ਰੂਸ ਦੀ ਇੰਡੀਅਨ ਅੰਬੈਸੀ 'ਚ ਤਾਇਨਾਤ ਭਾਰਤੀ ਵਿਅਕਤੀ ਜਾਸੂਸੀ ਮਾਮਲੇ 'ਚ ਗ੍ਰਿਫ਼ਤਾਰ, ISI ਲਈ ਕਰ ਰਿਹਾ ਸੀ ਕੰਮ
Sunday, Feb 04, 2024 - 09:57 PM (IST)
ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੀ ਪੁਲਸ ਨੇ ਮਾਸਕੋ ਵਿੱਚ ਭਾਰਤੀ ਦੂਤਘਰ ਵਿੱਚ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਸ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਲਈ ਜਾਸੂਸੀ ਕਰਨ ਦਾ ਆਰੋਪ ਹੈ। ਯੂ.ਪੀ. ਦੇ ਅੱਤਵਾਦ ਵਿਰੋਧੀ ਦਸਤੇ (ATS) ਦੀ ਮੇਰਠ ਫੀਲਡ ਯੂਨੀਟ ਨੇ ਦੋਸ਼ੀ ਸਤੇਂਦਰ ਸਿਵਾਲ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਜੋ ਕਿ ਸਾਲ 2021 ਵਿੱਚ ਮਾਸਕੋ ਵਿੱਚ ਭਾਰਤੀ ਦੂਤਘਰ ਵਿੱਚ ਆਈ.ਬੀ.ਐੱਸ.ਏ. (ਇੰਡੀਆ ਬੇਸਡ ਸਕਿਊਰਟੀ ਸਿਸਟਮ) ਦੇ ਅਹੁਦੇ 'ਤੇ ਤਾਇਨਾਤ ਸੀ। ਪੁਲਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਦੋਸ਼ੀ ਸਤੇਂਦਰ ਸਿਵਾਲ ਹਾਪੁੜ ਜ਼ਿਲ੍ਹੇ ਦੇ ਸ਼ਾਹਮਹਿਉਦੀਨਪੁਰ ਪਿੰਡ ਦਾ ਰਹਿਣ ਵਾਲਾ ਹੈ। ਉਸ 'ਤੇ ਭਾਰਤੀ ਦੂਤਾਵਾਸ, ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਭਾਰਤੀ ਫੌਜੀ ਅਦਾਰਿਆਂ ਬਾਰੇ ਮਹੱਤਵਪੂਰਨ ਗੁਪਤ ਜਾਣਕਾਰੀ ਆਈਐਸਆਈ ਹੈਂਡਲਰਾਂ ਨੂੰ ਦੇਣ ਦਾ ਦੋਸ਼ ਹੈ। ਇੰਨਾ ਹੀ ਨਹੀਂ, ISI ਦੀਆਂ ਹਦਾਇਤਾਂ 'ਤੇ ਉਹ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨੂੰ ਜਾਂ ਤਾਂ ਹਨੀ ਟ੍ਰੈਪ 'ਚ ਫਸਾ ਕੇ ਜਾਂ ਪੈਸੇ ਦਾ ਲਾਲਚ ਦੇ ਕੇ ਗੁਪਤ ਸੂਚਨਾਵਾਂ ਲੀਕ ਕਰਦਾ ਸੀ।
