ਤੇਜਸ ਤੋਂ ਬਾਅਦ ਹੁਣ 150 ਹੋਰ ਟਰੇਨਾਂ ਨੂੰ ਨਿੱਜੀ ਹੱਥਾਂ ''ਚ ਸੌਂਪਣ ਦੀ ਤਿਆਰੀ
Thursday, Oct 10, 2019 - 12:13 AM (IST)

ਨਵੀਂ ਦਿੱਲੀ — ਭਾਰਤੀ ਰੇਲਵੇ ਟਰੇਨਾਂ ਦੇ ਸੰਚਾਲਨ ਨੂੰ ਵੱਡੇ ਪੱਧਰ 'ਤੇ ਨਿੱਜੀ ਹੱਥਾਂ 'ਚ ਸੌਂਪਣ ਦੀ ਤਿਆਰੀ ਕਰ ਰਿਹਾ ਹੈ। ਪਹਿਲੇ ਪੜਾਅ 'ਚ 150 ਟਰੇਨਾਂ ਨੂੰ ਪ੍ਰਾਇਵੇਟ ਕੰਪਨੀਆਂ ਨੂੰ ਸੰਚਾਲਨ ਲਈ ਦੇਣ ਦੀ ਤਿਆਰੀ ਹੈ। ਇਸ ਬਾਰੇ ਰੇਲ ਮੰਤਰਾਲਾ ਨੇ ਫੈਸਲਾ ਲੈ ਲਿਆ ਹੈ।
ਨੀਤੀ ਅਯੋਗ ਨੇ ਇਸ ਬਾਬਤ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਇਕ ਚਿੱਠੀ ਲਿਖੀ ਹੈ। ਇਸ ਚਿੱਠੀ 'ਚ 400 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰ ਦਾ ਬਣਾਏ ਜਾਣ ਦੇ ਕੰਮ ਨੂੰ ਲੈ ਕੇ ਵੀ ਜ਼ਿਰਕ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਈ ਸਾਲਾਂ ਤੋਂ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਅਸਲ 'ਚ ਕੁਝ ਸਟੇਸ਼ਨਾਂ ਨੂੰ ਛੱਡ ਕੇ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ।
ਨੀਤੀ ਅਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰ ਦਾ ਬਣਾਉਣ ਦੇ ਕੰਮ ਨੂੰ ਲੈ ਕੇ ਰੇਲ ਮੰਤਰੀ ਨਾਲ ਚਰਚਾ ਕੀਤੀ ਗਈ ਹੈ, ਜਿਸ 'ਚ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ 50 ਸਟੇਸ਼ਨਾਂ ਨੂੰ ਤਰਜੀਹ ਦੇ ਆਧਾਰ 'ਤੇ ਵਿਸ਼ਵ ਪੱਧਰ ਦਾ ਬਣਾਇਆ ਜਾਵੇ ਅਤੇ ਇਸ ਨੀਜੀ ਖੇਤਰ ਦੀ ਹਿੱਸੇਦਾਰੀ ਵਧਾਈ ਜਾਵੇ।