ਸਪੇਨ ''ਚ ਲੁੱਟ ਦਾ ਸ਼ਿਕਾਰ ਹੋਈ ਸਿੱਖ ਔਰਤ, ਰੋ-ਰੋ ਬਿਆਨ ਕੀਤਾ ਦਰਦ, ਕਿਹਾ- ਕਿਤੇ ਨਹੀਂ ਹੋ ਰਹੀ ਸੁਣਵਾਈ (ਵੀਡੀਓ)

01/28/2023 5:25:56 PM

ਮੈਡਰਿਡ/ਨਵੀਂ ਦਿੱਲੀ (ਏਜੰਸੀ)- ਸਪੇਨ ਦੀ ਰਾਜਧਾਨੀ ਮੈਡਰਿਡ ਦੇ ਸਭ ਤੋਂ ਵੱਕਾਰੀ ਹੋਟਲਾਂ ਵਿੱਚੋਂ ਇੱਕ ਹਿਲਟਨ ਹੋਟਲ, ਮੈਡਰਿਡ ਵਿੱਚ ਲੁਟੇਰਿਆਂ ਵੱਲੋਂ ਕਥਿਤ ਤੌਰ 'ਤੇ ਉਸ ਦਾ ਸਾਰਾ ਸਮਾਨ ਖੋਹਣ ਕਾਰਨ ਇੱਕ ਭਾਰਤੀ ਔਰਤ ਬਿਨਾਂ ਪਾਸਪੋਰਟ ਦੇ ਵਿਦੇਸ਼ ਵਿੱਚ ਫਸ ਗਈ ਹੈ। ਪੀੜਤਾ ਦੀ ਪਛਾਣ ਜਸਮੀਤ ਕੌਰ (49) ਵਾਸੀ ਨੋਇਡਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਕਿ ਮੈਡਰਿਡ ਵਿਖੇ ਕਾਰੋਬਾਰੀ ਯਾਤਰਾ 'ਤੇ ਸੀ, ਜਿੱਥੇ ਲੁਟੇਰਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸੰਦੇਸ਼ ਵਿੱਚ, ਉਸ ਨੇ ਆਪਬੀਤੀ ਨੂੰ ਬਿਆਨ ਕੀਤਾ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ-ਅਮਰੀਕੀ ਰਾਜਾ ਚਾਰੀ US ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਦੇ ਅਹੁਦੇ ਲਈ ਨਾਮਜ਼ਦ

 

ਉਸ ਨੇ ਦੋਸ਼ ਲਾਇਆ ਕਿ ਇਸ ਦੁੱਖ ਦੀ ਘੜੀ ਵਿੱਚ ਕੋਈ ਵੀ ਮੇਰੀ ਮਦਦ ਨਹੀਂ ਕਰ ਰਿਹਾ। ਮੈਂ ਆਪਣੀਆਂ ਸ਼ਿਕਾਇਤਾਂ ਲਈ ਦਰ-ਦਰ ਭਟਕ ਰਹੀ ਹਾਂ ਪਰ ਅਧਿਕਾਰੀ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਕਿਤੇ ਸੁਣਵਾਈ ਨਹੀਂ ਹੋ ਰਹੀ ਹੈ। ਉਸ ਨੇ ਅੱਗੇ ਕਿਹਾ ਕਿ ਸਪੇਨ ਵਿੱਚ ਭਾਰਤੀ ਦੂਤਘਰ ਨੇ ਕਈ ਦਿਨਾਂ ਤੋਂ ਉਸ ਦੀਆਂ ਸ਼ਿਕਾਇਤਾਂ ਦਬਾਈਆਂ ਹੋਈਆਂ ਹਨ। ਮੇਰੇ ਕੋਲ ਨਕਦੀ ਖ਼ਤਮ ਹੋ ਗਈ ਹੈ। ਮੈਨੂੰ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ। ਮੈਡਰਿਡ ਦੇ ਨਜ਼ਦੀਕੀ ਪੁਲਸ ਸਟੇਸ਼ਨ ਵਿੱਚ ਐੱਫ.ਆਈ.ਆਰ. ਦਰਜ ਕਰਾਉਣ ਦੇ ਬਾਵਜੂਦ, ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਲੁਟੇਰਿਆਂ ਨੇ ਮੈਨੂੰ ਕੁੱਟਿਆ, ਮੈਨੂੰ ਹੇਠਾਂ ਧੱਕਾ ਦਿੱਤਾ ਅਤੇ ਹੋਟਲ ਦੇ ਲਾਬੀ ਵਿਚੋਂ ਮੇਰੇ ਕੋਲੋਂ ਬੈਗ ਖੋਹ ਕੇ ਭੱਜ ਗਏ। ਹੋਟਲ ਦੇ ਅਧਿਕਾਰੀ ਮੇਰੀ ਮਦਦ ਨਹੀਂ ਕਰ ਰਹੇ ਹਨ। ਮੈਂ ਪਹਿਲਾਂ ਵੀ ਇਸੇ ਹੋਟਲ ਵਿੱਚ ਰੁਕੀ ਸੀ ਪਰ ਮੇਰੇ ਨਾਲ ਅਜਿਹਾ ਕਦੇ ਨਹੀਂ ਹੋਇਆ। ਮੇਰੇ ਪਾਸਪੋਰਟ ਸਮੇਤ ਮੇਰਾ ਸਾਰਾ ਜ਼ਰੂਰੀ ਸਮਾਨ ਗੁਆਚ ਗਿਆ ਹੈ।"

