26/11 ਹਮਲਿਆਂ ਦੀ ਬਰਸੀ ! ਅੱਤਵਾਦ ਖ਼ਿਲਾਫ਼ ਨਰਮ ਰੁਖ਼ ਤੋਂ ਜ਼ੀਰੋ ਟਾਲਰੈਂਸ ''ਤੇ ਸ਼ਿਫ਼ਟ ਹੋਇਆ ਭਾਰਤ
Thursday, Nov 26, 2026 - 05:30 PM (IST)
ਨਵੀਂ ਦਿੱਲੀ- ਅੱਜ 2008 'ਚ 26 ਨਵੰਬਰ (9/11) ਨੂੰ ਹੋਏ ਮੁੰਬਈ ਅੱਤਵਾਦੀ ਹਮਲਿਆਂ ਦੀ ਬਰਸੀ ਹੈ। ਇਸ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪੁਰਾਣੇ ਨਰਮ ਰੁਖ਼ ਤੋਂ ਅੱਗੇ ਵਧ ਕੇ ਭਾਰਤ ਨੇ 'ਜ਼ੀਰੋ ਟੌਲਰੈਂਸ' ਅਤੇ ਸਖ਼ਤ ਜਵਾਬੀ ਕਾਰਵਾਈ ਦੀ ਨੀਤੀ ਅਪਣਾਈ ਹੈ, ਜਿਸ ਦੀ ਝਲਕ ਮਈ 2025 ਦੇ ਪਹਿਲਗਾਮ ਹਮਲੇ ਮਗਰੋਂ ਪਾਕਿਸਤਾਨ ਅੰਦਰ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' 'ਚ ਵੀ ਦੇਖੀ ਗਈ ਸੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 19 ਨਵੰਬਰ ਨੂੰ ਕਸ਼ਮੀਰ ਵਿੱਚ ਆਖਰੀ ਜਾਣੇ ਜਾਂਦੇ ਸਥਾਨਕ ਅੱਤਵਾਦੀ ਲਤੀਫ਼ ਭੱਟ ਦੇ ਮਾਰੇ ਜਾਣ ਦਾ ਜ਼ਿਕਰ ਕਰਦਿਆਂ ਖੇਤਰ ਦੇ ਸਥਾਨਕ ਅੱਤਵਾਦ-ਮੁਕਤ ਹੋਣ ਦਾ ਦਾਅਵਾ ਕੀਤਾ ਸੀ। ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਅੰਕੜਿਆਂ ਮੁਤਾਬਕ, ਇਸ ਸਾਲ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 25 ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀਆਂ ਮੌਤਾਂ 4 ਦਰਜ ਕੀਤੀਆਂ ਗਈਆਂ ਹਨ, ਜਦਕਿ ਆਮ ਨਾਗਰਿਕਾਂ ਦੀਆਂ 2 ਮੌਤਾਂ ਸਾਹਮਣੇ ਆਈਆਂ ਹਨ।
1999 ਦੇ IC-814 ਅਗਵਾ ਕਾਂਡ ਵਿੱਚ ਅੱਤਵਾਦੀਆਂ ਦੀ ਰਿਹਾਈ, 2001 ਦੇ ਸੰਸਦ ਹਮਲੇ ਮਗਰੋਂ 'ਆਪ੍ਰੇਸ਼ਨ ਪਰਾਕ੍ਰਮ' ਅਤੇ 26/11 ਦੇ ਮੁੰਬਈ ਹਮਲੇ (166 ਮੌਤਾਂ) ਵਰਗੀਆਂ ਘਟਨਾਵਾਂ ਤੋਂ ਬਾਅਦ ਸੁਰੱਖਿਆ ਢਾਂਚੇ ਤੇ ਜਵਾਬੀ ਨੀਤੀ ਵਿੱਚ ਵੱਡੇ ਬਦਲਾਅ ਆਏ। ਹਾਲਾਂਕਿ, ਮਾਹਿਰਾਂ ਅਨੁਸਾਰ, ਸਰਹੱਦ ਪਾਰ ਅੱਤਵਾਦ ਵਿਰੁੱਧ ਲੜਾਈ ਵਿੱਚ ਹਾਲੇ ਵੀ ਪੂਰੀ ਚੌਕਸੀ ਦੀ ਲੋੜ ਹੈ ਅਤੇ ਜਲਦਬਾਜ਼ੀ ਵਿੱਚ ਜਿੱਤ ਦਾ ਐਲਾਨ ਨਹੀਂ ਕੀਤਾ ਜਾ ਸਕਦਾ।
