ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ

Monday, Aug 07, 2023 - 01:21 PM (IST)

ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ

ਨਵੀਂ ਦਿੱਲੀ- ਅੱਜ ਦੇ ਸਮੇਂ ਵਿਚ ਵਿਦੇਸ਼ ਜਾਣ ਦਾ ਸੁਫ਼ਨਾ ਹਰ ਕੋਈ ਵੇਖ ਰਿਹਾ ਹੈ। ਜ਼ਿਆਦਾਤਰ ਭਾਰਤੀ ਲੱਖਾਂ ਰੁਪਏ ਖਰਚ ਕੇ ਅਮਰੀਕਾ ਜਾਂ ਕੈਨੇਡਾ ਜਾਣ ਦਾ ਰਾਹ ਚੁਣਦੇ ਹਨ। ਕੋਈ ਸਟੱਡੀ ਵੀਜ਼ੇ ਤੇ ਕਈ ਵਰਕ ਵੀਜ਼ਾ ਜ਼ਰੀਏ ਵਿਦੇਸ਼ ਜਾ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜ਼ਿਆਦਾਤਰ ਭਾਰਤੀ ਅਮਰੀਕਾ ਵਰਗੇ ਦੇਸ਼ ਜਾਣ ਲਈ ਡੌਂਕੀ ਦਾ ਸਹਾਰਾ ਲੈਂਦੇ ਹਨ। ਕੁਝ ਅਜਿਹੀ ਹੀ ਕਹਾਣੀ ਹੈ ਇਕ ਬੇਵੱਸ ਪਿਤਾ ਦੀ, ਜਿਸ ਨੇ 37 ਲੱਖ ਖਰਚ ਕੇ ਆਪਣੇ ਜਵਾਈ ਨੂੰ ਬਾਹਰ ਭੇਜਿਆ ਤੇ ਹੁਣ ਉਸ ਦੀ ਧੀ ਆਪਣੇ ਪਤੀ ਨੂੰ ਵੇਖਣ ਨੂੰ ਵੀ ਤਰਸ ਰਹੀ ਹੈ।  

ਇਹ ਵੀ ਪੜ੍ਹੋ- ਪ੍ਰਾਇਮਰੀ ਸਕੂਲ ਦੀ ਅਧਿਆਪਕਾ ਦਾ ਅਨੋਖਾ ਉਪਰਾਲਾ, ਪਿੰਡ ਦੀਆਂ ਔਰਤਾਂ ਲਈ ਬਣਾਇਆ 'ਪੈਡ ਬੈਂਕ'

ਦਰਅਸਲ 2021 'ਚ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਇਕ ਕਿਸਾਨ ਤਾਰਾਚੰਦ ਨੇ ਆਪਣੀ ਧੀ ਦਾ ਵਿਆਹ ਆਪਣੇ ਪਿੰਡ ਦੇ ਨੌਜਵਾਨ ਨਾਲ ਕੀਤਾ ਸੀ। ਤਾਰਾਚੰਦ ਦਾ ਮੰਨਣਾ ਸੀ ਕਿ ਉਸ ਦਾ ਜਵਾਈ ਅਮਰੀਕਾ ਚਲਾ ਜਾਵੇਗਾ। ਅਮਰੀਕਾ 'ਚ ਕੁਝ ਸਾਲਾਂ ਤੱਕ ਕੰਮ ਕਰੇਗਾ ਅਤੇ ਭਾਰਤ ਵਿਚ ਕੋਈ ਕਾਰੋਬਾਰ ਸ਼ੁਰੂ ਕਰਨ ਲਈ ਉੱਚਿਤ ਧਨ ਕਮਾ ਕੇ ਵਾਪਸ ਪਰਤ ਆਵੇਗਾ। ਹਾਲਾਂਕਿ ਤਾਰਾਚੰਦ ਦੇ ਬੇਰੋਜ਼ਗਾਰ ਜਵਾਈ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (IELTS) ਟੈਸਟ ਜੋ ਕਿ ਯੂ.ਐੱਸ. ਲਈ ਵਰਕ ਵੀਜ਼ਾ ਲਈ ਲੋੜੀਂਦਾ ਹੈ, ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ। ਆਖ਼ਰਕਾਰ ਤਾਰਾਚੰਦ ਨੇ ਉਹ ਹੀ ਕੀਤਾ, ਜੋ ਉਸ ਦੇ ਪਿੰਡ ਦੇ ਕਈ ਲੋਕਾਂ ਨੇ ਕੀਤਾ ਸੀ। ਉਹ ਨੇ ਦਿੱਲੀ ਸਥਿਤ ਟੂਰ ਐਂਡ ਟਰੈਵਲ ਏਜੰਸੀ ਨਾਲ ਕੰਮ ਕਰਨ ਵਾਲੇ ਏਜੰਟ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ- ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੀ ਬਦਲੇਗੀ 'ਸੂਰਤ', PM ਮੋਦੀ ਨੇ ਰੱਖਿਆ ਨੀਂਹ ਪੱਥਰ

