ਜਹਾਜ਼ 'ਚ 'ਬੰਬ ਹੈ' ਸੁਣਦੇ ਹੀ ਯਾਤਰੀਆਂ 'ਚ ਮਚ ਗਈ ਹਫੜਾ-ਦਫੜੀ
Thursday, Nov 14, 2024 - 11:18 AM (IST)
ਰਾਏਪੁਰ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਾਏਪੁਰ 'ਚ ਸਵਾਮੀ ਵਿਵੇਕਾਨੰਦ ਏਅਰਪੋਰਟ 'ਤੇ ਵੀਰਵਾਰ ਨੂੰ ਨਾਗਪੁਰ ਤੋਂ ਕੋਲਕਾਤਾ ਜਾ ਰਹੇ ਇੰਡੀਗੋ ਦੇ ਜਹਾਜ਼ ਵਿਚ ਬੰਬ ਦੀ ਸੂਚਨਾ ਮਿਲਣ ਮਗਰੋਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਖ਼ਬਰਾਂ ਮੁਤਾਬਕ ਜਹਾਜ਼ ਵਿਚ ਬੰਬ ਹੋਣ ਦੀ ਧਮਕੀ ਮਿਲਣ ਮਗਰੋਂ ਸੁਰੱਖਿਆ ਕਾਰਨਾਂ ਤੋਂ ਰਾਏਪੁਰ ਏਅਰਪੋਰਟ 'ਤੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਨ ਦਾ ਫ਼ੈਸਲਾ ਲਿਆ ਗਿਆ।
ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਅਹਿਮ ਖ਼ਬਰ, ਹੁਣ ਵਿਆਹ ਤੋਂ ਬਾਅਦ...
ਘਟਨਾ ਦੀ ਜਾਣਕਾਰੀ ਮਿਲਦੇ ਹੀ ਏਅਰਪੋਰਟ 'ਤੇ ਸੁਰੱਖਿਆ ਵਿਵਸਥਾ ਨੂੰ ਸਖ਼ਤ ਕਰ ਦਿੱਤਾ ਗਿਆ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਜਹਾਜ਼ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਜਹਾਜ਼ 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਇਸ ਘਟਨਾ ਮਗਰੋਂ ਰਾਏਪੁਰ ਏਅਰਪੋਰਟ 'ਤੇ ਕੁਝ ਸਮੇਂ ਲਈ ਉਡਾਣਾਂ ਪ੍ਰਭਾਵਿਤ ਹੋਈਆਂ।
ਇਹ ਵੀ ਪੜ੍ਹੋ- ਇਕ 'OK' ਨੇ ਰੇਲਵੇ ਦਾ ਕਰਵਾਇਆ 3 ਕਰੋੜ ਰੁਪਏ ਦਾ ਨੁਕਸਾਨ
ਦਰਅਸਲ ਇੰਡੀਗੋ ਦੀ ਫਲਾਈਟ ਨਾਗਪੁਰ ਤੋਂ ਕੋਲਕਾਤਾ ਜਾ ਰਹੀ ਸੀ। ਇਸ ਦਰਮਿਆਨ ਫਲਾਈਟ ਵਿਚ ਬੰਬ ਦੀ ਸੂਚਨਾ ਮਿਲੀ । ਜਿਸ ਤੋਂ ਬਾਅਦ ਯਾਤਰੀਆਂ ਵਿਚਾਲੇ ਹਫੜਾ-ਦਫੜੀ ਮਚ ਗਈ ਅਤੇ ਫਲਾਈਟ ਦੀ ਰਾਏਪੁਰ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਜਿਸ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਜਹਾਜ਼ ਨੂੰ ਤੁਰੰਤ ਖਾਲੀ ਕਰਵਾ ਕੇ ਨਾਲ ਹੀ ਏਅਰਪੋਰਟ ਦੀ ਸੁਰੱਖਿਆ ਵਿਵਸਥਾ ਨੂੰ ਸਖ਼ਤ ਕਰ ਦਿੱਤਾ ਗਿਆ। ਫ਼ਿਲਹਾਲ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ, ਜੋ ਜਹਾਜ਼ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਕੋਲਕਾਤਾ ਤੋਂ ਬਿਲਾਸਪੁਰ ਆ ਰਹੇ 'ਅਲਾਇੰਸ ਏਅਰ' ਦੇ ਜਹਾਜ਼ 'ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਿਲਾਸਪੁਰ ਹਵਾਈ ਅੱਡੇ 'ਤੇ ਤਲਾਸ਼ੀ ਲਈ ਗਈ ਸੀ। ਹਾਲਾਂਕਿ ਬਾਅਦ 'ਚ ਇਹ ਜਾਣਕਾਰੀ ਅਫਵਾਹ ਸਾਬਤ ਹੋਈ।
ਇਹ ਵੀ ਪੜ੍ਹੋ- ਨੌਕਰੀ ਪੇਸ਼ੇ ਵਾਲੀਆਂ ਔਰਤਾਂ ਲਈ ਖੁਸ਼ਖ਼ਬਰੀ, ਹੁਣ ਮਿਲਣਗੀਆਂ 12 ਵਾਧੂ ਛੁੱਟੀਆਂ