ਇੰਡੀਗੋ ਦਾ ਧਮਾਕੇਦਾਰ ਆਫਰ, 899 ਰੁਪਏ 'ਚ ਕਰ ਸਕਦੇ ਹੋ ਹਵਾਈ ਯਾਤਰਾ
Monday, Jan 08, 2018 - 08:55 PM (IST)

ਨਵੀਂ ਦਿੱਲੀ— ਏਅਰਲਾਈਨਸ ਕੰਪਨੀ ਇੰਡੀਗੋ ਨੇ ਹਵਾਈ ਯਾਤਰਾ ਕਰਨ ਵਾਲਿਆਂ ਲਈ ਇਕ ਧਮਾਕੇਦਾਰ ਆਫਰ ਪੇਸ਼ ਕੀਤਾ ਹੈ। ਨਿਊ ਏਅਰ ਸੇਲ ਅਧੀਨ ਇੰਡੀਗੋ ਸਿਰਫ 899 ਰੁਪਏ 'ਚ ਫਲਾਈਟ ਦੀ ਯਾਤਰਾ ਕਰਨ ਦੀ ਸੁਵਿਧਾ ਦੇ ਰਿਹਾ ਹੈ।
ਇੰਡੀਗੋ ਏਅਰਲਾਈਨਸ ਦੇ 899 ਰੁਪਏ ਵਾਲੇ ਇਸ ਆਫਰ ਲਈ ਟਿਕਟ ਸੋਮਵਾਰ ਤੋਂ ਬੁੱਧਵਾਰ ਤਕ ਬੁਕ ਕਰਾਈਆਂ ਜਾ ਸਕਣਗੀਆਂ ਅਤੇ ਯਾਤਰੀ ਇਕ ਫਰਵਰੀ ਤੋਂ 15 ਅਪ੍ਰੈਲ ਵਿਚਾਲੇ ਯਾਤਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ 10 ਫੀਸਦੀ ਦਾ ਕੈਸ਼ਬੈਕ ਵੀ ਦੇ ਰਹੀ ਹੈ ਪਰ ਇਸ ਦੇ ਪਿੱਛੇ ਸ਼ਰਤ ਇਹ ਹੈ ਕਿ ਟਿਕਟ ਐੱਚ. ਡੀ. ਐੱਫ. ਸੀ. ਕ੍ਰੇਡਿਟ ਕਾਰਡ ਜ਼ਰੀਏ ਬੁਕ ਹੋਣੀ ਚਾਹੀਦੀ ਹੈ। ਜਿਹੜੇ ਯਾਤਰੀ ਇਸ ਆਫਰ ਦਾ ਲਾਭ ਚੁੱਕਣਾ ਚਾਹੁੰਦੇ ਹਨ, ਉਹ ਇੰਡੀਗੋ ਦੀ ਸਾਈਟ ਜਾਂ ਫਿਰ ਮੋਬਾਈਲ ਐਪ 'ਤੇ ਲੋਕਲ ਅਤੇ ਅੰਤਰਰਾਸ਼ਟਰੀ ਫਲਾਈਟ ਬੁਕ ਕਰਾ ਸਕਦੇ ਹਨ। ਦਿੱਲੀ ਤੋਂ ਚੰਡੀਗੜ੍ਹ ਦੀ ਫਲਾਈਟ ਦੀ ਟਿਕਟ ਦੀ ਕੀਮਤ 899 ਰੁਪਏ ਤੋਂ ਸ਼ੁਰੂ ਹੈ। ਇਸ ਤੋਂ ਇਲਾਵਾ ਜਿਹੜੇ ਯਾਤਰੀ ਦਿੱਲੀ ਤੋਂ ਜੈਪੁਰ ਦੀ ਯਾਤਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਇਸ ਦੇ ਲਈ 99 ਰੁਪਏ ਦੇਣੇ ਪੈਣਗੇ। ਮੁੰਬਈ ਤੋਂ ਬੈਂਗਲੁਰੂ ਤਕ ਦੀ ਯਾਤਰਾ ਲਈ ਇੰਡੀਗੋ 1399 ਰੁਪਏ ਲੈ ਰਹੀ ਹੈ। ਇਸ ਤੋਂ ਇਲਾਵਾ ਮੁੰਬਈ ਤੋਂ ਚੇਨੰਈ ਦੀ ਯਾਤਰਾ ਕਰਨ ਵਾਲਿਆਂ ਨੂੰ 1499 ਰੁਪਏ ਦਾ ਟਿਕਟ ਲੈਣਾ ਹੋਵੇਗਾ।