ਸੂਡਾਨ ਤੋਂ ''ਆਪ੍ਰੇਸ਼ਨ ਕਾਵੇਰੀ'' ਤਹਿਤ ਨਾਗਰਿਕਾਂ ਦੀ ਨਿਕਾਸੀ ਜਾਰੀ, ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ

04/27/2023 11:55:14 AM

ਨਵੀਂ ਦਿੱਲੀ- ਭਾਰਤ ਨੇ ਹੁਣ ਤੱਕ ਆਪ੍ਰੇਸ਼ਨ ਕਾਵੇਰੀ ਤਹਿਤ ਹਿੰਸਾ ਪ੍ਰਭਾਵਿਤ ਸੂਡਾਨ ਤੋਂ ਕਰੀਬ 1100 ਨਾਗਰਿਕਾਂ ਨੂੰ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਅਤੇ ਹਵਾਈ ਫ਼ੌਜ ਦੇ ਜਹਾਜ਼ਾਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਹੈ। ਭਾਰਤੀ ਹਵਾਈ ਫ਼ੌਜ ਦਾ C-130J ਜਹਾਜ਼ 128 ਭਾਰਤੀਆਂ ਨੂੰ ਲੈ ਕੇ ਜੇਦਾਹ ਪਹੁੰਚਿਆ, ਜਦਕਿ INS ਤੇਗ ਭਾਰਤੀਆਂ ਦੇ 5ਵੇਂ ਜੱਥੇ ਸਮੇਤ 297 ਯਾਤਰੀਆਂ ਨੂੰ ਲੈ ਕੇ ਕੱਲ ਰਾਤ ਸੂਡਾਨ ਪੋਰਟ ਤੋਂ ਰਵਾਨਾ ਹੋਇਆ। ਬਚਾਅ ਕੰਮਾਂ ਦੀ ਨਿਗਰਾਨੀ ਲਈ ਜੇਦਾਹ ਵਿਚ ਮੌਜੂਦ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਟਵੀਟ ਕਰ ਕੇ ਕਿਹਾ ਕਿ ਇਹ  ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਦਾਹ ਪਹੁੰਚ ਚੁੱਕੇ ਸਾਰੇ ਭਾਰਤੀਆਂ ਨੂੰ ਛੇਤੀ ਤੋਂ ਛੇਤੀ ਭਾਰਤ ਵਾਪਸ ਭੇਜਿਆ ਜਾਵੇ।

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ

PunjabKesari

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਚੌਥੀ IAF C-130J ਉਡਾਣ 128 ਯਾਤਰੀਆਂ ਨਾਲ ਪੋਰਟ ਸੂਡਾਨ ਤੋਂ ਜੇਦਾਹ ਲਈ ਰਵਾਨਾ ਹੋਈ। ਆਪ੍ਰੇਸ਼ਨ ਕਾਵੇਰੀ ਤਹਿਤ ਸੂਡਾਨ ਤੋਂ ਕੱਢੇ ਜਾਣ ਵਾਲੇ ਭਾਰਤੀਆਂ ਦਾ ਇਹ 6ਵਾਂ ਜੱਥਾ ਹੈ। ਇਸ ਤੋਂ ਬਾਅਦ ਲੱਗਭਗ 1100 ਲੋਕਾਂ ਨੂੰ ਸੂਡਾਨ ਤੋਂ ਕੱਢਿਆ ਗਿਆ ਹੈ। ਇਸ ਦਰਮਿਆਨ ਮੰਤਰੀ ਮੁਰਲੀਧਰਨ ਨੇ ਖਾਰਤੂਨ ਵਿਚ ਗੋਲੀਬਾਰੀ 'ਚ ਮਾਰੇ ਗਏ ਭਾਰਤੀ ਨਾਗਰਿਕ ਐਲਬਰਟ ਅਗਸਟੀਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਪਰਤੇ 360 ਭਾਰਤੀ, ਏਅਰਪੋਰਟ 'ਤੇ ਲੱਗੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ

PunjabKesari

ਮੁਰਲੀਧਰਨ ਨੇ ਟਵੀਟ ਕੀਤਾ ਕਿ ਸੂਡਾਨ ਵਿਚ ਮਾਰੇ ਗਏ ਇਕ ਭਾਰਤੀ ਐਲਬਰਟ ਅਗਸਟੀਨ ਦੇ ਪਰਿਵਾਰ ਨੂੰ ਮਿਲਿਆ ਜੋ ਭਾਰਤੀ ਹਵਾਈ ਫ਼ੌਜ ਦੇ C130J ਜਹਾਜ਼ ਰਾਹੀਂ ਜੇਦਾਹ ਪਹੁੰਚਿਆ। ਪਰਿਵਾਰ ਦੇ ਕੋਚੀ ਪਹੁੰਚਣ ਲਈ ਤੁਰੰਤ ਟਿਕਟਾਂ ਦਾ ਪ੍ਰਬੰਧ ਕੀਤਾ। ਉਨ੍ਹਾਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਆਪ੍ਰੇਸ਼ਨ ਕਾਵੇਰੀ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਉਨ੍ਹਾਂ ਸਾਰੇ ਭਾਰਤੀਆਂ ਨੂੰ ਨਹੀਂ ਬਚਾ ਲੈਂਦੇ ਜੋ ਘਰ ਵਾਪਸ ਆਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ- UP ਦੇ ਇਨ੍ਹਾਂ ਸਾਬਕਾ ਵਿਧਾਇਕਾਂ ਨੇ ਪੇਸ਼ ਕੀਤੀ ਮਿਸਾਲ, ਜ਼ਿੰਦਗੀ ਦੇ 6ਵੇਂ ਦਹਾਕੇ 'ਚ ਕੀਤੀ 12ਵੀਂ ਪਾਸ

PunjabKesari


Tanu

Content Editor

Related News