੀਆਂ ਇੰਡੀਗੋ ਦੀਆਂ ਉਡਾਨਾ ਟੀ-2 'ਤੇ ਟ੍ਰਾਂਸਫਰ ਹੋ ਜਾਣਗੀਆਂ। ਇਨ੍ਹਾਂ 'ਚ ਮੁੰਬਈ, ਕੋਲਕਾਤਾ, ਕੋਇੰਬਟੂਰ, ਦੇਹਰਾਦੂਨ, ਡਿਬਰੂਗੜ੍ਹ, ਗੋਆ, ਹੈਦਰਾਬਦ, ਮਦੁਰਈ, ਜੈਪੁਰ, ਨਾਗਪੁਰ, ਸੂਰਤ ਅਤੇ ਵਾਰਾਣਸੀ ਸ਼ਾਮਲ ਹਨ। ਡਾਇਲ ਨੇ ਦੱਸਿਆ ਕਿ ਟਰਮੀਨਲ-3 ਵਾਂਗ ਹੀ ਟਰਮੀਨਲ-2 'ਤੇ ਵੀ ਕੋਵਿਡ-19 ਤੋਂ ਬਚਾਅ ਦੇ ਸਾਰੇ ਉਪਾਅ ਕੀਤੇ ਗਏ ਹਨ। ਡਾਇਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਦੇਹ ਕੁਮਾਰ ਜੈਪੁਰੀਆਰ ਨੇ ਆਸਵੰਦ ਕੀਤਾ ਹੈ ਕਿ ਟੀ-2 'ਤੇ ਵੀ ਯਾਤਰੀਆਂ ਨੂੰ ਸੁਰੱਖਿਅਤ ਅਤੇ ਤੰਦਰੁਸਤੀ ਭਰਿਆ ਵਾਤਾਵਰਣ ਮਿਲੇਗਾ।


cherry

Content Editor

Related News