ਕੋਵਿਡ-19 ਕਾਰਨ ਅਬੂ ਧਾਬੀ ''ਚ ਭਾਰਤੀ ਅਧਿਆਪਕ ਦੀ ਮੌਤ
Monday, May 25, 2020 - 06:51 PM (IST)

ਦੁਬਈ - ਸੰਯੁਕਤ ਅਰਬ ਅਮੀਰਾਤ ਵਿਚ ਕੋਰੋਨਾਵਾਇਰਸ ਮਹਾਮਾਰੀ ਕਾਰਨ 50 ਸਾਲਾ ਭਾਰਤੀ ਅਧਿਆਪਕ ਦੀ ਮੌਤ ਹੋ ਗਈ ਹੈ। ਗਲਫ ਨਿਊਜ਼ ਦੀ ਖਬਰ ਮੁਤਾਬਕ, ਅਬੂ ਧਾਬੀ ਦੇ ਸਨ ਰਾਇਜ ਸਕੂਲ ਵਿਚ ਹਿੰਦੀ ਦੇ ਅਧਿਆਪਕ ਅਨਿਲ ਕੁਮਾਰ ਦੀ ਐਤਵਾਰ ਨੂੰ ਸਵੇਰੇ ਮੌਤ ਹੋ ਗਈ। ਉਨ੍ਹਾਂ ਦੇ 7 ਮਈ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਸੀ। ਸਨ ਰਾਇਜ ਸਕੂਲ ਨੇ ਇਕ ਬਿਆਨ ਵਿਚ ਕਿਹਾ ਕਿ ਸਨ ਰਾਇਜ ਦੇ ਸੀਨੀਅਰ ਹਿੰਦੀ ਅਧਿਆਪਕ ਅਨਿਲ ਕੁਮਾਰ ਦੀ ਮੌਤ ਦੀ ਖਬਰ ਨਾਲ ਪੂਰਾ ਸਨ ਰਾਇਜ ਪਰਿਵਾਰ ਦੁਖੀ ਹੈ। ਖਬਰ ਮੁਤਾਬਕ, ਕੁਮਾਰ ਦੇ ਪਰਿਵਾਰ ਵਿਚ ਪਤਨੀ ਅਤੇ 2 ਬੱਚੇ ਹਨ। ਉਨ੍ਹਾਂ ਦੀ ਪਤਨੀ ਰਜਨੀ ਸਨ ਰਾਇਜ ਸਕੂਲ ਵਿਚ ਗਣਿਤ ਦੀ ਅਧਿਆਪਕਾ ਹੈ।
ਦੱਸ ਦਈਏ ਕਿ ਦੁਬਈ ਵਿਚ ਹੁਣ ਤੱਕ ਕੋਰੋਨਾਵਾਇਰ ਮਹਾਮਾਰੀ ਦੇ 29,485 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 245 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15,056 ਲੋਕਾਂ ਦੇ ਰੀ-ਕਵਰ ਹੋਣ ਦੀ ਜਾਣਕਾਰੀ ਹੈ। ਦੁਬਈ ਵਿਚ ਪ੍ਰਵਾਸੀ ਮਜ਼ਦੂਰ ਵੀ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਕੁਆਰੰਟੀਨ ਵਿਚ ਰੱਖਿਆ ਗਿਆ। ਉਥੇ ਹੀ ਦੁਬਈ ਵਿਚ ਕਰੀਬ 16 ਲੱਖ ਲੋਕਾਂ ਦੇ ਕੋਰੋਨ ਟੈਸਟ ਕੀਤੇ ਜਾ ਚੁੱਕੇ ਹਨ।