ਇੰਡੀਗੋ ਦਾ ਸਰਵਰ ਹੋਇਆ ਠੱਪ, ਉਡਾਣਾਂ ਲੇਟ ਹੋਣ ਕਾਰਨ ਯਾਤਰੀ ਹੋ ਰਹੇ ਪਰੇਸ਼ਾਨ

Monday, Nov 04, 2019 - 01:47 PM (IST)

ਨਵੀਂ ਦਿੱਲੀ — ਯਾਤਰੀਆਂ ਨੂੰ ਘੱਟ ਕੀਮਤ 'ਚ ਹਵਾਈ ਸਫਰ ਕਰਵਾਉਣ ਵਾਲੀ ਇੰਡੀਗੋ ਏਅਰਲਾਈਂਸ ਦਾ ਸਰਵਰ ਸੋਮਵਾਰ ਨੂੰ ਦੇਸ਼ ਭਰ 'ਚ ਠੱਪ ਹੋ ਗਿਆ। ਇਸ ਕਾਰਨ ਇੰਡੀਗੋ ਏਅਰਲਾਈਂਸ ਦੀ ਫਲਾਈਟ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਡਾਣਾਂ ਦੇਰੀ ਨਾਲ ਰਵਾਨਾ ਹੋ ਰਹੀਆਂ ਹਨ। ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਮੌਜੂਦ ਏਅਰਲਾਈਂਸ ਦੇ ਕਾਊਂਟਰਾਂ 'ਤੇ ਯਾਤਰੀਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਕੰਪਨੀ ਨੇ ਖੁਦ ਆਪਣਾ ਸਰਵਰ ਡਾਊਨ ਹੋਣ ਦੀ ਜਾਣਕਾਰੀ ਦਿੱਤੀ ਹੈ ਅਤੇ ਯਾਤਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। 

 

PunjabKesari

ਕੰਪਨੀ ਨੇ ਹੈਸ਼ਟੈਗ ਟ੍ਰੈਵਲ ਐਡਵਾਇਜ਼ਰੀ ਲਿਖਦੇ ਹੋਏ ਟਵੀਟ ਕੀਤਾ, 'ਪੂਰੇ ਨੈੱਟਵਰਕ 'ਤੇ ਸਾਡਾ ਸਿਸਟਮ ਡਾਊਨ ਹੈ। ਕਾਊਂਟਰਾਂ 'ਤੇ ਭੀੜ ਹੋ ਸਕਦੀ ਹੈ। ਅਸੀਂ ਇਸ ਸਮੱਸਿਆ ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਹਾਇਤਾ ਲਈ ਤੁਸੀਂ ਟਵਿੱਟਰ, ਫੇਸਬੁੱਕ 'ਤੇ ਸੰਪਰਕ ਕਰੋ ਜਾਂ ਫਿਰ ਚੈਟ ਕਰੋ।'
ਮੀਡੀਆ ਰਿਪੋਰਟਸ ਮੁਤਾਬਕ ਇੰਡੀਗੋ ਦਾ ਸਿਸਟਮ ਅੱਜ ਸਵੇਰੇ 4.29 ਵਜੇ ਡਾਊਨ ਹੋਇਆ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਇੰਡੀਗੋ ਏਅਰਲਾਈਂਸ ਦੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਜੁਲਾਈ 'ਚ ਵੀ ਸੈਂਕੜੇ ਯਾਤਰੀਆਂ ਨੂੰ ਏਅਰਲਾਈਨ ਦਾ ਸਰਵਰ ਖਰਾਬ ਹੋਣ ਕਾਰਨ ਪਰੇਸ਼ਾਨੀ ਹੋਈ ਸੀ। ਉਸ ਸਮੇਂ ਬੈਂਗਲੁਰੂ 'ਚ ਕਰੀਬ 63 ਫਲਾਈਟਾਂ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਦੇਰ ਨਾਲ ਉੱਡੀਆਂ ਸਨ।


Related News