ਈਰਾਨ ''ਚ ਫਸੇ ਭਾਰਤੀ ਮਲਾਹਾਂ ਦੀ ਵਤਨ ਵਾਪਸੀ ਸੰਬੰਧੀ ਪਟੀਸ਼ਨ ''ਤੇ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

07/20/2021 5:04:43 PM

ਨਵੀਂ ਦਿੱਲੀ- ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ ਈਰਾਨ 'ਚ ਫਸੇ 5 ਭਾਰਤੀ ਮਲਾਹਾਂ ਨੂੰ ਦੇਸ਼ ਵਾਪਸ ਲਿਆਉਣ ਦੀ ਅਪੀਲ ਵਾਲੀ ਪਟੀਸ਼ਨ 'ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ। ਇਹ ਮਲਾਹ ਇਕ ਅਪਰਾਧਕ ਮਾਮਲੇ 'ਚ ਬਰੀ ਹੋਣ ਤੋਂ ਬਾਅਦ ਵੀ ਈਰਾਨ 'ਚ ਫਸੇ ਹੋਏ ਹਨ। ਜੱਜ ਰੇਖਾ ਪੱਲੀ ਨੇ 5 ਮਲਾਹਾਂ ਦੇ ਪਿਤਾਵਾਂ ਵਲੋਂ ਦਾਖ਼ਲ ਪਟੀਸ਼ਨ 'ਤੇ ਨਿਰਦੇਸ਼ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਦੇ ਵਕੀਲ ਨੂੰ ਸਮਾਂ ਪ੍ਰਦਾਨ ਕੀਤਾ। ਕੇਂਦਰ ਵਲੋਂ ਪੇਸ਼ ਵਕੀਲ ਹਰੀਸ਼ ਵੈਘਨਾਥਨ ਨੂੰ ਅਦਾਲਤ ਨੇ ਕਿਹਾ,''ਤੁਸੀਂ ਕਰ ਰਹੇ ਹੋ? ਇਸ ਤਰ੍ਹਾਂ ਦੇ ਮਾਮਲਿਆਂ 'ਚ ਤੁਸੀਂ ਨਿਰਦੇਸ਼ ਪ੍ਰਾਪਤ ਕਰਦੇ ਹੋ।'' ਪਟੀਸ਼ਨ 'ਤੇ ਅਗਲੀ ਸੁਣਵਾਈ ਲਈ 27 ਜੁਲਾਈ ਦੀ ਤਾਰੀਖ਼ ਤੈਅ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਦੇਸ਼ 'ਚ 125 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

ਇਸ ਦੌਰਾਨ ਪਟੀਸ਼ਨਕਰਤਾਵਾਂ ਦੇ ਵਕੀਲ ਗੁਰਿੰਦਰ ਪਾਲ ਸਿੰਘ ਨੇ ਅਦਾਲਤ ਤੋਂ ਈਰਾਨ 'ਚ ਫਸੇ ਮਲਾਹਾਂ ਨੂੰ ਆਰਥਿਕ ਮਦਦ ਉਪਲੱਬਧ ਕਰਵਾਏ ਜਾਣ ਲਈ ਤੁਰੰਤ ਨਿਰਦੇਸ਼ ਦੇਣ ਦੀ ਅਪੀਲ ਕੀਤੀ। ਸਿੰਘ ਨੇ ਕਿਹਾ ਕਿ ਇਸ ਸਮੇਂ ਮਲਾਹ ਈਸ਼ਵਰ ਦੀ ਦਯਾ 'ਤੇ ਜੀ ਰਹੇ ਹਨ। ਅਦਾਲਤ ਨੇ ਇਹ ਸਾਫ਼ ਕੀਤਾ ਕਿ ਉਹ ਇਸ ਪੜਾਅ 'ਚ ਕੇਂਦਰ ਤੋਂ ਕਿਸੇ ਜਵਾਬੀ ਹਲਫ਼ਨਾਮਾ ਤਲਬ ਨਹੀਂ ਕਰ ਰਹੇ ਅਤੇ ਕਿਹਾ,''ਉਨ੍ਹਾਂ ਨੂੰ (ਕੇਂਦਰ ਦੇ ਵਕੀਲ ਨੂੰ) ਨਿਰਦੇਸ਼ਾਂ ਨਾਲ ਵਾਪਸ ਆਉਣ ਦਿਓ।'' ਅਦਾਲਤ ਨੂੰ ਦੱਸਿਆ ਗਿਆ ਕਿ ਮਲਾਹਾਂ ਨੇ ਸਾਲ 2019 'ਚ ਈਰਾਨ 'ਚ ਇਕ ਮਾਲਵਾਹਕ ਬੇੜੇ 'ਤੇ ਕੰਮ ਸ਼ੁਰੂ ਕੀਤਾ ਸੀ। ਪਟੀਸ਼ਨਕਰਤਾਵਾਂ ਦੇ ਵਕੀਲ ਨੇ ਕਿਹਾ ਕਿ ਫਰਵਰੀ 2020 'ਚ ਈਰਾਨੀ ਅਧਿਕਾਰੀਆਂ ਨੇ ਬੇੜੇ 'ਤੇ ਛਾਪੇਮਾਰੀ ਕਰ ਕੇ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ 'ਚ 5 ਮਲਾਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਈਰਾਨ ਦੀ ਇਕ ਅਦਾਲਤ ਨੇ ਇਸ ਸਾਲ ਮਾਰਚ 'ਚ 5 ਮਲਾਹਾਂ ਨੂੰ ਬਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਤਵੀ ਰਿਵਰਫਰੰਟ ਨਾਲ ਬਦਲੇਗੀ ਜੰਮੂ ਦੀ ਤਸਵੀਰ, ਖੁੱਲ੍ਹਣਗੇ ਸੈਰ-ਸਪਾਟੇ ਦੇ ਨਵੇਂ ਰਸਤੇ : ਮਨੋਜ ਸਿਨਹਾ


DIsha

Content Editor

Related News