ਵਿਦੇਸ਼ੀ ਧਰਤੀ ਨੇ ਫਿਰ ਖੋਹ ਲਿਆ ਮਾਂ ਦਾ ਪੁੱਤ, 19 ਦਿਨਾਂ ਤੋਂ ਲਾਪਤਾ ਵਿਦਿਆਰਥੀ ਦੀ ਇਸ ਹਾਲਤ ''ਚ ਮਿਲੀ ਲਾਸ਼
Friday, Nov 07, 2025 - 01:42 PM (IST)
ਇੰਟਰਨੈਸ਼ਨਲ ਡੈਸਕ- ਰੂਸ ਦੇ ਉਫਾ ਸ਼ਹਿਰ ‘ਚ 19 ਦਿਨ ਪਹਿਲਾਂ ਲਾਪਤਾ ਹੋਏ ਭਾਰਤੀ ਵਿਦਿਆਰਥੀ ਅਜੀਤ ਸਿੰਘ ਚੌਧਰੀ ਦਾ ਲਾਸ਼ ਮਿਲੀ ਹੈ। ਅਜੀਤ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਤਹਿਸੀਲ ਦੇ ਕਫਨਵਾਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਹ 2023 ‘ਚ ਬੈਸ਼ਕਿਰ ਸਟੇਟ ਮੈਡੀਕਲ ਯੂਨੀਵਰਸਿਟੀ ‘ਚ MBBS ਕਰ ਰਿਹਾ ਸੀ। 19 ਅਕਤੂਬਰ ਨੂੰ ਉਹ ਸਵੇਰੇ ਦੁੱਧ ਖਰੀਦਣ ਦੀ ਗੱਲ ਕਹਿ ਕੇ ਹੋਸਟਲ ਤੋਂ ਨਿਕਲਿਆ ਸੀ, ਪਰ ਮੁੜ ਕਦੇ ਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ: 31 ਦੀ ਉਮਰ 'ਚ 'ਐਗਸ ਫ੍ਰੀਜ਼' ਕਰਵਾਏਗੀ ਸ਼ਹਿਨਾਜ਼ ਗਿੱਲ ! ਮਾਂ ਬਣਨ ਨੂੰ ਲੈ ਕੇ ਆਖੀ ਵੱਡੀ ਗੱਲ
ਅਲਵਰ ਸਰਸ ਡੇਅਰੀ ਦੇ ਚੇਅਰਮੈਨ ਨਿਤਿਨ ਸਾਂਗਵਾਨ ਨੇ ਦੱਸਿਆ ਕਿ ਅਜੀਤ ਦੀ ਲਾਸ਼ ਵ੍ਹਾਈਟ ਨਦੀ ਦੇ ਕਿਨਾਰੇ ਬਣੇ ਬੰਨ੍ਹ ਵਿੱਚ ਮਿਲੀ। ਰੂਸ ਸਥਿਤ ਭਾਰਤੀ ਦੂਤਘਰ ਵੱਲੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ, ਪਰ ਪਰਿਵਾਰ ਨੂੰ ਉਸਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। 22 ਸਾਲਾ ਅਜੀਤ ਦੇ ਗੁੰਮ ਹੋਣ ਤੋਂ ਬਾਅਦ ਪਰਿਵਾਰ ਲਗਾਤਾਰ ਉਸਦੀ ਸੁਰੱਖਿਅਤ ਵਾਪਸੀ ਦੀ ਉਮੀਦ ਕਰ ਰਿਹਾ ਸੀ।
ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਅਲਵਰ ਨੇ ਕਿਹਾ ਕਿ 19 ਦਿਨ ਪਹਿਲਾਂ ਹੀ ਨਦੀ ਕਿਨਾਰੇ ਅਜੀਤ ਦੇ ਕੱਪੜੇ, ਬੂਟ ਅਤੇ ਮੋਬਾਈਲ ਮਿਲੇ ਸਨ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਵਿਦਿਆਰਥੀ ਨਾਲ ਕੋਈ ਅਨਹੋਣੀ ਘਟਨਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੇ ਵੱਡੀਆਂ ਉਮੀਦਾਂ ਨਾਲ ਉਸਨੂੰ ਮੈਡੀਕਲ ਦੀ ਪੜ੍ਹਾਈ ਲਈ ਵਿਦੇਸ਼ ਭੇਜਿਆ ਸੀ, ਪਰ ਉਸਦੀ ਇਸ ਤਰ੍ਹਾਂ ਲਾਸ਼ ਮਿਲਣਾ ਬਹੁਤ ਦੁਖਦਾਈ ਹੈ। ਕਾਂਗਰਸ ਨੇਤਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਅਜੀਤ ਦੀ ਲਾਸ਼ ਭਾਰਤ ਲਿਆਉਣ ‘ਚ ਮਦਦ ਦੀ ਅਪੀਲ ਕੀਤੀ ਹੈ ਅਤੇ ਮਾਮਲੇ ਦੀ ਗੰਭੀਰ ਜਾਂਚ ਦੀ ਮੰਗ ਕੀਤੀ ਹੈ। ਯੂਨੀਵਰਸਿਟੀ ਵਿੱਚ ਪੜ੍ਹ ਰਹੇ ਅਜੀਤ ਦੇ ਦੋਸਤਾਂ ਨੇ ਲਾਸ਼ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਯੂਨੀਵਰਸਿਟੀ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
