ਸਿੰਗਾਪੁਰ ''ਚ ਰਹਿੰਦੇ ਭਾਰਤੀ ਮਦਦ ਲਈ ਆਏ ਅੱਗੇ, ਕੋਰੋਨਾ ਨੂੰ ਹਰਾਉਣ ਲਈ ਪੈਸੇ ਕਰ ਰਹੇ ਇਕੱਠੇ
Wednesday, Apr 28, 2021 - 08:55 PM (IST)
ਸਿੰਗਾਪੁਰ - ਕੋਰੋਨਾ ਖਿਲਾਫ ਲੜਾਈ ਵਿਚ ਭਾਰਤ ਦੀ ਮਦਦ ਲਈ ਸਿੰਗਾਪੁਰ ਦੇ 2 ਵਪਾਰਕ ਸੰਗਠਨਾਂ ਨੇ ਪਹਿਲ ਕੀਤੀ ਹੈ। ਇਹ ਹੈ, ਸਿੰਗਾਪੁਰ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀ (ਸਿੱਕੀ) ਅਤੇ ਲਿਟਿੱਲ ਇੰਡੀਆ ਸ਼ਾਪਕੀਪਰਸ ਐਸੋਸੀਏਸ਼ਨ (ਲਿਸ਼ਾ)। ਇਸ ਸੰਗਠਨਾਂ ਨੇ ਭਾਰਤ ਦੀ ਮਦਦ ਲਈ ਧਨ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ - UAE 'ਚ 90 ਫੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਤੇ ਵਿਦੇਸ਼ੀ ਨਾਗਰਿਕਾਂ ਤੋਂ ਨਹੀਂ ਲਏ ਜਾ ਰਹੇ ਪੈਸੇ
ਸਿੱਕੀ ਦੇ ਚੇਅਰਮੈਨ ਡਾ. ਟੀ. ਚੰਦਰੂ ਨੇ ਡੀ. ਬੀ. ਐੱਸ. ਬੈਂਕ ਨਾਲ 'ਇੰਡੀਆ ਕੋਵਿਡ ਰੀਲਿਫ ਫੰਡ' ਨਾਂ ਤੋਂ ਖਾਤਾ ਖੋਲ੍ਹਿਆ ਹੈ। ਇਸ ਵਿਚ ਭਾਈਚਾਰੇ ਦੇ ਲੋਕਾਂ ਤੋਂ ਵਧ-ਚੜ੍ਹ ਕੇ ਯੋਗਦਾਨ ਕਰਨ ਦੀ ਅਪੀਲ ਕੀਤੀ ਗਈ ਹੈ। ਸਿੱਕੀ ਅਤੇ ਲਿਸ਼ਾ ਦੇ ਕਿਹਾ ਕਿ ਭਾਰਤ ਦੀ ਆਰਥਿਕ ਮਦਦ ਕਰਨ ਲਈ ਅਸੀਂ ਭਾਈਚਾਰੇ ਦਾ ਸਹਿਯੋਗ ਚਾਹੁੰਦੇ ਹਾਂ। ਚੰਦਰੂ ਨੇ ਕਿਹਾ ਕਿ ਅਸੀਂ ਭਾਰਤ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਇਹ ਇਤਿਹਾਸਕ ਸੰਕਟ ਹੈ।
ਇਹ ਵੀ ਪੜ੍ਹੋ - ਜਰਮਨੀ : ਹਿੰਸਾ ਪੀੜ੍ਹਤ ਮਰਦਾਂ ਲਈ ਹੈਲਪਲਾਈਨ ਨੰਬਰ , ਸਾਲ 'ਚ 1848 ਸ਼ਿਕਾਇਤਾਂ ਦਰਜ
ਸਿੱਕੀ ਨੇ ਅੰਤਰਰਾਸ਼ਟਰੀ ਨੈੱਟਵਰਕ ਨਾਲ 500 ਕਾਰਪੋਰੇਟ ਮੈਂਬਰ ਹਨ ਜਦਕਿ ਲਿਸ਼ਾ ਸਿੰਗਾਪੁਰ ਦੇ ਲਗਭਗ ਸਾਰੇ ਛੋਟੇ ਕਾਰੋਬਾਰੀਆਂ ਦਾ ਨੁਮਾਇੰਦਗੀ ਕਰਦਾ ਹੈ। ਸਿੰਗਾਪੁਰ ਨੇ ਪਹਿਲਾਂ ਹੀ 4 ਆਕਸੀਜਨ ਕੰਟੇਨਰਾਂ ਨੂੰ ਹਵਾਈ ਰਸਤੇ ਰਾਹੀਂ ਭਾਰਤ ਪਹੁੰਚਾਇਆ ਹੈ। ਸਿੰਗਾਪੁਰ ਦੇ ਕਈ ਹੋਰ ਸੰਗਠਨ ਵੀ ਭਾਰਤ ਦੀ ਮਦਦ ਲਈ ਅੱਗੇ ਆਏ ਹਨ। ਇਸ ਵਿਚ ਐੱਚ. ਐੱਚ. ਐੱਲ. ਲਾਈਫਕੇਅਰ, ਗਿਲੀਅਡ ਫਾਰਮਾ ਜਿਹੀਆਂ ਕੰਪਨੀਆਂ ਵੀ ਸ਼ਾਮਲ ਹਨ। ਉਥੇ ਅਮਰੀਕਾ ਵਿਚ 40 ਵੱਡੀਆਂ ਕੰਪਨੀਆਂ ਦੇ ਸੀ. ਈ. ਓ. ਨੇ ਮਿਲ ਕੇ ਭਾਰਤ ਦੀ ਮਦਦ ਲਈ ਗਲੋਬਲ ਕਾਰਜ ਬਲ ਬਣਾਇਆ ਹੈ।
ਇਹ ਵੀ ਪੜ੍ਹੋ - ਭਾਰਤ ਨੂੰ ਹੁਣ ਅਸੀਂ ਹੋਰ ਕੋਰੋਨਾ ਦੇ ਟੀਕੇ ਨਹੀਂ ਭੇਜ ਸਕਦੇ : UK