ਸੂਡਾਨ ਤੋਂ ਪਰਤੇ ਭਾਰਤੀਆਂ ਨੇ ਸੁਣਾਈ ਹੱਡ ਬੀਤੀ, ਕਿਹਾ- 'ਮੌਤ ਦੇ ਮੂੰਹ 'ਚੋਂ ਬਚੇ, ਲਾਸ਼ ਵਾਂਗ ਕਮਰੇ 'ਚ ਬੰਦ ਸੀ'

04/27/2023 2:15:20 PM

ਨਵੀਂ ਦਿੱਲੀ- ਹਿੰਸਾ ਪ੍ਰਭਾਵਿਤ ਸੂਡਾਨ ਤੋਂ ਕੱਢੇ ਜਾਣ ਮਗਰੋਂ ਸਾਊਦੀ ਅਰਬ ਤੋਂ ਦਿੱਲੀ ਹਵਾਈ ਅੱਡੇ ਪਹੁੰਚੇ ਭਾਰਤੀ ਨਾਗਰਿਕਾਂ ਨੇ ਆਪਣੀ ਹੱਡ ਬੀਤੀ ਸੁਣਾਈ ਹੈ। ਅਜਿਹਾ ਲੱਗਾ ਜਿਵੇਂ ਅਸੀਂ ਮੌਤ ਦੇ ਮੂੰਹ 'ਚ ਸੀ, ਇਹ ਸ਼ਬਦ ਹਰਿਆਣਾ ਦੇ ਸੁਖਵਿੰਦਰ ਸਿੰਘ ਦੇ ਹਨ, ਜੋ ਸੂਡਾਨ ਵਿਚ ਫਸੇ ਸਨ ਅਤੇ ਉੱਥੋਂ ਨਿਕਲ ਕੇ ਸਾਊਦੀ ਅਰਬ ਦੇ ਰਸਤਿਓਂ ਨਵੀਂ ਦਿੱਲੀ ਪਹੁੰਚੇ। ਪੇਸ਼ੇ ਤੋਂ ਇੰਜੀਨੀਅਰ 40 ਸਾਲਾ ਸੁਖਵਿੰਦਰ ਉਨ੍ਹਾਂ 360 ਭਾਰਤੀ ਨਾਗਰਿਕਾਂ ਦੇ ਪਹਿਲੇ ਜੱਥੇ 'ਚ ਸ਼ਾਮਲ ਸਨ, ਜੋ ਭਾਰਤ ਦੇ 'ਆਪ੍ਰੇਸ਼ਨ ਕਾਵੇਰੀ' ਨਿਕਾਸੀ ਮਿਸ਼ਨ ਤਹਿਤ ਬੁੱਧਵਾਰ ਰਾਤ ਦੇਸ਼ ਪਰਤੇ। 

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ

PunjabKesari

ਹਰਿਆਣਾ ਦੇ ਫਰੀਦਾਬਦ ਦੇ ਵਾਸੀ ਸੁਖਵਿੰਦਰ ਨੇ ਸੂਡਾਨ 'ਚ ਆਪਣੇ ਅਨੁਭਵ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜੇ ਵੀ ਬਹੁਤ ਡਰੇ ਹੋਏ ਹਨ। ਅਸੀਂ ਇਕ ਇਲਾਕੇ ਤੱਕ ਸਿਮਟ ਕੇ ਰਹਿ ਗਏ ਸੀ। ਅਸੀਂ ਇਕ ਕਮਰੇ ਤੱਕ ਹੀ ਸੀਮਤ ਸੀ। ਇਹ ਅਜਿਹਾ ਸੀ, ਮੰਨੋ ਅਸੀਂ ਮੌਤ ਦੇ ਮੂੰਹ 'ਚ ਸੀ। ਇਸ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਰਹਿਣ ਵਾਲੇ ਇਕ ਫੈਕਟਰੀ ਦੇ ਕਾਮੇ ਛੋਟੂ ਨੇ ਇੱਥੇ ਪਹੁੰਚਦੇ ਹੀ ਕਿਹਾ ਕਿ ਮਰ ਕੇ ਵਾਪਸ ਆ ਗਿਆ। ਹੁਣ ਕਦੇ ਵੀ ਸੂਡਾਨ ਵਾਪਸ ਨਹੀਂ ਜਾਵਾਂਗਾ। ਮੈਂ ਆਪਣੇ ਦੇਸ਼ 'ਚ ਹੀ ਕੁਝ ਕਰ ਲਵਾਂਗਾ ਪਰ ਵਾਪਸ ਨਹੀਂ ਜਾਵਾਂਗਾ। 

