Indigo ਦੇ ਸਟਾਫ਼ ਮੈਂਬਰਾਂ ਦਾ 6 ਯਾਤਰੀਆਂ ਨਾਲ ਦੁਰਵਿਵਹਾਰ, ਝੂਠ ਬੋਲ ਕੇ ਫਲਾਈਟ ਤੋਂ ਉਤਾਰਿਆ
Tuesday, Nov 21, 2023 - 06:35 PM (IST)

ਬੈਂਗਲੁਰੂ : ਇੰਡੀਗੋ ਏਅਰਲਾਈਨਜ਼ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਚੇਨਈ ਜਾਣ ਵਾਲੇ ਦੋ ਬਜ਼ੁਰਗਾਂ ਸਮੇਤ ਛੇ ਯਾਤਰੀਆਂ ਨੂੰ ਬੇਂਗਲੁਰੂ ਹਵਾਈ ਅੱਡੇ 'ਤੇ ਜਹਾਜ਼ ਤੋਂ ਜ਼ਬਰਦਸਤੀ ਉਤਾਰ ਦਿੱਤਾ ਗਿਆ, ਇੰਨਾ ਹੀ ਨਹੀਂ ਉਨ੍ਹਾਂ ਲਈ ਕਿਸੇ ਹੋਰ ਉਡਾਣ ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ।
ਯਾਤਰੀਆਂ ਦਾ ਦੋਸ਼ ਹੈ ਕਿ ਇੰਡੀਗੋ ਦੇ ਗਰਾਊਂਡ ਕਰੂ ਮੈਂਬਰ ਦਾ ਫ਼ੋਨ ਆਇਆ ਸੀ ਅਤੇ ਸਾਨੂੰ ਵਰਗਲਾ ਕੇ ਜਹਾਜ਼ ਤੋਂ ਉਤਾਰਿਆ ਗਿਆ ਸੀ। ਯਾਤਰੀਆਂ ਦਾ ਕਹਿਣਾ ਹੈ ਕਿ ਏਅਰਪੋਰਟ ਦੇ ਹੋਟਲ ਵਿੱਚ ਉਨ੍ਹਾਂ ਦੇ ਠਹਿਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਸ ਨਾਲ ਧੋਖਾ ਦੇ ਕੇ ਜਹਾਜ਼ ਤੋਂ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਬੰਪਰ ਕਮਾਈ ਦਾ ਸ਼ਾਨਦਾਰ ਮੌਕਾ , ਅਗਲੇ ਹਫ਼ਤੇ TATA ਸਣੇ ਇਹ 5 ਕੰਪਨੀਆਂ ਲਿਆ ਰਹੀਆਂ IPO
ਇਕ ਰਿਪੋਰਟ ਅਨੁਸਾਰ ਘਟਨਾ ਐਤਵਾਰ ਰਾਤ ਕਰੀਬ 9.30 ਵਜੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇਆਈਏ) 'ਤੇ ਉਤਰਨ ਤੋਂ ਬਾਅਦ ਸਾਹਮਣੇ ਆਈ। ਇੰਡੀਗੋ ਦੀ ਫਲਾਈਟ 6E478 ਅੰਮ੍ਰਿਤਸਰ ਤੋਂ ਚੇਨਈ ਵਾਇਆ ਬੈਂਗਲੁਰੂ ਹੁੰਦੇ ਹੋਏ ਜਾ ਰਹੀ ਸੀ। ਉਸ ਰਾਤ ਚੇਨਈ ਲਈ ਕੋਈ ਹੋਰ ਫਲਾਈਟ ਨਾ ਹੋਣ ਕਾਰਨ ਸਾਰੀਆਂ 6 ਸਵਾਰੀਆਂ ਨੂੰ ਏਅਰਪੋਰਟ ਤੇ ਰੁਕਣ ਲ਼ਈ ਮਜਬੂਰ ਹੋਣਾ ਪਿਆ।
ਯਾਤਰੀਆਂ ਅਨੁਸਾਰ ਗਰਾਊਂਡ ਸਟਾਫ ਨੇ ਉਨ੍ਹਾਂ ਨੂੰ ਦੂਜੀ ਫਲਾਈਟ 'ਤੇ ਬਿਠਾਉਣ ਦਾ ਵਾਅਦਾ ਕੀਤਾ ਸੀ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਕਿਉਂਕਿ ਉਥੇ ਕੋਈ ਹੋਰ ਜਹਾਜ਼ ਨਹੀਂ ਸੀ।
ਇਹ ਵੀ ਪੜ੍ਹੋ : ਭਾਰਤ ਦੀ 4,000 ਬਿਲੀਅਨ ਡਾਲਰ ਦੀ ਆਰਥਿਕਤਾ ਹੋਣ ਦੀ ਖ਼ਬਰ, ਕੋਈ ਅਧਿਕਾਰਤ ਪੁਸ਼ਟੀ ਨਹੀਂ
ਦੂਜੇ ਪਾਸੇ ਰਿਪੋਰਟ ਮੁਤਾਬਕ ਏਅਰਪੋਰਟ 'ਤੇ ਤਾਇਨਾਤ ਇੰਡੀਗੋ ਦੇ ਇਕ ਕਰਮਚਾਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੋ ਯਾਤਰੀਆਂ ਨੂੰ ਏਅਰਪੋਰਟ ਤੋਂ 13 ਕਿਲੋਮੀਟਰ ਦੂਰ ਇਕ ਹੋਟਲ 'ਚ ਰਾਤ ਭਰ ਰੱਖਿਆ ਗਿਆ, ਜਦਕਿ ਬਾਕੀਆਂ ਨੇ ਏਅਰਪੋਰਟ ਦੇ ਲਾਊਂਜ 'ਚ ਰੁਕਣ ਦਾ ਫੈਸਲਾ ਕੀਤਾ। ਅਧਿਕਾਰੀ ਨੇ ਕਿਹਾ, 'ਸੋਮਵਾਰ ਸਵੇਰੇ ਸਾਰਿਆਂ ਨੂੰ ਫਲਾਈਟ 'ਚ ਸਵਾਰ ਕੀਤਾ ਗਿਆ ਅਤੇ ਚੇਨਈ ਲਈ ਰਵਾਨਾ ਕੀਤਾ ਗਿਆ।'
ਇਹ ਵੀ ਪੜ੍ਹੋ : World Cup 2023 ਤੋਂ ਭਾਰਤੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ, ਮਿਲੇਗੀ 22,000 ਕਰੋੜ ਰੁਪਏ ਦੀ ਬੂਸਟਰ ਡੋਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8