Indigo ਸੰਕਟ ਦਾ ਦੇਸ਼ਭਰ ਦੇ ਕਾਰੋਬਾਰ ’ਤੇ ਪਿਆ ਮਾੜਾ ਅਸਰ, ਸਮਾਰੋਹ ਅਤੇ ਸੰਮੇਲਨ ਵੀ ਹੋ ਰਹੇ ਰੱਦ
Monday, Dec 08, 2025 - 06:56 PM (IST)
ਨਵੀਂ ਦਿੱਲੀ - ਇੰਡੀਗੋ ਸੰਕਟ ਕਾਰਨ ਪਿਛਲੇ ਇਕ ਹਫਤੇ ’ਚ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਹੋਟਲ ਉਦਯੋਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਅਤੇ ਮੌਜੂਦਾ ਬੇਯਕੀਨੀਆਂ ਕਾਰਨ ਲੋਕਾਂ ’ਚ ਹਵਾਈ ਯਾਤਰਾ ਨੂੰ ਲੈ ਕੇ ਭਰੋਸਾ ਘੱਟ ਹੋਇਆ ਹੈ। ਹੋਟਲ ਕਾਰੋਬਾਰ ਨਾਲ ਜੁਡ਼ੇ ਲੋਕਾਂ ਨੇ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਹਨ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨਾਇਲ ਹਾਸਪੀਟੈਲਿਟੀ ਗਰੁੱਪ ਦੇ ਕਲੱਸਟਰ ਜਨਰਲ ਮੈਨੇਜਰ ਮਨੁਜ ਬਹਿਲ ਨੇ ਕਿਹਾ, “ਪਿਛਲੇ ਇਕ ਹਫਤੇ ’ਚ ਕਾਰੋਬਾਰ ਨੂੰ ਵਿਸ਼ਾਲ ਝਟਕਾ ਲੱਗਾ ਹੈ। ਹੋਟਲਾਂ ਦੀ ਬੁਕਿੰਗ ’ਚ 20 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਲੋਕ ਹੋਟਲ ਇਸ ਲਈ ਬੁੱਕ ਨਹੀਂ ਕਰ ਰਹੇ ਹਨ ਕਿਉਂਕਿ ਹਵਾਈ ਯਾਤਰਾ ਨੂੰ ਲੈ ਕੇ ਉਨ੍ਹਾਂ ਦਾ ਭਰੋਸਾ ਘੱਟ ਹੋਇਆ ਹੈ।” ਜ਼ਿਕਰਯੋਗ ਹੈ ਕਿ ਨਾਇਲ ਹਾਸਪੀਟੈਲਿਟੀ ਗਰੁੱਪ ਉੱਤਰ ਭਾਰਤ ’ਚ ਵਿਆਹ ਸਮਾਰੋਹ ਲਈ ਇਕ ਪ੍ਰਸਿੱਧ ਸਥਾਨ ਉਦੈਪੁਰ ’ਚ ਹਾਵਰਡ ਜਾਨਸਨ ਅਤੇ ਰਮਾਡਾ ਐਨਕੋਰ ਹੋਟਲ ਚਲਾਉਂਦਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਕਾਰੋਬਾਰੀ ਸਮਾਰੋਹ ਅਤੇ ਸੰਮੇਲਨ ਵੀ ਹੋ ਰਹੇ ਰੱਦ
ਰਾਸ਼ਟਰੀ ਰਾਜਧਾਨੀ ਦੇ ਹੋਟਲਾਂ ਦਾ ਹਾਲ ਵੀ ਇਹੋ ਜਿਹਾ ਹੈ। ਹੋਟਲਾਂ ’ਚ ਸਿਰਫ ਨਿੱਜੀ ਬੁਕਿੰਗ ਹੀ ਰੱਦ ਨਹੀਂ ਹੋ ਰਹੀ, ਸਗੋਂ ਕਾਰੋਬਾਰੀ ਸਮਾਰੋਹ ਅਤੇ ਸੰਮੇਲਨ ਵੀ ਰੱਦ ਹੋ ਗਏ ਹਨ ਕਿਉਂਕਿ ਇਨ੍ਹਾਂ ’ਚ ਸ਼ਾਮਲ ਹੋਣ ਵਾਲੇ ਲੋਕ ਯਾਤਰਾ ਨਹੀਂ ਕਰ ਪਾ ਰਹੇ ਹਨ। ਲੂਟੀਅੈਂਸ ਦਿੱਲੀ ’ਚ ਸਥਿਤ ਲੀ ਮੇਰੀਡੀਅਨ ਦੀ ਵਾਈਸ ਚੇਅਰਮੈਨ ਅਤੇ ਜਨਰਲ ਮੈਨੇਜਰ ਮੀਨਾ ਭਾਟੀਆ ਨੇ ਕਿਹਾ, “ਹਾਲਾਤ ਨੂੰ ਸੰਭਾਲਣਾ ਥੋੜ੍ਹਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਇਹ ਦੇਸ਼ ’ਚ ਸਭ ਤੋਂ ਵੱਧ ਯਾਤਰਾ ਕਰਨ ਵਾਲੇ ਸਮੇਂ ’ਚ ਹੋਇਆ ਹੈ। ” ਉਥੇ ਹੀ ਨਵੀਂ ਦਿੱਲੀ ਦੇ ‘ਦਿ ਸੂਰਿਆ ਹੋਟਲ’ ਦੇ ਵਾਈਸ ਚੇਅਰਮੈਨ (ਸੰਚਾਲਨ) ਗਿਰੀਸ਼ ਬਿੰਦਰਾ ਨੇ ਕਿਹਾ, “ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਨ੍ਹਾਂ ਮਹਿਮਾਨਾਂ ਨੂੰ ਚੈੱਕ ਆਊਟ ਕਰਕੇ ਜਾਣਾ ਸੀ, ਉਹ ਜਾ ਨਹੀਂ ਸਕੇ ਅਤੇ ਜਿਨ੍ਹਾਂ ਨੇ ਕਮਰੇ ਬੁੱਕ ਕੀਤੇ ਸਨ, ਉਹ ਯਾਤਰਾ ਨਹੀਂ ਕਰ ਸਕੇ।”
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਨਵੀਂ ਦਿੱਲੀ ਦੇ ਓਖਲਾ ਸਥਿਤ ਕ੍ਰਾਊਨ ਪਲਾਜ਼ਾ ਟੂਡੇ ਹੋਟਲ ਦੇ ਜਨਰਲ ਮੈਨੇਜਰ ਰਿਤੇਸ਼ ਸ਼ਰਮਾ ਨੇ ਕਿਹਾ, “ਵਿੱਤੀ ਅਸਰ ਤੋਂ ਵੱਧ ਇੰਡੀਗੋ ਮੁੱਦੇ ਦਾ ਸਾਡੇ ਕਾਰੋਬਾਰੀ ਅਗਾਊਂ ਅੰਦਾਜ਼ੇ ਅਤੇ ਸੰਚਾਲਨ ਸਮਾਂ-ਸਾਰਿਣੀ ’ਤੇ ਮਾੜਾ ਅਸਰ ਪਿਆ ਹੈ ਕਿਉਂਕਿ ਬੁਕਿੰਗ ਅਤੇ ਸਮਾਰੋਹ ਆਖਰੀ ਸਮੇਂ ’ਤੇ ਰੱਦ ਹੋ ਗਏ।” ਉਨ੍ਹਾਂ ਦੱਸਿਆ, “ਕਮਰਿਆਂ ਅਤੇ ਸਮਾਰੋਹਾਂ ਦੇ ਆਖਰੀ ਸਮੇਂ ’ਤੇ ਰੱਦ ਹੋਣ ਦੇ ਮਾਮਲਿਆਂ ’ਚ ਕਾਫ਼ੀ ਵਾਧਾ ਹੋਇਆ ਹੈ।”
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਹੋਟਲ ਦੇ ਕਾਰੋਬਾਰ ਦੇ ਹਿਸਾਬ ਨਾਲ ਵੱਖ-ਵੱਖ ਹੋਇਆ ਅਸਰ
ਹਾਲਾਂਕਿ ਇਸਦਾ ਅਸਰ ਦਿੱਲੀ ਦੇ ਸਾਰੇ ਹੋਟਲਾਂ ’ਤੇ ਪਿਆ ਪਰ ਹਰ ਹੋਟਲ ਦੇ ਕਾਰੋਬਾਰ ਦੇ ਹਿਸਾਬ ਨਾਲ ਵੱਖ-ਵੱਖ ਪਿਆ। ਨਵੀਂ ਦਿੱਲੀ ਦੇ ਦੁਆਰਕਾ ਸਥਿਤ ਰੈਡੀਸਨ ਬਲਿਊ ਹੋਟਲ ਦੇ ਜਨਰਲ ਮੈਨੇਜਰ ਰਾਕੇਸ਼ ਸੇਠੀ ਨੇ ਕਿਹਾ, “ਬੈਠਕਾਂ , ਇਨਸੈਂਟਿਵ, ਸੰਮੇਲਨ ਅਤੇ ਪ੍ਰਦਰਸ਼ਨੀਆਂ (ਐੱਮ. ਆਈ. ਸੀ. ਈ.) ਕੇਂਦਰਿਤ ਹੋਟਲ ਹੋਣ ਦੇ ਨਾਤੇ ਸਾਡੇ ’ਤੇ ਕੁਝ ਕਮਰਿਆਂ ਦੇ ਰੱਦ ਦੇ ਮਾਮਲਿਆਂ ਦਾ ਹਲਕਾ ਅਸਰ ਪਿਆ।’’ ਉਨ੍ਹਾਂ ਦੱਸਿਆ ਕਿ ਹੋਟਲ ਨੇ ਉਨ੍ਹਾਂ ਮਹਿਮਾਨਾਂ ਲਈ ਰੱਦ ਹੋਣ ਜੁਡ਼ੇ ਸਾਰੇ ਚਾਰਜ ਮੁਆਫ ਕਰ ਦਿੱਤੇ ਹਨ, ਜਿਨ੍ਹਾਂ ਨੇ ਫਲਾਈਟ ’ਚ ਰੁਕਾਵਟਾਂ ਕਾਰਨ ਆਪਣੀ ਬੁਕਿੰਗ ਰੱਦ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
