ਸਨਾ ਭਾਰਤੀ, ਬੱਚਿਆਂ ਕੋਲ ਪਾਕਿਸਤਾਨੀ ਪਾਸਪੋਰਟ! ਪਾਕਿ ਵਾਪਸੀ ’ਚ ਫਸੀ ਘੁੰਢੀ

Sunday, Apr 27, 2025 - 09:58 PM (IST)

ਸਨਾ ਭਾਰਤੀ, ਬੱਚਿਆਂ ਕੋਲ ਪਾਕਿਸਤਾਨੀ ਪਾਸਪੋਰਟ! ਪਾਕਿ ਵਾਪਸੀ ’ਚ ਫਸੀ ਘੁੰਢੀ

ਮੇਰਠ (ਇੰਟ.) : ਪਾਕਿਸਤਾਨ ਤੋਂ ਆਪਣੇ 2 ਬੱਚਿਆਂ ਨਾਲ ਭਾਰਤ ਆਈ ਸਨਾ ਦੁਚਿੱਤੀ ਦੀ ਸਥਿਤੀ ’ਚ ਹੈ। ਪਾਕਿ ਵਾਪਸੀ ’ਚ ਉਸ ਦਾ ਘੁੰਢੀ ਫਸ ਗਈ ਹੈ। ਸਨਾ ਦਾ ਪਾਸਪੋਰਟ ਭਾਰਤੀ ਹੈ, ਜਦੋਂ ਕਿ ਉਸ ਦੇ ਬੱਚਿਆਂ ਦੇ ਪਾਸਪੋਰਟ ਪਾਕਿਸਤਾਨ ਦੇ ਹਨ। ਸਨਾ 45 ਦਿਨਾਂ ਦਾ ਵੀਜ਼ਾ ਲੈ ਕੇ ਭਾਰਤ ਆਈ ਸੀ ਪਰ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੋਂ ਆਏ ਨਾਗਰਿਕਾਂ ਨੂੰ 48 ਘੰਟਿਆਂ ’ਚ ਦੇਸ਼ ਛੱਡਣ ਦਾ ਹੁਕਮ ਜਾਰੀ ਕੀਤਾ ਗਿਆ।

ਵੱਡੀ ਖਬਰ! ਕੈਬਨਿਟ ਮੰਤਰੀ ਦੇ ਗਨਮੈਨ ਦੀ ਗੋਲੀ ਲੱਗਣ ਕਾਰਨ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਸਨਾ ਆਪਣੇ ਬੱਚਿਆਂ ਦੇ ਨਾਲ ਅਟਾਰੀ ਬਾਰਡਰ ਪਹੁੰਚੀ ਪਰ ਉਸ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਸ ਦਾ ਪਾਸਪੋਰਟ ਭਾਰਤੀ ਹੈ, ਜਦੋਂ ਕਿ ਬੱਚਿਆਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਗਈ। ਸਨਾ ਨੇ ਬੱਚਿਆਂ ਨੂੰ ਇਕੱਲੇ ਭੇਜਣ ਤੋਂ ਇਨਕਾਰ ਕੀਤਾ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਅਧਿਕਾਰੀਆਂ ਨਾਲ ਸੰਪਰਕ ਕੀਤਾ। ਪਾਕਿਸਤਾਨ ’ਚ ਦਾਖਲਾ ਨਾ ਮਿਲ ਸਕਣ ਕਾਰਨ ਸਨਾ ਨੂੰ ਵਾਪਸ ਭੇਜਣ ਦਾ ਹੁਕਮ ਜਾਰੀ ਕੀਤਾ ਗਿਆ। ਪੁਲਸ ਨੇ ਉਨ੍ਹਾਂ ਨੂੰ ਬੱਚਿਆਂ ਨਾਲ ਵਾਗਾ ਬਾਰਡਰ ਭੇਜਿਆ ਪਰ ਉੱਥੇ ਵੀ ਪਾਕਿਸਤਾਨ ’ਚ ਸਨਾ ਦਾ ਦਾਖ਼ਲਾ ਨਹੀਂ ਹੋ ਸਕਿਆ। ਫਿਲਹਾਲ, ਅਧਿਕਾਰੀਆਂ ਨੇ ਸਨਾ ਨੂੰ ਕੁਝ ਸਮਾਂ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਕੋਈ ਹੱਲ ਕੱਢਿਆ ਜਾਵੇਗਾ।

ਲੀਕ ਦਸਤਾਵੇਜ਼ਾਂ 'ਚ ਖੁਲਾਸਾ! ਭਾਰਤ ਦੇ ਡਰੋਂ ਧੜਾ-ਧੜ ਨੌਕਰੀ ਛੱਡ ਰਹੇ ਪਾਕਿਸਤਾਨੀ ਫੌਜੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News