ਇਹ ਵੀ ਪੜ੍ਹੋ: ਅਮਰੀਕਾ 'ਚ ਪੁਲਸ ਨੇ ਇੱਕ ਹੋਰ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ, ਵੀਡੀਓ ਹੋਈ ਜਾਰੀ, ਮਿੰਨਤਾ ਕਰਦਾ ਰਿਹਾ ਪੀੜਤ

ਕੌਰ ਨੇ ਦੋਸ਼ ਲਾਇਆ ਕਿ ਉਸਨੇ ਸਪੇਨ ਵਿੱਚ ਹੋਰ ਭਾਰਤੀ ਡਿਪਲੋਮੈਟਾਂ ਕੋਲ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਉਸ ਨੇ ਕਿਹਾ ਕਿ ਦੁਨੀਆ ਵਿੱਚ ਕਿਤੇ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਮੈਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ, ਵਿਦੇਸ਼ ਮੰਤਰਾਲਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਅਧਿਕਾਰੀਆਂ ਨੂੰ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਇਸ ਸਥਿਤੀ ਵਿੱਚ ਮੇਰੀ ਮਦਦ ਕਰੋ। ਮੈਂ ਆਪਣੇ ਦੇਸ਼ ਭਾਰਤ ਵਾਪਸ ਜਾਣਾ ਚਾਹੁੰਦੀ ਹਾਂ। ਕਿਰਪਾ ਕਰਕੇ ਮੇਰੀ ਮਦਦ ਕਰੋ।" ਮੈਡਰਿਡ ਵਿੱਚ ਆਪਣੀ ਪੁਲਸ ਸ਼ਿਕਾਇਤ ਵਿੱਚ, ਉਸ ਨੇ ਲਿਖਾਇਆ ਹੈ ਕਿ ਜਦੋਂ ਉਹ ਇੱਕ ਮਹਿਮਾਨ ਨਾਲ ਹੋਟਲ ਦੇ ਅੰਦਰ ਸੀ, ਤਾਂ ਕੁੱਝ ਵਿਅਕਤੀਆਂ ਨੇ ਪਾਸਪੋਰਟ ਸਮੇਤ ਉਸ ਦਾ ਸਾਰਾ ਸਮਾਨ ਖੋਹ ਲਿਆ ਅਤੇ ਭੱਜ ਗਏ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਭਾਰਤ 'ਚ ਅਮਰੀਕੀ ਦੂਤਘਰ ਨੇ ਇਸ ਸਾਲ 'ਰਿਕਾਰਡ' ਗਿਣਤੀ 'ਚ ਵੀਜ਼ਾ ਜਾਰੀ ਕਰਨ ਦੀ ਬਣਾਈ ਯੋਜਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News