ਇੰਦਰਾ ਗਾਂਧੀ ਦੀ ਜਯੰਤੀ ''ਤੇ ਪੀ. ਐੱਮ. ਮੋਦੀ, ਸੋਨੀਆ ਸਮੇਤ ਕਈ ਨੇਤਾਵਾਂ ਨੇ ਕੀਤਾ ਨਮਨ

Tuesday, Nov 19, 2019 - 10:35 AM (IST)

ਇੰਦਰਾ ਗਾਂਧੀ ਦੀ ਜਯੰਤੀ ''ਤੇ ਪੀ. ਐੱਮ. ਮੋਦੀ, ਸੋਨੀਆ ਸਮੇਤ ਕਈ ਨੇਤਾਵਾਂ ਨੇ ਕੀਤਾ ਨਮਨ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ 102ਵੀਂ ਜਯੰਤੀ 'ਤੇ ਮੰਗਲਵਾਰ ਨੂੰ ਨਮਨ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ, ''ਸਾਡੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ।'' ਇੱਥੇ ਦੱਸ ਦੇਈਏ ਕਿ ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 ਨੂੰ ਇਲਾਹਾਬਾਦ ਵਿਚ ਹੋਇਆ। ਇੰਦਰਾ ਗਾਂਧੀ ਸਾਲ 1966 ਤੋਂ 1977 ਤਕ ਅਤੇ ਫਿਰ 1980 ਤੋਂ 1984 ਤਕ ਦੇਸ਼ ਦੀ ਪ੍ਰਧਾਨ ਮੰਤਰੀ ਸੀ। 31 ਅਕਤੂਬਰ 1984 ਨੂੰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

PunjabKesari
ਓਧਰ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੰਦਰਾ ਗਾਂਧੀ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ, ''ਮਜ਼ਬੂਤ, ਸਮਰੱਥ ਅਗਵਾਈ ਅਤੇ ਅਦਭੁੱਤ ਪ੍ਰਬੰਧਨ ਸਮਰੱਥਾ ਦੀ ਧਨੀ, ਭਾਰਤ ਨੂੰ ਇਕ ਮਜ਼ਬੂਤ ਦੇਸ਼ ਦੇ ਰੂਪ ਵਿਚ ਸਥਾਪਤ ਕਰਨ 'ਚ ਅਹਿਮ ਭੂਮਿਕਾ ਰੱਖਣ ਵਾਲੀ ਲੌਹ-ਮਹਿਲਾ ਅਤੇ ਮੇਰੀ ਪਿਆਰੀ ਦਾਦੀ ਸਵ. ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਜਯੰਤੀ 'ਤੇ ਨਮਨ।'' ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ''ਸ਼ਹਾਦਤ ਸਭ ਕੁਝ ਖਤਮ ਨਹੀਂ ਕਰਦੀ, ਇਹ ਸਿਰਫ ਇਕ ਸ਼ੁਰੂਆਤ ਹੈ... ਵਿਸ਼ਵ ਰਾਜਨੀਤੀ 'ਚ ਵੱਖਰੀ ਪਹਿਚਾਣ, ਮਜ਼ਬੂਤ ਇਰਾਦਿਆਂ ਨਾਲ ਪੂਰਨ, ਭਾਰਤ ਦੀ ਪ੍ਰਥਮ ਮਹਿਲਾ ਪ੍ਰਧਾਨ ਮੰਤਰੀ, ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਜਯੰਤੀ 'ਤੇ ਨਮਨ।''


author

Tanu

Content Editor

Related News