...ਤਾਂ ਪੰਜਾਬ ਦੇ ਇਕ ਸ਼ਹਿਰ ਨੂੰ ਬਚਾਉਣ ਲਈ ਭਾਰਤੀ ਫੌਜੀਆਂ ਨੇ ਉੱਡਾ ਦਿੱਤੇ ਸਨ ਪਾਕਿ ਦੇ ਟੈਂਕ
Sunday, Sep 20, 2015 - 03:38 PM (IST)
ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਦਰਮਿਆਨ 1965 ਦੀ ਜੰਗ ਵਿਚ ਪੰਜਾਬ ਦੇ ਇਕ ਸ਼ਹਿਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਦੇ ਨਾਲ ਹੀ ਭਾਰਤੀ ਫੌਜ ਗੁਆਂਢੀ ਦੇਸ਼ ਨੂੰ ''ਅਸਲ ਉੱਤਰ'' ਯਾਨੀ ਕਿ ਮੂੰਹ ਤੋੜ ਜਵਾਬ ਦੇਣ ਨੂੰ ਉਤਸੁਕ ਸੀ, ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਪਾਕਿਸਤਾਨੀ ਪੈਟਨ ਟੈਂਕਾਂ ਦਾ ਮੁਕਾਬਲਾ ਕਰ ਸਕਣਗੇ ਜਾਂ ਨਹੀਂ ਅਤੇ ਭਾਰਤੀ ਫੌਜ ਵਲੋਂ ਕੀਤਾ ਇਹ ਕੰਮ ਫੌਜ ਦੇ ਇਤਿਹਾਸ ਵਿਚ ਯਾਦ ਰੱਖਿਆ ਜਾਵੇਗਾ।
''ਅਸਲ ਉੱਤਰ'' ਉਹ ਲੜਾਈ ਸੀ, ਜਿਸ ਵਿਚ ਪੈਦਲ ਫੌਜੀਆਂ ਨੇ ਪੈਟਨ ਟੈਂਕਾਂ ਨਾਲ ਡਟ ਕੇ ਮੁਕਾਬਲਾ ਕੀਤਾ। ਇਨ੍ਹਾਂ ਟੈਂਕਾਂ ਬਾਰੇ ਅਮਰੀਕਾ ਦਾ ਇਹ ਬਿਆਨ ਪ੍ਰਸਿੱਧ ਸੀ ਕਿ ਦੁਨੀਆ ਵਿਚ ਕੋਈ ਇਨ੍ਹਾਂ ਟੈਕਾਂ ਨੂੰ ਤਬਾਹ ਨਹੀਂ ਕਰ ਸਕਦਾ। ਇਸੇ ਲੜਾਈ ਵਿਚ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁੱਲ ਹਮੀਦ ਨੇ 7 ਪੈਟਨ ਟੈਂਕਾਂ ਨੂੰ ਤਬਾਹ ਕੀਤਾ ਸੀ।
ਇਸ ਲੜਾਈ ਵਿਚ ਪਾਕਿਸਤਾਨ ਦੇ ਨੌਜਵਾਨ ਲੈਫਟੀਨੈਂਟ ਪਰਵੇਜ਼ ਮੁਸ਼ਰੱਫ ਨੇ ਵੀ ਹਿੱਸਾ ਲਿਆ ਸੀ, ਜੋ ਬਾਅਦ ਵਿਚ ਫੌਜ ਮੁਖੀ ਬਣੇ। ਪੱਤਰਕਾਰ ਅਤੇ ਲੇਖਿਕਾ ਰਚਨਾ ਬਿਸ਼ਟ ਰਾਵਤ ਨੇ ਆਪਣੀ ਕਿਤਾਬ ''1965, ਸਟੋਰੀਜ਼ ਫਾਰਮ ਦਿ ਸੈਂਕਿੰਡ ਇੰਡੋ-ਪਾਕਿ ਵਾਰ'' ਵਿਚ ਉੱਪਰ ਵਰਗੀਆਂ ਕੁਝ ਘਟਨਾਵਾਂ ਦਾ ਜ਼ਿਕਰ ਕੀਤਾ ਹੈ।
ਪੇਂਗੁਇਨ ਵਲੋਂ ਪ੍ਰਕਾਸ਼ਤ ਇਸ ਕਿਤਾਬ ਮੁਤਾਬਕ ਦੂਜੇ ਭਾਰਤ-ਪਾਕਿ ਜੰਗ ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ 1965 ਤਕ ਦੇ ਫੌਜੀ ਇਤਿਹਾਸ ਦੀ ਸਭ ਤੋਂ ਵੱਡੀ ਟੈਂਕ ਜੰਗ ਹੋਈ, ਜਿਸ ਵਿਚ ਦੋਹਾਂ ਪੱਖਾਂ ਤੋਂ ਤਕਰੀਬਨ 1000 ਟੈਂਕਾਂ ਨੇ ਹਿੱਸਾ ਲਿਆ ਸੀ। ਸਮੀਕਰਨਾਂ ਮੁਤਾਬਕ ਸਕਵਾਡ੍ਰਨ ਕਮਾਂਡਰ ਮੇਜਰ ਜਨਰਲ ਭੂਪਿੰਦਰ ਸਿੰਘ ਆਪਣੇ ਟੈਂਕ ''ਤੇ ਕੋਬਰਾ ਮਿਜ਼ਾਈਲ ਦੇ ਹਮਲੇ ਵਿਚ ਬੁਰੀ ਤਰ੍ਹਾਂ ਸੜ ਗਏ ਸਨ ਅਤੇ ਜਦੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲਬਹਾਦੁਰ ਸ਼ਾਸਤਰੀ ਉਨ੍ਹਾਂ ਨੂੰ ਦੇਖਣ ਗਏ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।