ਵਟਸਐਪ ਤੇ ਫੇਸਬੁੱਕ ਰਾਹੀਂ ISI ਮਹਿਲਾ ਏਜੰਟ ਨੂੰ ਜਾਣਕਾਰੀ ਦੇਣ ਵਾਲਾ ਭਾਰਤੀ ਜਵਾਨ ਗ੍ਰਿਫਤਾਰ

11/06/2019 7:58:17 PM

ਜੈਪੁਰ — ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਮਹਿਲਾ ਏਜੰਟ ਦੇ ਝਾਂਸੇ 'ਚ ਆ ਕੇ ਰਣਨੀਤਕ ਮਹੱਤਵ ਦੀਆਂ ਸੂਚਨਾਵਾਂ ਲੀਕ ਕਰਨ ਦੇ ਦੋਸ਼ 'ਚ ਪੁਲਸ ਨੇ ਫੌਜ ਦੇ ਇਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਖੁਫੀਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸੀ.ਆਈ.ਡੀ. ਇੰਟੈਲੀਜੈਂਸ ਨੇ ਆਈ.ਐੱਸ.ਆਈ. ਦੀ ਮਹਿਲਾ ਏਜੰਟ ਦੇ ਪ੍ਰੇਮ ਜਾਲ 'ਚ ਫੱਸ ਕੇ ਭਾਰਤੀ ਫੌਦ ਦੀ ਰਣਨੀਤਕ ਮਹੱਤਵ ਦੀਆਂ ਸੂਚਨਾਵਾਂ ਸ਼ਾਂਝਾ ਕਰਨ ਦੇ ਦੋਸ਼ 'ਚ ਪੋਕਰਣ 'ਚ ਤਾਇਨਾਤ ਜਵਾਨ ਵਿਚਿੱਤਰ ਬੇਹਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇੰਝ ਫੜ੍ਹਿਆ ਗਿਆ ਜਵਾਨ
ਫੌਜ ਦੇ ਜਵਾਨ ਬੇਹਰਾ ਦੀ ਸਰਗਰਮੀਆਂ ਸ਼ੱਕੀ ਹੋਣ ਦੀ ਜਾਣਕਾਰੀ ਮਿਲਣ 'ਤੇ ਸੀ.ਆਈ.ਡੀ. ਇੰਟੈਲੀਜੈਂਸ ਨੇ ਉਸ ਦੀਆਂ ਸਰਗਰਮੀਆਂ ਦੀ ਨਿਗਰਾਨੀ ਕੀਤੀ। ਇਸ ਦੌਰਾਨ ਜਾਣਕਾਰੀ 'ਚ ਆਇਆ ਕਿ ਵਿਚਿੱਤਰ ਬੇਹਰਾ ਪਾਕਿਸਤਾਨੀ ਏਜੰਟ ਨਾਲ ਫੇਸਬੁੱਕ ਤੇ ਵਟਸਐਪ ਰਾਹੀਂ ਲਗਾਤਾਰ ਸੰਪਰਕ 'ਚ ਹੈ ਅਤੇ ਸੂਚਨਾ ਸਾਂਝਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਗਰਾਨੀ 'ਚ ਵਿਚਿੱਤਰ ਬੇਹਰਾ ਦੇ ਇਨ੍ਹਾਂ ਸੂਚਨਾਵਾਂ ਦੇ ਬਦਲੇ 'ਚ ਪਾਕਿਸਤਾਨੀ ਏਜੰਟ ਤੋਂ ਧਨਰਾਸ਼ੀ ਮੰਗਣ ਅਤੇ ਲੋੜਿੰਦੀ ਰਾਸ਼ੀ ਆਪਣੇ ਬੈਂਕ ਖਾਤੇ 'ਚ ਟਰਾਂਸਫਰ ਕਰਨ ਦਾ ਪਤਾ ਲੱਗਾ।

ਫੇਸਬੁੱਕ ਦੇ ਜ਼ਰੀਏ ਹੋਈ ਸੀ ਦੋਸਤੀ
ਪੁੱਛਗਿੱਛ ਦੌਰਾਨ ਵਿਚਿੱਤਰ ਨੇ ਦੱਸਿਆ ਕਿ ਮਹਿਲਾ ਏਜੰਟ ਨੇ ਫੇਸਬੁੱਕ ਦੇ ਜ਼ਰੀਏ ਕਰੀਬ ਦੋ ਸਾਲ ਪਹਿਲਾਂ ਦੋਸਤੀ ਕੀਤੀ ਸੀ। ਇਹ ਮਹਿਲਾ ਸ਼ੁਰੂ 'ਚ ਫੇਸਬੁੱਕ ਚੈਟ ਕਰਦੀ ਸੀ ਤੇ ਪਿਛਲੇ ਇਕ ਸਾਲ ਤੋਂ ਵਟਸਐਪ ਵੀਡੀਓ ਕਾਲ ਦੇ ਜ਼ਰੀਏ ਸੰਪਰਕ ਕਰਦੀ ਸੀ। ਕਾਲ ਦੌਰਾਨ ਇਹ ਮਹਿਲਾ ਗੱਲਾ 'ਚ ਫਸਾ ਕੇ ਉਸ ਤੋਂ ਫੌਜੀ ਜਾਣਕਾਰੀ ਹਾਸਲ ਕਰਦੀ ਸੀ।


Inder Prajapati

Content Editor

Related News