ਇਹ ਵੀ ਪੜ੍ਹੋ- ਸੂਡਾਨ ਤੋਂ 'ਆਪ੍ਰੇਸ਼ਨ ਕਾਵੇਰੀ' ਤਹਿਤ ਨਾਗਰਿਕਾਂ ਦੀ ਨਿਕਾਸੀ ਜਾਰੀ, ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ

 

PunjabKesari

ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ 60 ਸਾਲਾ ਤਸਮੇਰ ਸਿੰਘ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ, ਜੋ ਸੂਡਾਨ ਦੀ ਭਿਆਨਕ ਸਥਿਤੀ ਤੋਂ ਪਰਤੇ ਹਨ। ਉਹ ਕਹਿੰਦੇ ਹਨ ਕਿ ਅਸੀਂ ਇਕ ਲਾਸ਼ ਵਾਂਗ ਸੀ, ਇਕ ਛੋਟੇ ਜਿਹੇ ਕਮਰੇ ਵਿਚ ਬਿਨਾਂ ਬਿਜਲੀ-ਪਾਣੀ ਦੇ ਰਹਿ ਰਹੇ ਸੀ। ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸਾਨੂ ਆਪਣੀ ਜ਼ਿੰਦਗੀ 'ਚ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਪਰ ਪਰਮਾਤਮਾ ਦਾ ਸ਼ੁੱਕਰ ਹੈ ਕਿ ਅਸੀਂ ਜਿਊਂਦੇ ਪਰਤ ਆਏ ਹਾਂ। 

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਪਰਤੇ 360 ਭਾਰਤੀ, ਏਅਰਪੋਰਟ 'ਤੇ ਲੱਗੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ

PunjabKesari

ਦੱਸ ਦੇਈਏ ਕਿ ਪਿਛਲੇ 12 ਦਿਨਾਂ ਤੋਂ ਸੂਡਾਨ 'ਚ ਦੇਸ਼ ਦੀ ਫ਼ੌਜ ਅਤੇ ਨੀਮ ਫ਼ੌਜ ਵਿਚਾਲੇ ਘਾਤਕ ਸੰਘਰਸ਼ ਜਾਰੀ ਹੈ, ਜਿਸ ਵਿਚ 400 ਤੋਂ ਵੱਧ ਲੋਕ ਮਾਰੇ ਗਏ ਹਨ। ਸੂਡਾਨ ਦੀਆਂ ਦੋਹਾਂ ਫ਼ੌਜਾਂ ਵਿਚਾਲੇ ਗੱਲਬਾਤ ਮਗਰੋਂ 72 ਘੰਟੇ ਦੀ ਜੰਗਬੰਦੀ 'ਤੇ ਸਹਿਮਤੀ ਬਣਨ ਤੋਂ ਬਾਅਦ ਭਾਰਤ ਨੇ ਸੂਡਾਨ ਤੋਂ ਭਾਰਤੀਆਂ ਨੂੰ ਕੱਢਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

PunjabKesari

'ਆਪ੍ਰੇਸ਼ਨ ਕਾਵੇਰੀ' ਤਹਿਤ ਭਾਰਤੀਆਂ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਲਿਜਾ ਰਿਹਾ ਹੈ, ਜਿੱਥੋਂ ਉਨ੍ਹਾਂ ਨੂੰ ਵਾਪਸ ਦੇਸ਼ ਲਿਆਂਦਾ ਜਾ ਰਿਹਾ ਹੈ। ਓਧਰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਸੂਡਾਨ ਤੋਂ ਰੈਸਕਿਊ ਕੀਤੇ ਗਏ ਲੋਕਾਂ ਦੇ ਦਿੱਲੀ ਏਅਰਪੋਰਟ ਪਹੁੰਚਣ ਮਗਰੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਕਿ ਭਾਰਤ ਆਪਣਿਆਂ ਦੀ ਵਾਪਸ ਦਾ ਸਵਾਗਤ ਕਰਦਾ ਹੈ। ਆਪ੍ਰੇਸ਼ਨ ਕਾਵੇਰੀ ਤਹਿਤ ਪਹਿਲੀ ਉਡਾਣ ਵਿਚ 360 ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਂਦਾ ਗਿਆ। 


 


Tanu

Content Editor

Related News