ਰੇਲ ਟਿਕਟ ਪੱਕੀ ਕਰਾਉਣ ਦੇ ਬਦਲੇ ਨਿਯਮ, ਹੁਣ ਦੇਣੀ ਪਏਗੀ ਇਹ ਖਾਸ ਜਾਣਕਾਰੀ

Saturday, Jun 06, 2020 - 11:58 AM (IST)

ਨਵੀਂ ਦਿੱਲੀ : ਕੋਰੋਨਾ ਸੰਕਟ ਦੌਰਾਨ ਦੇਸ਼ਵਾਸੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਣ ਲਈ ਰੇਲਵੇ ਕਈ ਸਾਵਧਾਨੀਆਂ ਦੇ ਨਾਲ ਕੰਮ ਕਰਨ ਲੱਗਾ ਹੈ ਅਤੇ ਉਹ ਹੋਲੀ-ਹੋਲੀ ਟਰੇਨਾਂ ਦੀ ਗਿਣਤੀ ਵੀ ਵਧਾ ਰਿਹਾ ਹੈ। ਭਾਰਤੀ ਰੇਲਵੇ ਵੱਖ-ਵੱਖ ਮਾਰਗਾਂ 'ਤੇ ਟਰੇਨਾਂ ਦਾ ਸੰਚਾਲਨ ਕਰ ਰਿਹਾ ਹੈ। ਰੇਲਵੇ ਨੇ ਸਮੇਂ ਦੀ ਜ਼ਰੂਰਤ ਨੂੰ ਸੱਮਝਦੇ ਹੋਏ ਕਈ ਤਰ੍ਹਾਂ ਦੇ ਬਦਲਾਅ ਕੀਤੇ ਹਨ। ਇਸ ਕੜੀ ਵਿਚ ਰਿਜ਼ਰਵੇਸ਼ਨ ਫ਼ਾਰਮ ਵਿਚ ਵੀ ਤਬਦੀਲੀ ਕੀਤੀ ਗਈ ਹੈ। ਇਸ ਦਾ ਟੀਚਾ ਹਰ ਯਾਤਰੀ ਦੇ ਬਾਰੇ ਵਿਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨਾ ਹੈ, ਤਾਂ ਕਿ ਜ਼ਰੂਰਤ ਪੈਣ 'ਤੇ ਯਾਤਰੀਆਂ ਨਾਲ ਆਸਾਨੀ ਨਾਲ ਸੰਪਰਕ ਕੀਤਾ ਜਾ ਸਕੇ। ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਆਈ.ਆਰ.ਸੀ.ਟੀ.ਸੀ. ਅਕਾਊਂਟ ਵਿਚ ਲਾਗ-ਇਨ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਲਾਗ-ਇਨ ਕਰਦੇ ਸਮੇਂ ਤੁਹਾਡੇ ਮੋਬਾਇਲ ਨੰਬਰ ਅਤੇ ਈ-ਮੇਲ ਆਈ-ਡੀ ਨੂੰ ਵੈਰੀਫਾਈ ਕਰਨ ਲਈ ਕਿਹਾ ਜਾ ਸਕਦਾ ਹੈ। ਨਾਲ ਹੀ ਮੋਬਾਇਲ ਨੰਬਰ ਅਤੇ ਈ-ਮੇਲ ਆਈ-ਡੀ ਦੇ ਪਹਿਲਾਂ ਤੋਂ ਵੈਰੀਫਾਈ ਨਾ ਦੀ ਹਾਲਤ ਵਿਚ ਵੀ ਤੁਹਾਨੂੰ ਅਜਿਹਾ ਕਰਨ ਲਈ ਕਿਹਾ ਜਾ ਸਕਦਾ ਹੈ।

ਹੁਣ ਗੱਲ ਕਰਦੇ ਹਾਂ ਟਿਕਟ ਬੁਕਿੰਗ ਦੇ ਫ਼ਾਰਮ ਦੀ
ਰੇਲਵੇ ਨੇ ਟਿਕਟ ਬੁਕਿੰਗ ਦੇ ਫ਼ਾਰਮ ਵਿਚ ਵੀ ਕੁੱਝ ਜ਼ਰੂਰੀ ਬਦਲਾਅ ਕੀਤੇ ਹਨ, ਜੋ ਆਨਲਾਈਨ ਬੁਕਿੰਗ ਦੇ ਨਾਲ-ਨਾਲ ਕਾਊਂਟਰ ਤੋਂ ਬੁਕਿੰਗ ਕਰਾਉਣ 'ਤੇ ਵੀ ਲਾਗੂ ਹੋਵੇਗਾ। ਹੁਣ ਤੁਹਾਨੂੰ ਟਿਕਟ ਰਿਜ਼ਰਵ ਕਰਾਉਂਦੇ ਸਮੇਂ ਪੂਰਾ ਪਤਾ, ਮਕਾਨ ਨੰਬਰ, ਗਲੀ, ਕਾਲੋਨੀ, ਸ਼ਹਿਰ, ਤਹਿਸੀਲ ਅਤੇ ਜ਼ਿਲੇ ਦੀ ਜਾਣਕਾਰੀ ਭਰਨੀ ਹੋਵੇਗੀ। ਮੋਬਾਇਲ ਨੰਬਰ ਵੀ ਓਹੀ ਭਰਨਾ ਹੋਵੇਗਾ ਜੋ ਤੁਸੀਂ ਯਾਤਰਾ ਸਮੇਂ ਨਾਲ ਲੈ ਕੇ ਜਾ ਰਹੇ ਹੋ। ਇਸ ਦਾ ਟੀਚਾ ਜ਼ਰੂਰਤ ਪੈਣ 'ਤੇ ਯਾਤਰੀਆਂ ਦੀ ਸੰਪਰਕ ਟਰੇਸਿੰਗ ਨੂੰ ਸਰਲ ਬਣਾਉਣਾ ਹੈ।

ਟਿਕਟ ਬੁੱਕ ਕਰਦੇ ਸਮੇਂ ਪੂਰਾ ਨਾਮ ਲਿਖਣਾ ਹੋਇਆ ਜ਼ਰੂਰੀ
ਇਸ ਦੇ ਨਾਲ ਹੀ ਆਈ.ਆਰ.ਸੀ.ਟੀ.ਸੀ. ਤੋਂ ਟਿਕਟ ਬੁੱਕ ਕਰਦੇ ਸਮੇਂ ਤੁਹਾਨੂੰ ਯਾਤਰੀ ਦਾ ਪੂਰਾ ਨਾਮ ਲਿਖਣ ਨੂੰ ਕਿਹਾ ਜਾ ਰਿਹਾ ਹੈ। ਉਦਾਹਰਣ ਲਈ ਲੋਕ ਪਹਿਲਾਂ ਸਿਰਫ ਨਾਮ ਦਾ ਪਹਿਲਾ ਅੱਖਰ ਅਤੇ ਉਪਨਾਮ ਲਿਖ ਕੇ ਵੀ ਟਿਕਟ ਬੁੱਕ ਕਰ ਲੈਂਦੇ ਸਨ। ਹਾਲਾਂਕਿ ਕਾਊਂਟਰ ਤੋਂ ਟਿਕਟ ਬੁੱਕ ਕਰਾਉਂਦੇ ਸਮੇਂ ਪੂਰਾ ਨਾਮ ਲਿਖਣਾ ਜ਼ਰੂਰੀ ਸੀ। ਹੁਣ ਇਸ ਨੂੰ ਆਨਲਾਈਨ ਬੁਕਿੰਗ ਲਈ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।


cherry

Content Editor

Related News