ਇਹ ਵੀ ਪੜ੍ਹੋ - ਉੱਤਰਾਖੰਡ ਕੈਬਨਿਟ ਨੇ UCC ਨੂੰ ਦਿੱਤੀ ਮਨਜ਼ੂਰੀ, ਸੋਮਵਾਰ ਨੂੰ ਕੀਤਾ ਜਾਵੇਗਾ ਵਿਧਾਨ ਸਭਾ 'ਚ ਪੇਸ਼
ਇੰਟੈਲੀਜੈਂਸ ਇਨਪੁਟ ਮਿਲਣ ਤੋਂ ਬਾਅਦ ਯੂ.ਪੀ. ਏ.ਟੀ.ਐੱਸ. ਨੇ ਇਲੈਕਟ੍ਰਿਕ ਅਤੇ ਫਿਜ਼ੀਕਲ ਸਰਵਿਲਾਂਸ ਦੇ ਬਾਅਦ ਪਾਇਆ ਕਿ ਦੋਸ਼ੀ ਆਈ.ਐੱਸ.ਆਈ. ਡੱਲਰਜ਼ ਦੇ ਨੈੱਟਵਰਕ ਨਾਲ ਭਾਰਤ ਵਿਰੋਧੀ ਗਤੀਵਿਧੀਆ ਵਿੱਚ ਸ਼ਾਮਲ ਹੈ। ਉਸ ਦੇ ਵਿਰੁੱਧ ਯੂਪੀ ਪੁਲਸ ਨੇ ਆਈਪੀਸੀ ਦੀ ਧਾਰਾ 121ਏ (ਦੇਸ਼ ਖ਼ਿਲਾਫ਼ ਜੰਗ) ਅਤੇ ਅਧਿਕਾਰਿਕ ਗੋਪਨੀਅਤਾ ਏਕਟ, 1923 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਲਖਨਊ ਲਾਇਆ ਜਾ ਰਿਹਾ ਹੈ, ਜਿਥੇ ਏ.ਟੀ.ਐਸ. ਹੈਡਕੁਆਰਟਰ ਵਿੱਚ ਅੱਗੇ ਪੁੱਛਗਿੱਛ ਕੀਤੀ ਜਾਵੇਗੀ।
ਪੁਲਸ ਸੂਤਰਾਂ ਮੁਤਾਬਕ ਸਤੇਂਦਰ ਸਿਵਾਲ ਮਾਸਕੋ 'ਚ ਆਪਣੀ ਪੋਸਟਿੰਗ ਦੌਰਾਨ ਫੇਸਬੁੱਕ ਰਾਹੀਂ ਇਕ ਔਰਤ ਦੇ ਸੰਪਰਕ 'ਚ ਆਇਆ ਸੀ। ਉਸ ਨੇ ਪਹਿਲਾਂ ਉਸ ਨਾਲ ਮੈਸੇਂਜਰ ਰਾਹੀਂ ਗੱਲ ਕਰਨੀ ਸ਼ੁਰੂ ਕੀਤੀ, ਫਿਰ ਉਸ ਦਾ ਮੋਬਾਈਲ ਨੰਬਰ ਲਿਆ ਅਤੇ ਵਟਸਐਪ 'ਤੇ ਗੱਲ ਕਰਨੀ ਸ਼ੁਰੂ ਕੀਤੀ। ਫੇਸਬੁੱਕ 'ਤੇ ਉਸ ਦਾ ਨਾਂ ਪੂਜਾ ਲਿਖਿਆ ਹੋਇਆ ਸੀ। ਉਸ ਨੇ ਆਪਣੇ ਆਪ ਨੂੰ ਰਿਸਰਚਰ ਦੱਸਿਆ। ਇਸੇ ਲਈ ਉਸ ਨੇ ਕੁਝ ਜਾਣਕਾਰੀ ਮੰਗੀ ਸੀ, ਤਾਂ ਜੋ ਉਸ ਦੀ ਖੋਜ ਵਿਚ ਮਦਦ ਮਿਲ ਸਕੇ। ਇੱਥੋਂ ਸਤੇਂਦਰ ਉਸ ਦੇ ਜਾਲ ਵਿੱਚ ਫਸ ਗਿਆ। ਇਸ ਤੋਂ ਬਾਅਦ ਉਸ ਨੂੰ ਗੁਪਤ ਸੂਚਨਾ ਦੇ ਬਦਲੇ ਪੈਸੇ ਦੇਣ ਦਾ ਲਾਲਚ ਵੀ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8