ਆਪਣੇ ਜਵਾਈ ਦੇ ਅਮਰੀਕਾ ਜਾਣ ਦੇ  ਸੁਫ਼ਨੇ ਅਤੇ ਡਾਲਰ ਕਮਾਉਣ ਲਈ ਤਾਰਾਚੰਦ ਨੇ 51 ਲੱਖ 'ਚ ਦੋ ਜ਼ਮੀਨਾਂ ਵੇਚੀਆਂ, ਜਿਨ੍ਹਾਂ ਵਿਚੋਂ 37 ਲੱਖ ਏਜੰਟ ਨੂੰ ਸੌਂਪ ਦਿੱਤੇ। ਮਈ 2022 ਤੱਕ ਤਾਰਾਚੰਦ ਦਾ ਜਵਾਈ 13 ਦਿਨਾਂ 'ਚ 7 ਦੇਸ਼ਾਂ ਤੋਂ ਹੋ ਕੇ ਕੰਟੀਲਿਆਂ ਤਾਰਾਂ 'ਤੇ ਚੜ੍ਹ ਕੇ ਡੌਂਕੀ ਲਾ ਕੇ ਯੂ. ਐੱਸ.-ਮੈਕਸੀਕੋ ਸਰਹੱਦ ਪਾਰ ਕਰ ਕੇ ਅਮਰੀਕਾ ਪਹੁੰਚ ਗਿਆ। ਜਵਾਈ ਦੇ ਅਮਰੀਕਾ ਪਹੁੰਚ 'ਤੇ ਤਾਰਾਚੰਦ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

ਇਹ ਵੀ ਪੜ੍ਹੋ-  ਹਰਿਆਣਾ ਸਰਕਾਰ ਕੋਲ ਨੂਹ ਹਿੰਸਾ ਦੀ ਸੀ ਖ਼ੁਫੀਆ ਜਾਣਕਾਰੀ? ਜਾਣੋ ਗ੍ਰਹਿ ਮੰਤਰੀ ਦਾ ਬਿਆਨ

ਇਕ ਸਾਲ ਬਾਅਦ ਤਾਰਾਚੰਦ ਦਾ ਸੁਫ਼ਨਾ ਚਕਨਾਚੂਰ ਹੋ ਗਿਆ।  ਤਾਰਾਚੰਦ ਦੀ ਧੀ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ। ਪਰਿਵਾਰ ਚਾਹੁੰਦਾ ਸੀ ਕਿ ਉਸ ਦਾ ਪਤੀ ਉਸ ਕੋਲ ਵਾਪਸ ਆ ਜਾਵੇ। ਹਾਲਾਂਕਿ ਤਾਰਾਚੰਦ ਦਾ ਜਵਾਈ ਘਰ ਨਹੀਂ ਆ ਸਕਦਾ। ਉਹ ਗੈਰ-ਕਾਨੂੰਨੀ ਰੂਪ ਨਾਲ ਜੋ ਅਮਰੀਕਾ ਵਿਚ ਹੈ ਅਤੇ ਉਸ ਕੋਲ ਕੋਈ ਦਸਤਾਵੇਜ਼ ਨਹੀਂ ਹੈ, ਜੋ ਉਸ ਨੂੰ ਪਾਸਪੋਰਟ ਜਾਂ ਵੀਜ਼ਾ ਦਿਵਾਉਣ ਵਿਚ ਮਦਦ ਕਰ ਸਕੇ। ਤਾਰਾਚੰਦ ਦੇ ਜਵਾਈ ਉਨ੍ਹਾਂ ਸੈਂਕੜੇ ਭਾਰਤੀਆਂ ਵਿਚ ਸ਼ਾਮਲ ਹੈ, ਜੋ ਮੁੱਖ ਰੂਪ ਤੋਂ ਦਿੱਲੀ, ਹਰਿਆਣਾ, ਪੰਜਾਬ ਅਤੇ ਗੁਜਰਾਤ ਤੋਂ ਹਨ। ਜਿਨ੍ਹਾਂ ਨੇ ਡੌਂਕੀ ਦਾ ਇਸਤੇਮਾਲ ਕਰ ਕੇ ਅਮਰੀਕਾ 'ਚ ਐਂਟਰੀ ਕੀਤੀ ਹੈ। ਡੌਂਕੀ ਸ਼ਬਦ ਤਸਕਰਾਂ ਵਲੋਂ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਭੇਜਣ  ਲਈ ਇਸਤੇਮਾਲ ਕੀਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News