'ਆਪ੍ਰੇਸ਼ਨ ਸਿੰਦੂਰ' ਬਣਿਆ ਸੁਹਾਗ ਦੀ ਜਿੱਤ ਦਾ ਪ੍ਰਤੀਕ, ਔਰਤਾਂ ਨੇ 15 ਦਿਨਾਂ ਬਾਅਦ ਭਰੀ ਮਾਂਗ
Wednesday, May 07, 2025 - 06:52 PM (IST)

ਨੈਸ਼ਨਲ ਡੈਸਕ- 22 ਅਪ੍ਰੈਲ ਨੂੰ ਪਾਕਿਸਤਾਨੀ ਅੱਤਵਾਦੀਆਂ ਵਲੋਂ ਕਸ਼ਮੀਰ ਦੇ ਪਹਿਲਗਾਮ ਹਮਲੇ 'ਚ 26 ਬੇਕਸੂਰ ਲੋਕਾਂ ਦੇ ਕਤਲ ਨੇ ਪੂਰੇ ਦੇਸ਼ ਨੂੰ ਗੁੱਸੇ ਨਾਲ ਭਰ ਦਿੱਤਾ। ਇਸ ਬੇਰਹਿਮੀ ਅੱਤਵਾਦੀ ਹਮਲੇ ਵਿਚ ਕੋਈ ਔਰਤਾਂ ਦੇ ਸੁਹਾਗ ਉਜੜ ਗਏ। ਦਿਲ ਦੀ ਝੰਜੋੜ ਦੇਣ ਵਾਲੀ ਇਸ ਘਟਨਾ ਮਗਰੋਂ ਬਿਹਾਰ ਦੇ ਹਾਜੀਪੁਰ ਦੀਆਂ ਔਰਤਾਂ ਨੇ ਇਕ ਦ੍ਰਿੜ ਸੰਕਲਪ ਲਿਆ ਸੀ ਕਿ ਜਦੋਂ ਤੱਕ ਭਾਰਤੀ ਔਰਤਾਂ ਦਾ ਸਿੰਦੂਰ ਖੋਹਣ ਵਾਲੇ ਅੱਤਵਾਦੀ ਨੂੰ ਮੌਤ ਦੀ ਨੀਂਦ ਨਹੀਂ ਸੁਆ ਦਿੱਤਾ ਜਾਂਦਾ, ਉਦੋਂ ਤੱਕ ਉਹ ਖੁਦ ਵੀ ਸਿੰਦੂਰ ਨਹੀਂ ਲਾਉਣਗੀਆਂ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਕਨਰਲ ਸੋਫੀਆ ਤੇ ਵਿੰਗ ਕਮਾਂਡਰ ਵਿਓਮਿਕਾ, 'ਆਪ੍ਰੇਸ਼ਨ ਸਿੰਦੂਰ' ਬਾਰੇ ਦਿੱਤੀ ਡਿਟੇਲ
ਭਾਰਤੀ ਫ਼ੌਜ ਨੇ ਜਿਵੇਂ ਹੀ ਮੰਗਲਵਾਰ ਦੇਰ ਰਾਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਮੌਜੂਦ 9 ਤੋਂ ਜ਼ਿਆਦਾ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤਾਂ ਹਾਜੀਪੁਰ ਦੀਆਂ ਔਰਤਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਪਾਕਿਸਤਾਨ 'ਤੇ ਭਾਰਤ ਦੀ ਇਸ ਜਵਾਬੀ ਕਾਰਵਾਈ ਮਗਰੋਂ ਹਾਜੀਪੁਰ ਦੇ ਗਾਂਧੀ ਆਸ਼ਰਮ ਵਿਚ ਔਰਤਾਂ ਨੇ ਪੂਰੇ ਸੱਤ ਸ਼ਿੰਗਾਰ ਕੀਤੇ ਅਤੇ ਇਕ-ਦੂਜੇ ਨੂੰ ਸਿੰਦੂਰ ਲਾਇਆ। ਔਰਤਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਬਦਲਾ ਪੂਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਦੀ ਫ਼ੌਜ ਨੇ 'ਆਪ੍ਰੇਸ਼ਨ ਸਿੰਦੂਰ' ਚਲਾ ਕੇ ਜਿਸ ਤਰ੍ਹਾਂ ਅੱਤਵਾਦੀਆਂ ਦਾ ਸਫਾਇਆ ਕੀਤਾ ਹੈ, ਉਸ ਤੋਂ ਉਨ੍ਹਾਂ ਦੇ ਦਿਲਾਂ ਨੂੰ ਸਕੂਨ ਮਿਲਿਆ ਹੈ। ਔਰਤਾਂ ਨੇ ਇਕ ਸੁਰ ਵਿਚ ਕਿਹਾ ਕਿ ਦੇਸ਼ ਦੀ ਫ਼ੌਜ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਹੈ।
ਇਹ ਵੀ ਪੜ੍ਹੋ- ਜੇਕਰ ਜੰਗ ਛਿੜੀ ਤਾਂ ਬਚਣ ਦਾ ਇਕ ਹੀ ਰਾਹ- 'ਬਲੈਕ ਆਊਟ'
ਇਕ-ਦੂਜੇ ਨੂੰ ਸਿੰਦੂਰ ਲਾਉਂਦੇ ਹੋਏ ਔਰਤਾਂ ਨੇ ਕਿਹਾ ਕਿ ਸਿੰਦੂਰ ਔਰਤਾਂ ਦੇ ਸੁਹਾਗ ਦਾ ਪ੍ਰਤੀਕ ਹੁੰਦਾ ਹੈ। ਜਿਸ ਤਰ੍ਹਾਂ ਅੱਤਵਾਦੀਆਂ ਨੇ ਔਰਤਾਂ ਦੇ ਸਾਹਮਣੇ ਹੀ ਉਨ੍ਹਾਂ ਦੀਆਂ ਪਤਨੀਆਂ ਨੂੰ ਮਾਰਿਆ ਸੀ ਅਤੇ ਚੁਣੌਤੀ ਦਿੱਤੀ ਸੀ ਕਿ ਜਾ ਕੇ ਮੋਦੀ ਜੀ ਨੂੰ ਦੱਸ ਦਿਓ, ਤਾਂ ਮੋਦੀ ਜੀ ਨੇ 'ਆਪ੍ਰੇਸ਼ਨ ਸਿੰਦੂਰ' ਤੋਂ ਹੀ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8