ਵਿਦੇਸ਼ੀ ਜੇਲ੍ਹਾਂ ''ਚ ਇਸ ਸਮੇਂ 10,000 ਤੋਂ ਵੱਧ ਭਾਰਤੀ ਕੈਦ, ਸਭ ਤੋਂ ਵੱਧ ਕੈਦੀ ਸਾਊਦੀ ਅਰਬ ''ਚ
Thursday, Apr 10, 2025 - 04:25 PM (IST)

ਨਵੀਂ ਦਿੱਲੀ- ਇਕ ਰਿਪੋਰਟ ਮੁਤਾਬਕ ਮੌਜੂਦਾ ਸਮੇਂ ਦੁਨੀਆ ਭਰ ਦੀਆਂ ਵਿਦੇਸ਼ੀ ਜੇਲ੍ਹਾਂ 'ਚ ਇਸ ਸਮੇਂ 10,000 ਤੋਂ ਵੀ ਵੱਧ ਭਾਰਤੀ ਨਾਗਰਿਕ ਕੈਦ ਹਨ। ਇਨ੍ਹਾਂ ਭਾਰਤੀਆਂ 'ਚੋਂ ਕਈਆਂ 'ਤੇ ਚੱਲ ਰਹੇ ਮਾਮਲਿਆਂ 'ਤੇ ਸੁਣਵਾਈ ਚੱਲ ਰਹੀ ਹੈ, ਜਦਕਿ ਕਈਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ।
ਵਿਦੇਸ਼ੀ ਜੇਲ੍ਹਾਂ 'ਚ ਬੰਦ ਭਾਰਤੀ ਕੈਦੀਆਂ ਨੂੰ ਆਪਣੇ ਵਤਨ ਲਿਆਉਣ ਲਈ ਭਾਰਤ ਨੇ ਹੁਣ ਤੱਕ 31 ਦੇਸ਼ਾਂ ਨਾਲ ਕਰਾਰ ਕੀਤਾ ਹੈ, ਤਾਂ ਜੋ ਭਾਰਤੀ ਕੈਦੀ ਆਪਣੇ ਦੇਸ਼ ਆ ਕੇ ਇੱਥੋਂ ਦੀ ਜੇਲ੍ਹ 'ਚ ਆਪਣੀ ਸਜ਼ਾ ਪੂਰੀ ਕਰ ਸਕਣ। ਸਾਲ 2023 ਦੌਰਾਨ ਅਜਿਹੇ 5 ਭਾਰਤੀਆਂ ਨੂੰ ਦੇਸ਼ ਲਿਆਂਦਾ ਜਾ ਚੁੱਕਾ ਹੈ, ਜਿਨ੍ਹਾਂ 'ਚੋਂ 3 ਈਰਾਨ, 1 ਕੰਬੋਡੀਆ ਤੇ 1 ਇੰਗਲੈਂਡ ਦੀ ਜੇਲ੍ਹ 'ਚ ਕੈਦ ਸੀ।
ਇਹ ਵੀ ਪੜ੍ਹੋ- ਟਰੰਪ ਸਰਕਾਰ ਦਾ ਇਕ ਹੋਰ ਫ਼ਰਮਾਨ ; ਜੇ ਸੋਸ਼ਲ ਮਡੀਆ 'ਤੇ ਕੀਤਾ ਇਹ ਕੰਮ ਤਾਂ ਨਹੀਂ ਮਿਲੇਗਾ Green Card
ਇਸ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ 12 ਦੇਸ਼ ਅਜਿਹੇ ਵੀ ਹਨ, ਜਿੱਥੇ ਦੀਆਂ ਜੇਲ੍ਹਾਂ 'ਚ 100 ਤੋਂ ਵੱਧ ਭਾਰਤੀ ਕੈਦੀ ਕੈਦ ਹਨ। ਇਨ੍ਹਾਂ 'ਚੋਂ ਸਭ ਤੋਂ ਵੱਧ ਭਾਰਤੀ ਕੈਦੀ ਸਾਊਦੀ ਅਰਬ (2,647) ਦੀਆਂ ਜੇਲ੍ਹਾਂ 'ਚ ਕੈਦ ਹਨ, ਜਦਕਿ ਇਸ ਤੋਂ ਬਾਅਦ ਯੂ.ਏ.ਈ. (2,479) ਦਾ ਨਾਂ ਆਉਂਦਾ ਹੈ। ਇਸ ਤੋਂ ਇਲਾਵਾ ਨੇਪਾਲ (1,187), ਕਤਰ (740), ਕੁਵੈਤ (387) ਤੇ ਮਲੇਸ਼ੀਆ (371) ਆਦਿ ਦੇਸ਼ਾਂ ਦਾ ਨਾਂ ਆਉਂਦਾ ਹੈ।
ਇਨ੍ਹਾਂ ਦੇਸ਼ਾਂ ਤੋਂ ਭਾਰਤੀ ਕੈਦੀਆਂ ਨੂੰ ਵਾਪਸ ਆਪਣੇ ਦੇਸ਼ ਲਿਆਉਣ ਲਈ ਭਾਰਤੀ ਵਿਦੇਸ਼ ਮੰਤਰਾਲਾ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਇਨ੍ਹਾਂ ਦੇਸ਼ਾਂ ਨਾਲ ਸੰਪਰਕ 'ਚ ਹੈ। ਇਨ੍ਹਾਂ 12 'ਚੋਂ 9 ਦੇਸ਼ਾਂ ਨਾਲ ਭਾਰਤ ਨੇ ਕੈਦੀਆਂ ਦੇ ਟਰਾਂਸਫਰ ਸਬੰਧੀ ਕਰਾਰ ਕਰ ਲਿਆ ਹੈ ਤੇ ਹੁਣ ਇਨ੍ਹਾਂ ਕੈਦੀਆਂ ਦੀ ਟਰਾਂਸਫਰ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼ ਜੁਟਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਵਤਨ ਵਾਪਸੀ ਹੋ ਸਕੇ।
ਇਹ ਵੀ ਪੜ੍ਹੋ- ਯਾਤਰੀ ਕਿਰਪਾ ਕਰ ਕੇ ਧਿਆਨ ਦੇਣ ! ਰੇਲਵੇ ਨੇ ਸੈਂਕੜੇ ਟਰੇਨਾਂ ਕੀਤੀਆਂ ਰੱਦ, ਝੱਲਣੀ ਪਵੇਗੀ ਭਾਰੀ ਪਰੇਸ਼ਾਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e