ਭਾਰਤੀ ਮੂਲ ਦੀ ਪ੍ਰੋਫੈਸਰ ਨੂੰ ਮਿਲੇਗਾ ‘ਡਚ ਨੋਬਲ ਪੁਰਸਕਾਰ’
Thursday, Jun 08, 2023 - 04:43 PM (IST)
ਲੰਡਨ, (ਭਾਸ਼ਾ)– ਭਾਰਤੀ ਮੂਲ ਦੀ ਪ੍ਰੋਫੈਸਰ ਜੋਇਤਾ ਗੁਪਤਾ ਉਨ੍ਹਾਂ 2 ਵਿਗਿਆਨੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਵੱਕਾਰੀ ‘ਸਪਿਨੋਜਾ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਪੁਰਸਕਾਰ ਨੂੰ ‘ਡਚ ਨੋਬਲ ਪੁਰਸਕਾਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੀਦਰਲੈਂਡ ਖੋਜ ਪ੍ਰੀਸ਼ਦ ਨੇ ਬੁੱਧਵਾਰ ਨੂੰ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ।
ਜੋਇਤਾ ਗੁਪਤਾ ਐਮਸਟਰਡਮ ਯੂਨੀਵਰਸਿਟੀ ਵਿਚ ਸਥਿਰਤਾ ਅਤੇ ਵਾਤਾਵਰਣ ਅਤੇ ਵਿਕਾਸ ਦੀ ਫੈਕਲਟੀ ਦੀ ਪ੍ਰੋਫੈਸਰ ਹੈ। ਇਸ ਪੁਰਸਕਾਰ ਦਾ ਐਲਾਨ ਉਸ ਦੇ ਸ਼ਾਨਦਾਰ, ਮੋਹਰੀ ਅਤੇ ਪ੍ਰੇਰਨਾਦਾਇਕ ਵਿਗਿਆਨਕ ਕੰਮ ਲਈ ਕੀਤਾ ਗਿਆ ਹੈ। ਆਪਣੀ ਖੋਜ ਵਿਚ ਉਹ ਇਕ ਨਿਆਂਪੂਰਨ ਅਤੇ ਟਿਕਾਊ ਸੰਸਾਰ 'ਤੇ ਕੇਂਦਰਿਤ ਹੈ।
ਨੀਦਰਲੈਂਡ ਰਿਸਰਚ ਕਾਉਂਸਿਲ ਵੱਲੋਂ ਜਾਰੀ ਬਿਆਨ ਮੁਤਾਬਕ ਜੋਇਤਾ ਗੁਪਤਾ ਨੂੰ ਅਧਿਕਾਰਤ ਤੌਰ 'ਤੇ 4 ਅਕਤੂਬਰ ਨੂੰ ਇਸ ਪੁਰਸਕਾਰ ਲਈ ਚੁਣੇ ਗਏ ਇਕ ਹੋਰ ਵਿਗਿਆਨੀ ਟੋਬੀ ਕੀਰਸ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਟੋਬੀ ਕੀਰਜ਼ ਐਮਸਟਰਡਮ ਯੂਨੀਵਰਸਿਟੀ ਵਿਚ ਆਪਸੀ ਪਰਸਪਰ ਕ੍ਰਿਆਵਾਂ ਦੇ ਪ੍ਰੋਫੈਸਰ ਹਨ। ਜੋਇਤਾ ਗੁਪਤਾ ਨੂੰ ਵਿਗਿਆਨਕ ਖੋਜ 'ਤੇ ਖਰਚ ਕੀਤੇ ਜਾਣ ਵਾਲੇ 1.5 ਮਿਲੀਅਨ ਯੂਰੋ ਨਾਲ ਸਨਮਾਨਿਤ ਕੀਤਾ ਜਾਵੇਗਾ।