ਹਥਿਆਰਾਂ ਦੀ ਤਸਕਰੀ ਨੂੰ ਫ਼ੌਜ ਨੇ ਕੀਤਾ ਨਾਕਾਮ, LOC ਤੋਂ ਗੋਲਾ-ਬਾਰੂਦ ਕੀਤਾ ਬਰਾਮਦ

10/13/2020 5:41:10 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ 'ਚ ਮੰਗਲਵਾਰ ਨੂੰ ਕੰਟਰੋਲ ਰੇਖਾ (ਐੱਲ. ਓ. ਸੀ.) ਨੇੜੇ ਸੁਰੱਖਿਆ ਦਸਤਿਆਂ ਨੇ ਤਲਾਸ਼ੀ ਮੁਹਿੰਮ ਦੌਰਾਨ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਤੋਂ ਹਥਿਆਰਾਂ ਦੀ ਤਸਕਰੀ ਨੂੰ ਨਾਕਾਮ ਕਰ ਦਿੱਤਾ। ਸੁਰੱਖਿਆ ਦਸਤਿਆਂ ਨੇ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਅਧਿਕਾਰਤ ਸੂਚਨਾ ਮਿਲਣ ਤੋਂ ਬਾਅਦ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਸ ਨੇ ਕੰਟਰੋਲ ਰੇਖਾ ਨੇੜੇ ਸੋਮਵਾਰ ਸ਼ਾਮ ਨੂੰ ਸਾਢੇ 6 ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। 

PunjabKesari

ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨੇ ਕੰਟਰੋਲ ਰੇਖਾ ਨੇੜਿਓਂ ਇਕ ਥੈਲਾ ਬਰਾਮਦ ਕੀਤਾ। ਥੈਲੇ ਦੀ ਜਾਂਚ ਦੌਰਾਨ ਉਨ੍ਹਾਂ 'ਚੋਂ 5 ਪਿਸਤੌਲਾਂ, 10 ਮੈਗਜ਼ੀਨਾਂ ਅਤੇ 138 ਗੋਲਾ-ਬਾਰੂਦ ਮਿਲੇ। ਉਨ੍ਹਾਂ ਨੇ ਦੱਸਿਆ ਕਿ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਕੁਪਵਾੜਾ ਵਿਚ ਕੰਟਰੋਲ ਰੇਖਾ ਨੇੜੇ ਇਹ ਦੂਜੀ ਵਾਰ ਹਥਿਆਰ ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਫ਼ੌਜ ਦੇ ਚੌਕਸ ਜਵਾਨਾਂ ਨੇ ਕੇਰਨ ਸੈਕਟਰ ਤੋਂ ਚਾਰ ਏਕੇ47 ਰਾਈਫ਼ਲਜ਼, ਮੈਗਜ਼ੀਨ ਅਤੇ 240 ਏਕੇ ਰਾਈਫਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਸਨ।


Tanu

Content Editor

Related News