ਸਰਹੱਦ ਦੇ 300 ਮੀਟਰ ਅੰਦਰ ਗਏ ਜਵਾਨ, 5 ਮਾਰੇ, ਕਾਂਗਰਸ ਨੇ ਮੁੜ ਉਠਾਏ ਸਵਾਲ

12/27/2017 10:36:58 AM

ਨਵੀਂ ਦਿੱਲੀ— ਭਾਰਤੀ ਫੌਜ ਨੇ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਪਾਰਟ-2 ਕਰ ਕੇ ਆਪਣੇ 4 ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਹੈ। ਭਾਰਤੀ ਜਵਾਨ ਪੁੰਛ ਜ਼ਿਲੇ ਦੇ ਕੇਰੀ ਸੈਕਟਰ 'ਚ ਕੰਟਰੋਲ ਰੇਖਾ ਤੋਂ 300 ਮੀਟਰ ਅੰਦਰ ਪਾਕਿਸਤਾਨੀ ਖੇਤਰ 'ਚ ਦਾਖਲ ਹੋਏ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਪਾਕਿਸਤਾਨ ਦੇ 4 ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਈ ਹੋਰ ਚੌਕੀਆਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ। ਭਾਰਤ ਦੀ ਇਸ ਸਰਜੀਕਲ ਸਟ੍ਰਾਈਕ ਕਾਰਨ ਪਾਕਿ ਨੂੰ ਭਾਰੀ ਨੁਕਸਾਨ ਹੋਇਆ।
ਸੂਤਰਾਂ ਮੁਤਾਬਕ 23 ਦਸੰਬਰ ਨੂੰ ਪਾਕਿਸਤਾਨ ਦੀ ਫੌਜ ਦੀ ਬਾਰਡਰ ਐਕਸ਼ਨ ਟੀਮ (ਬੈਟ) ਨੇ ਰਾਜੌਰੀ ਜ਼ਿਲੇ ਦੇ ਕੇਰੀ ਸੈਕਟਰ 'ਚ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਇਕ ਮੇਜਰ ਸਮੇਤ 4 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਦੇ ਜਵਾਬ ਵਿਚ ਭਾਰਤੀ ਫੌਜ ਨੇ 24 ਦਸੰਬਰ ਨੂੰ ਪਾਕਿਸਤਾਨ ਦੇ ਇਕ
ਫੌਜੀ ਨੂੰ ਢੇਰ ਕੀਤਾ ਅਤੇ 25 ਦਸੰਬਰ ਨੂੰ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਰਾਵਲਕੋਟ ਜ਼ਿਲੇ ਦੇ ਰੁਖਕਾਕਰੀ ਸੈਕਟਰ 'ਚ ਤਾਇਨਾਤ 4 ਹੋਰ ਪਾਕਿਸਤਾਨੀ ਫੌਜੀਆਂ ਨੂੰ ਢੇਰ ਕਰ ਦਿੱਤਾ। ਇੰਝ ਕੁਲ 5 ਨੂੰ ਮਾਰ ਦਿੱਤਾ। 
ਓਧਰ ਕਾਂਗਰਸ ਨੇ ਪਿਛਲੇ ਸਾਲ ਹੋਈ ਸਰਜੀਕਲ ਸਟ੍ਰਾਈਕ ਤੋਂ ਬਾਅਦ ਹੁਣ ਦੁਬਾਰਾ ਹੋਈ ਇਸ ਕਾਰਵਾਈ 'ਤੇ ਸਵਾਲ ਉਠਾਏ ਹਨ। 
ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਟਵੀਟ ਕਰ ਕੇ ਕਿਹਾ ਕਿ ਭਾਜਪਾ ਸਰਕਾਰ ਇਸ ਨੂੰ ਸਰਜੀਕਲ ਸਟ੍ਰਾਈਕ ਦੱਸ ਰਹੀ ਹੈ ਪਰ ਸੱਚਾਈ ਇਹ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ 1998 ਵਿਚ ਵੀ ਹੋਈ ਸੀ।


Related News