ਰੇਲਵੇ ਯਾਤਰੀ ਦੇਣ ਧਿਆਨ ! ਹੁਣ ਕੀਤੀ ਇਹ ਗਲਤੀ ਤਾਂ ਦੇਣਾ ਪਵੇਗਾ ਦੁੱਗਣਾ ਜੁਰਮਾਨਾ

Saturday, Jun 20, 2026 - 01:14 PM (IST)

ਰੇਲਵੇ ਯਾਤਰੀ ਦੇਣ ਧਿਆਨ ! ਹੁਣ ਕੀਤੀ ਇਹ ਗਲਤੀ ਤਾਂ ਦੇਣਾ ਪਵੇਗਾ ਦੁੱਗਣਾ ਜੁਰਮਾਨਾ

ਨੈਸ਼ਨਲ ਡੈਸਕ- ਰੇਲ ਮੰਤਰਾਲਾ ਨੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ 'ਤੇ ਜੁਰਮਾਨਾ ਵਧਾਉਣ ਦਾ ਫੈਸਲਾ ਲਿਆ ਹੈ। ਹੁਣ ਟਰੇਨ 'ਚ ਬਿਨਾਂ ਟਿਕਟ ਫੜੇ ਜਾਣ 'ਤੇ ਘੱਟੋ-ਘੱਟ ਜੁਰਮਾਨਾ 250 ਰੁਪਏ ਦੀ ਜਗ੍ਹਾ 500 ਰੁਪਏ ਦੇਣਾ ਹੋਵੇਗਾ ਯਾਨੀ ਪਹਿਲਾਂ ਨਾਲੋਂ ਦੁੱਗਣੀ ਫੀਸ ਵਸੂਲੀ ਜਾਵੇਗੀ। ਇਹ ਨਵਾਂ ਨਿਯਮ 1 ਜੁਲਾਈ ਤੋਂ ਭਾਰਤੀ ਰੇਲ 'ਚ ਲਾਗੂ ਹੋਵੇਗਾ। ਇਸ ਦੇ ਨਾਲ ਹੀ ਦੂਜੇ ਵਿਅਕਤੀ ਦੇ ਨਾਂ 'ਤੇ ਬੁੱਕ ਕੀਤੇ ਗਏ ਟਿਕਟ 'ਤੇ ਯਾਤਰਾ ਕਰਨਾ ਵੀ ਹੁਣ ਮਹਿੰਗਾ ਪਵੇਗਾ।

ਅਜਿਹੇ ਮਾਮਲਿਆਂ 'ਚ ਯਾਤਰੀ ਤੋਂ ਪੂਰਾ ਕਿਰਾਇਆ ਅਤੇ 500 ਰੁਪਏ ਵਾਧੂ ਫੀਸ ਲਈ ਜਾਵੇਗੀ। ਭੁਗਤਾਨ ਨਾ ਕਰਨ ਦੀ ਸਥਿਤੀ 'ਚ ਮਾਮਲਾ ਕਾਨੂੰਨੀ ਕਾਰਵਾਈ ਤੱਕ ਪਹੁੰਚ ਸਕਦਾ ਹੈ। ਰੇਲਵੇ ਨੇ ਸਿਰਫ਼ ਬਿਨਾਂ ਟਿਕਟ ਯਾਤਰਾ ਨਹੀਂ ਨਹੀਂ, ਸਗੋਂ ਹੋਰ ਨਿਯਮ ਉਲੰਘਣਾ 'ਤੇ ਵੀ ਸਖ਼ਤੀ ਵਧਾ ਦਿੱਤੀ ਹੈ। ਟਰੇਨ ਜਾਂ ਸਟੇਸ਼ਨ ਕੰਪਲੈਕਸ 'ਚ ਨਸ਼ੇ ਦੀ ਹਾਲਤ 'ਚ ਹੰਗਾਮਾ ਕਰਨ, ਯਾਤਰੀਆਂ ਨੂੰ ਪਰੇਸ਼ਾਨ ਕਰਨ ਜਾਂ ਅਨੁਸ਼ਾਸਨਹੀਣਤਾ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਲੋਕਾਂ ਨੂੰ ਟਰੇਨ ਤੋਂ ਉਤਾਰਿਆ ਜਾ ਸਕਦਾ ਹੈ ਅਤੇ ਉਨ੍ਹਾਂ 'ਤੇ ਜੁਰਮਾਨਾ ਜਾਂ ਕਾਨੂੰਨੀ ਕਦਮ ਚੁੱਕੇ ਜਾ ਸਕਦੇ ਹਨ। ਰੇਲਵੇ ਦੇ ਨਵੇਂ ਆਦੇਸ਼ 'ਚ ਭੀਖ ਮੰਗਣ ਵਰਗੀਆਂ ਗਤੀਵਿਧੀਆਂ 'ਤੇ ਵੀ ਰੋਕ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਰੇਲਵੇ ਬੋਰਡ ਨੇ ਸਾਰੇ ਜ਼ੋਨਲ ਰੇਲਵੇ ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਪੁਰਾਣੇ ਨਿਯਮਾਂ ਦੇ ਆਧਾਰ 'ਤੇ ਕੋਈ ਕਾਰਵਾਈ ਨਾ ਹੋਵੇ ਅਤੇ ਨਵੇਂ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਰੇਲ ਮੰਤਰਾਲਾ ਦਾ ਕਹਿਣਾ ਹੈ ਕਿ ਇਨ੍ਹਾਂ ਬਦਲਾਅ ਦਾ ਮਕਸਦ ਬਿਨਾਂ ਟਿਕਟ ਯਾਤਰਾ, ਟਿਕਟਾਂ ਦੀ ਗਲਤ ਵਰਤੋਂ ਅਤੇ ਰੇਲਵੇ ਕੰਪਲੈਕਸਾਂ 'ਚ ਹੋਣ ਵਾਲੀਆਂ ਬੇਨਿਯਮੀਆਂ ਨੂੰ ਘੱਟ ਕਰਨਾ ਹੈ ਤਾਂ ਕਿ ਯਾਤਰੀਆਂ ਨੂੰ ਵੱਧ ਸੁਰੱਖਿਅਤ ਅਤੇ ਵਿਵਸਥਿਤ ਯਾਤਰਾ ਸਹੂਲਤ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News