ਅਮਰੀਕਾ ''ਚ ਭਾਰਤੀ ਵਿਦਿਆਰਥੀ ਦੀ ਗੋਲੀਆਂ ਮਾਰ ਕੇ ਹੱਤਿਆ

Saturday, Nov 30, 2019 - 09:38 PM (IST)

ਅਮਰੀਕਾ ''ਚ ਭਾਰਤੀ ਵਿਦਿਆਰਥੀ ਦੀ ਗੋਲੀਆਂ ਮਾਰ ਕੇ ਹੱਤਿਆ

ਕੈਲੀਫੋਰਨੀਆ - ਅਮਰੀਕਾ ਦੇ ਕੈਲੀਫੋਰਨੀਆ 'ਚ ਸ਼ੱਕੀ ਹਾਲਾਤ 'ਚ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਵੀਰਵਾਰ ਨੂੰ ਇਕ ਹੋਟਲ 'ਚ ਮਿਲੀ ਸੀ। ਕਰਨਾਟਕ ਦੇ ਮੈਸੂਰ ਦਾ ਰਹਿਣ ਵਾਲਾ ਅਭਿਸ਼ੇਕ ਭੱਟ (ਵਿਦਿਆਰਥੀ) ਕੈਲੀਫੋਰਨੀਆ ਸਟੇਟ ਯੂਨੀਵਰਸਿਟੀ 'ਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਅਭਿਸ਼ੇਕ ਦੀ ਹੱਤਿਆ ਕੀਤੀ ਹੈ। ਹਾਲਾਂਕਿ, ਇਸ ਮਾਮਲੇ 'ਚ ਪੁਲਸ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।

PunjabKesari

ਮ੍ਰਿਤਕ ਅਭਿਸ਼ੇਕ ਦੇ ਭਰਾ ਸ਼੍ਰੀਵਤਸ ਨੇ ਦੱਸਿਆ ਕਿ ਲਾਸ ਏਜੰਲਸ ਤੋਂ 100 ਕਿਲੋਮੀਟਰ ਪੂਰਬ ਸਥਿਤ ਸੈਨ ਬਰਨਾਡਿਰਨੋ 'ਚ ਆਏ ਤੂਫਾਨ ਕਾਰਨ ਲਾਸ਼ ਨੂੰ ਭਾਰਤ ਲਿਆਉਣ 'ਚ ਪਰੇਸ਼ਾਨੀ ਹੋ ਰਹੀ ਹੈ। ਇਸ ਲਈ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸਸਕਾਰ ਕਰਨ ਲਈ ਕੈਲੀਫੋਰਨੀਆ ਜਾਣਾ ਪਿਆ। ਜਾਣਕਾਰੀ ਮੁਤਾਬਕ, ਕੈਲੀਫੋਰਨੀਆ ਤੋਂ ਕਿਸੇ ਵਿਅਕਤੀ ਨੇ ਵੀਰਵਾਰ ਸਵੇਰੇ ਅਭਿਸ਼ੇਕ ਦੇ ਘਰ ਫੋਨ ਕਰ ਵਾਰਦਾਤ ਦੀ ਜਾਣਕਾਰੀ ਦਿੱਤੀ ਸੀ।ਦੱਸ ਦਈਏ ਕਿ ਅਭਿਸ਼ੇਕ 2 ਸਾਲ ਪਹਿਲਾਂ ਪੋਸਟ ਗ੍ਰੈਜੂਏਸ਼ਨ ਕਰਨ ਲਈ ਕੈਲੀਫੋਰਨੀਆ ਗਿਆ ਸੀ। ਉਸ ਦੀ ਡਿਗਰੀ ਪੂਰੀ ਹੋਣ 'ਚ 4 ਮਹੀਨਿਆਂ ਦਾ ਸਮਾਂ ਰਹਿ ਗਿਆ ਸੀ। ਨਵੰਬਰ ਦੇ ਚੌਥੇ ਵੀਰਵਾਰ ਨੂੰ ਅਮਰੀਕਾ ਦੇ ਥੈਂਕਸਗੀਵਿੰਗ ਡੇਅ ਮਨਾਇਆ ਜਾਂਦਾ ਹੈ ਅਤੇ ਉਥੇ ਹੀ ਹਰੇਕ ਅਦਾਰੇ 'ਚ ਛੁੱਟੀ ਹੁੰਦੀ ਹੈ। ਇਸ ਕਾਰਨ ਅਭਿਸ਼ੇਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਨਾ ਮਿਲੀ। ਉਨ੍ਹਾਂ ਆਖਿਆ ਕਿ ਅਸੀਂ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ, ਪਰ ਅਜੇ ਪਤਾ ਨਹੀਂ ਲੱਗਾ ਕਿ ਅਭਿਸ਼ੇਕ ਨੂੰ ਗੋਲੀ ਕਿਉਂ ਅਤੇ ਕਿਸੇ ਨੇ ਮਾਰੀ ਹੈ।


author

Khushdeep Jassi

Content Editor

Related News