ਗੁਹਾਟੀ-ਅਹਿਮਦਾਬਾਦ ਵਿਚਕਾਰ ਇੰਡੀਗੋ ਨੇ ਸ਼ੁਰੂ ਕੀਤੀ ਰੋਜ਼ਾਨਾ ਉਡਾਣ ਸੇਵਾ
Thursday, Dec 12, 2024 - 06:52 PM (IST)
ਗੁਹਾਟੀ (ਏਜੰਸੀ)- ਪ੍ਰਸਿੱਧ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ (ਐੱਲ. ਜੀ. ਬੀ. ਆਈ.) ਹਵਾਈ ਅੱਡੇ ਨੇ ਇਸ ਹਫਤੇ ਤੋਂ ਗੁਹਾਟੀ ਤੇ ਅਹਿਮਦਾਬਾਦ ਵਿਚਕਾਰ ਨਵੀਂ ਰੋਜ਼ਾਨਾ ਸਿੱਧੀ ਉਡਾਣ ਸੇਵਾ ਦਾ ਐਲਾਨ ਕੀਤਾ ਹੈ। ਅਡਾਣੀ ਸਮੂਹ ਵੱਲੋਂ ਨਿਯੰਤਰਿਤ ਸੁਵਿਧਾ ਨੇ ਬਿਆਨ ’ਚ ਕਿਹਾ ਕਿ ਪ੍ਰਾਈਵੇਟ ਹਵਾਬਾਜ਼ੀ ਕੰਪਨੀ ਇੰਡੀਗੋ ਨੇ ਮੰਗਲਵਾਰ ਤੋਂ ਗੁਹਾਟੀ- ਅਹਿਮਦਾਬਾਦ ਉਡਾਣ ਸੇਵਾ ਦਾ ਸੰਚਾਲਨ ਸ਼ੁਰੂ ਕੀਤਾ ਹੈ, ਜਿਸ ਨਾਲ ਸੰਪਰਕ ਵਧੇਗਾ ਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ: ਚਿਰਾਗ ਪਾਸਵਾਨ ਨੇ 'ਇਕ ਦੇਸ਼ ਇਕ ਚੋਣ' ਦੀ ਕੀਤੀ ਵਕਾਲਤ
ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਬਿਆਨ ਮੁਤਾਬਕ, ‘ਇਹ ਗੁਹਾਟੀ ਤੋਂ ਸਭ ਤੋਂ ਲੰਬਾ ਹਵਾਈ ਮਾਰਗ ਹੈ। ਇਨ੍ਹਾਂ 2 ਵਿਲੱਖਣ ਸਥਾਨਾਂ ਨੂੰ ਜੋੜਨ ਨਾਲ ਵਪਾਰਕ ਤੇ ਨਿੱਜੀ ਦੋਵੇਂ ਯਾਤਰਾਵਾਂ ਨੂੰ ਹੁਲਾਰਾ ਮਿਲੇਗਾ।’ ਇੰਡੀਗੋ ਦੀ ਉਡਾਣ ਗੁਹਾਟੀ ਤੋਂ ਹਰ ਰੋਜ਼ ਸ਼ਾਮ 4:55 ’ਤੇ ਰਵਾਨਾ ਹੋਵੇਗੀ ਤੇ 8:35 ’ਤੇ ਅਹਿਮਦਾਬਾਦ ਪਹੁੰਚੇਗੀ। ਇਹ ਜਹਾਜ਼ ਹਰ ਰੋਜ਼ ਸਵੇਰੇ 8:30 ਵਜੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ ਰਵਾਨਾ ਹੋਵੇਗਾ ਤੇ 11:15 ਵਜੇ ਉੱਤਰ-ਪੂਰਬੀ ਰਾਜ ਪਹੁੰਚੇਗਾ। ਐੱਲ. ਜੀ. ਬੀ. ਆਈ. ਹਵਾਈ ਅੱਡੇ ਦਾ ਪ੍ਰਬੰਧਨ ਅਡਾਣੀ ਇੰਟਰਪ੍ਰਾਈਜਿਜ਼ ਲਿਮਟਿਡ ਦੀ ਸਹਾਇਕ ਕੰਪਨੀ ਅਡਾਣੀ ਏਅਰਪੋਰਟ ਹੋਲਡਿੰਗਜ਼ ਲਿਮਟਿਡ ਵੱਲੋਂ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਚਾਲੂ ਵਿੱਤੀ ਸਾਲ ਦੇ ਅੰਤ ਤੱਕ ਭਾਰਤ ਦਾ ਆਰਥਿਕ ਵਿਕਾਸ ਪਟੜੀ ’ਤੇ ਆ ਜਾਵੇਗਾ : ਗੋਇਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8