ਭਾਰਤ ਦੀ ਚੀਨ ਨੂੰ ਅਪੀਲ, ਵਾਪਸ ਭੇਜਣ ਭਾਰਤੀ ਵਿਦਿਆਰਥੀ

Saturday, Jan 25, 2020 - 11:18 PM (IST)

ਭਾਰਤ ਦੀ ਚੀਨ ਨੂੰ ਅਪੀਲ, ਵਾਪਸ ਭੇਜਣ ਭਾਰਤੀ ਵਿਦਿਆਰਥੀ

ਬੀਜਿੰਗ - ਕੋਰੋਨਾਵਾਇਰਸ ਦੇ ਫੈਲਣ ਵਿਚਾਲੇ ਸਮਝਿਆ ਜਾ ਰਿਹਾ ਹੈ ਕਿ ਭਾਰਤ ਨੇ ਚੀਨ ਤੋਂ ਅਪੀਲ ਕੀਤੀ ਹੈ ਕਿ ਵੁਹਾਨ ਵਿਚ ਫਸੇ 250 ਭਾਰਤੀ ਵਿਦਿਆਰਥੀਆਂ ਨੂੰ ਸ਼ਹਿਰ ਛੱਡਣ ਦੀ ਇਜਾਜ਼ਤ ਦਿੱਤੀ ਜਾਵੇ। ਵੁਹਾਨ ਐਸ. ਏ. ਆਰ. ਐਸ. ਜਿਹੇ ਵਾਇਰਸ ਦਾ ਕੇਂਦਰ ਹੈ। ਇਥੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤ ਦੇ ਕਰੀਬ 700 ਵਿਦਿਆਰਥੀ ਵੁਹਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਯੂਨੀਵਰਸਿਟੀਆਂ ਵਿਚ ਪਡ਼੍ਹ ਰਹੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਮੈਡੀਕਲ ਦੇ ਵਿਦਿਆਰਥੀ ਹਨ। ਪ੍ਰਸ਼ਾਸਨ ਨੇ ਕਿਸੇ ਦੇ ਵੀ ਵੁਹਾਨ ਛੱਡਣ ਦੀ 'ਤੇ ਰੋਕ ਲੱਗਾ ਦਿੱਤੀ ਹੈ। ਇਸ ਸ਼ਹਿਰ ਦੀ ਆਬਾਦੀ 1.1 ਕਰੋਡ਼ ਹੈ। ਸ਼ਹਿਰ ਵਿਚ ਕਰੀਬ 1300 ਲੋਕ ਪੀਡ਼ਤ ਹਨ ਅਤੇ 41 ਦੀ ਮੌਤ ਹੋ ਗਈ ਹੈ। ਜ਼ਿਆਦਾਤਰ ਭਾਰਤੀ ਵਿਦਿਆਰਥੀ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਆਪਣੇ ਘਰ ਚਲੇ ਗਏ ਹਨ ਅਤੇ ਜ਼ਿਕਰਯੋਗ ਹੈ ਕਿ 250-300 ਵਿਦਿਆਰਥੀ ਅਜੇ ਵੀ ਸ਼ਹਿਰ ਹੈ।

ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਦੇ ਮਾਤਾ-ਪਿਤਾ ਲਈ ਤੇਜ਼ੀ ਨਾਲ ਫੈਲਦਾ ਵਾਇਰਸ ਚਿੰਤਾ ਦਾ ਸਬਬ ਬਣਿਆ ਹੋਇਆ ਹੈ। 23 ਜਨਵਰੀ ਨੂੰ ਸ਼ਹਿਰ ਨੂੰ ਸੀਲ ਕਰਨ ਤੋਂ ਪਹਿਲਾਂ ਕੁਝ ਵਿਦਿਆਰਥੀ ਨਗਰ ਛੱਡਣ ਵਿਚ ਕਾਮਯਾਬ ਰਹੇ ਸਨ। ਭਾਰਤ ਨੇ ਚੀਨ, ਖਾਸ ਕਰਕੇ ਵੁਹਾਨ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਵਧਾ ਦਿੱਤੀ ਹੈ। ਬੀਜਿੰਗ ਵਿਚ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤ ਨੇ ਚੀਨੀ ਵਿਦੇਸ਼ ਮੰਤਰਾਲੇ ਅਤੇ ਵੁਹਾਨ ਦੇ ਸਥਾਨਕ ਅਧਿਕਾਰੀਆਂ ਤੋਂ ਅਪੀਲ ਕੀਤੀ ਹੈ ਕਿ ਭਾਰਤੀ ਵਿਦਿਆਰਥੀਆਂ ਲਈ ਸ਼ਹਿਰ ਛੱਡਣ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰਨ। ਪੁੱਛਿਆ ਗਿਆ ਸੀ ਕਿ ਕੀ ਚੀਨ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਦੇਸ਼ਾਂ ਦੇ ਅਪੀਲ 'ਤੇ ਵਿਚਾਰ ਕਰੇਗਾ, ਇਸ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਨ ਨੇ ਇਥੇ ਮੀਡੀਆ ਨਾਲ ਸ਼ੁੱਕਰਵਾਰ ਨੂੰ ਆਖਿਆ ਸੀ ਕਿ ਅਸੀਂ ਚੀਨ ਵਿਚ ਵਿਦੇਸ਼ੀ ਵਣਜ ਅਧਿਕਾਰੀਆਂ ਦੀ ਉਨ੍ਹਾਂ ਦੇ ਅਧਿਕਾਰਕ ਕੰਮ ਵਿਚ ਹਮੇਸ਼ਾ ਮਦਦ ਕਰਦੇ ਹਨ। ਅਸੀਂ ਉਨ੍ਹਾਂ ਨੂੰ ਮਦਦ ਅਤੇ ਜ਼ਰੂਰੀ ਸੁਵਿਧਾਵਾਂ ਦੀ ਪੇਸ਼ਕਸ਼ ਕੀਤੀ ਹੈ ਅਤੇ ਅਸੀਂ ਚੀਨ ਵਿਚ ਵਿਦੇਸ਼ੀ ਨਾਗਰਿਕਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦੀ ਗਾਰੰਟੀ ਲਈ ਕੰਮ ਕਰ ਰਹੇ ਹਾਂ।


author

Khushdeep Jassi

Content Editor

Related News