ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਫਲਾਈਟ ''ਚ ਯਾਤਰੀ ਨੇ ਕੀਤੀ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਮਚੀ ਹਫੜਾ-ਦਫੜੀ
Wednesday, Sep 20, 2023 - 11:29 AM (IST)
ਨਵੀਂ ਦਿੱਲੀ- ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਯਾਤਰੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਯਾਤਰੀ ਇਸ ਕਰਤੂਤ 'ਤੇ ਉਸ ਨੂੰ ਏਅਰਪੋਰਟ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇੰਡੀਗੋ ਦੀ ਫਲਾਈਟ 6E 6341 ਦਿੱਲੀ ਤੋਂ ਚੇਨਈ ਜਾ ਰਹੀ ਸੀ, ਤਾਂ ਇਕ ਯਾਤਰੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਗਣੇਸ਼ ਚਤੁਰਥੀ : 2.5 ਕਰੋੜ ਦੇ ਸਿੱਕਿਆਂ ਅਤੇ ਨੋਟਾਂ ਨਾਲ ਸਜਿਆ ਬੈਂਗਲੁਰੂ ਮੰਦਰ, ਦੇਖੋ ਸ਼ਾਨਦਾਰ ਵੀਡੀਓ
ਇਸ ਤੋਂ ਬਾਅਦ ਵਿਚ ਹਫੜੀ-ਦਫੜੀ ਮਚ ਗਈ। ਯਾਤਰੀ ਦੀ ਪਛਾਣ ਮਣੀਕੰਦਰ ਦੇ ਰੂਪ 'ਚ ਹੋਈ ਹੈ। ਅੱਗੇ ਦੀ ਜਾਂਚ ਲਈ ਦੋਸ਼ੀ ਯਾਤਰੀ ਨੂੰ CISF ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਇੰਡੀਗੋ ਵੀ ਯਾਤਰੀ ਖਿਲਾਫ਼ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਕਿਉਂਕਿ ਉਸ ਨੇ ਆਪਣੀ ਹੀ ਨਹੀਂ ਸਗੋਂ ਦੂਜਿਆਂ ਦੀ ਜਾਨ ਵੀ ਜ਼ੋਖਮ ਵਿਚ ਪਾਈ।
ਇਹ ਵੀ ਪੜ੍ਹੋ- PM ਟਰੂਡੋ ਦੇ ਬਿਆਨ ਮਗਰੋਂ ਭਾਰਤ ਦੀ ਸਖ਼ਤ ਕਾਰਵਾਈ, ਕੈਨੇਡੀਅਨ ਰਾਜਦੂਤ ਨੂੰ ਕੀਤਾ ਤਲਬ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 8 ਜੁਲਾਈ ਨੂੰ ਹੈਦਰਾਬਾਦ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ਵਿਚ ਇਕ ਯਾਤਰੀ ਨੇ ਟੇਕ ਆਫ਼ ਦੌਰਾਨ ਜਹਾਜ਼ ਦੇ ਐਮਰਜੈਂਸੀ ਗੇਟ ਦਾ ਕਵਰ ਖੋਲ੍ਹ ਦਿੱਤਾ ਸੀ। ਇਸ ਦੀ ਸ਼ਿਕਾਇਤ ਦਿੱਲੀ ਏਅਰਪੋਰਟ 'ਤੇ ਕੀਤੀ ਗਈ ਸੀ। ਫਲਾਈਟ ਦੇ ਲੈਂਡ ਹੁੰਦੇ ਹੀ ਯਾਤਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਉਸ ਦੇ ਖਿਲਾਫ਼ FIR ਵੀ ਦਰਜ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8