ਬਿ੍ਰਟੇਨ ਦੀ ਸੰਸਦ ''ਚ ਭਾਰਤੀ ਮੂਲ ਦੇ ਸਾਂਸਦਾਂ ਨੇ ਚੁੱਕਿਆ ''ਦਿੱਲੀ ਹਿੰਸਾ'' ਦਾ ਮੁੱਦਾ

Thursday, Mar 05, 2020 - 10:10 PM (IST)

ਲੰਡਨ - ਦਿੱਲੀ ਵਿਚ ਪਿਛਲੇ ਦਿਨੀਂ ਹੋਈ ਹਿੰਸਾ ਦਾ ਮਾਮਲਾ ਹੁਣ ਬਿ੍ਰਟੇਨ ਦੀ ਸੰਸਦ ਵਿਚ ਵੀ ਚੁੱਕਿਆ ਗਿਆ ਹੈ। ਬਿ੍ਰਟਿਸ਼ ਸੰਸਦ ਮੈਂਬਰਾਂ ਨੇ ਹਿੰਸਾ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਜਾਣਕਾਰੀ ਸਾਂਝੀ ਕਰਨ ਨੂੰ ਆਖਿਆ ਹੈ। ਹਾਊਸ ਆਫ ਕਾਮਨਸ ਵਿਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਅਤੇ ਪ੍ਰੀਤ ਗਿੱਲ ਕੌਰ ਨੇ ਦਿੱਲੀ ਹਿੰਸਾ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਦਿੱਲੀ ਵਿਚ ਹਾਲ ਹੀ ਵਿਚ ਹੋਈ ਹਿੰਸਾ ਪੁਰਾਣੀ ਦਰਦਨਾਕ ਘਟਨਾਵਾਂ ਦੀ ਯਾਦ ਨੂੰ ਤਾਜ਼ ਕਰਾ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਦਾ ਇਸ਼ਾਰਾ ਸਿੱਖ ਦੰਗਿਆਂ ਵੱਲ ਸੀ।

PunjabKesari

ਬਿ੍ਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਨੇ ਆਖਿਆ ਕਿ ਜਦ ਮੈਂ ਭਾਰਤ ਵਿਚ ਪਡ਼੍ਹ ਰਿਹਾ ਸੀ ਤਾਂ ਇਕ ਘੱਟ ਗਿਣਤੀ ਭਾਈਚਾਰੇ ਦੇ ਤੌਰ 'ਤੇ 1984 ਦੇ ਸਿੱਖ ਕਤਲੇਆਮ ਦਾ ਗਵਾਹ ਬਣਿਆ। ਸਾਨੂੰ ਇਤਿਹਾਸ ਤੋਂ ਜ਼ਰੂਰ ਕੁਝ ਸਿੱਖਣਾ ਚਾਹੀਦਾ ਹੈ, ਸਾਨੂੰ ਉਨ੍ਹਾਂ ਲੋਕਾਂ ਦੇ ਬਹਿਕਾਵੇ ਵਿਚ ਨਹੀਂ ਆਉਣਾ ਚਾਹੀਦਾ ਜੋ ਸਮਾਜ ਨੂੰ ਵੰਡਣ ਦਾ ਮਕਸਦ ਰੱਖਦੇ ਹਨ, ਜਿਹਡ਼ੇ ਧਰਮ ਦੀ ਆਡ਼ ਵਿਚ ਲੋਕਾਂ ਨੂੰ ਮਾਰਨਾ ਚਾਹੁੰਦੇ ਹਨ ਅਤੇ ਧਾਰਮਿਕ ਥਾਂਵਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਮੈਂ ਸਪੀਕਰ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਭਾਰਤ ਵਿਚ ਮੁਸਲਮਾਨਾਂ ਖਿਲਾਫ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਹਮਰੁਤਬਾ ਨੂੰ ਕੀ ਸੰਦੇਸ਼ ਦਿੱਤਾ ਹੈ।

ਐਡਬੈਸਟਨ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰੀਤ ਗਿੱਲ ਕੌਰ ਨੇ ਸਪੀਕਰ ਤੋਂ ਪੁੱਛਿਆ ਕਿ ਭਾਰਤ ਵਿਚ ਸਾਰੇ ਜਾਤ ਅਤੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ ਯਕੀਨਨ ਕਰਨ ਲਈ ਉਹ ਕਿਹਡ਼ਾ ਕਦਮ ਚੁੱਕ ਰਹੇ ਹਨ, ਜਿਹਡ਼ਾ ਸੁਰੱਖਿਅਤ ਮਹਿਸੂਸ ਕਰਨ ਅਤੇ ਉਤਪੀਡ਼ਣ ਤੋਂ ਮੁਕਤ ਕਰਨ ਵਿਚ ਸਮਰੱਥ ਹੋਵੇ। ਉਥੇ ਲੇਬਰ ਪਾਰਟੀ ਦੇ ਹੀ ਸੰਸਦ ਮੈਂਬਰ ਖਾਲਿਦ ਮਹਿਮੂਦ ਨੂੰ ਲੈ ਕੇ ਯੂ. ਕੇ. ਦੀ ਸਰਕਾਰ ਕੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਹ ਦੰਗੇ ਇਕ ਬੀਮਾਰੀ ਹਨ। ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਐਨ. ਆਰ. ਸੀ. ਆਵੇਗਾ ਅਤੇ ਫਿਰ ਮੁਸਲਮਾਨਾਂ ਨੂੰ ਡਿਟੈਨਸ਼ਨ ਕੈਂਪਾਂ ਵਿਚ ਰੱਖਿਆ ਜਾਵੇਗਾ।

PunjabKesari

ਪ੍ਰਧਾਨ ਮੰਤਰੀ ਮੋਦੀ ਦੇ ਕਦਮ ਨਾਲ ਉਨ੍ਹਾਂ ਦੇ 'ਹਿੰਦੂਆਂ ਲਈ ਭਾਰਤ' ਨਾਅਰੇ ਨੂੰ ਨਫਰਤ ਨਾਲ ਭਰੀ ਰਾਸ਼ਟਰਵਾਦੀ ਮਾਰਧਾਡ਼ ਵਿਚ ਤਬਦੀਲ ਕਰ ਰਹੇ ਹਨ। ਉਨ੍ਹਾਂ ਨੇ ਸਦਨ ਵਿਚ ਆਖਿਆ ਕਿ ਮੁਸਲਮਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਜਦਕਿ ਪੁਲਸ ਚੁੱਪ ਰਹੀ ਅਤੇ ਮੋਦੀ ਚੋਣਾਂ ਵਿਚ ਜਿੱਤ ਹਾਸਲ ਕਰਨ ਦੇ ਫਾਇਦਿਆਂ ਦੀ ਗਿਣਤੀ ਕਰ ਰਹੇ ਹਨ। ਦਿੱਲੀ ਹਿੰਸਾ 'ਤੇ ਸਿਰਫ ਲੇਬਰ ਪਾਰਟੀ ਹੀ ਨਹੀਂ ਬਲਕਿ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਪਾਲ ਬਿ੍ਰਸਟਰੋ ਅਤੇ ਸਕਾਟਿਸ਼ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਟਾਮੀ ਸ਼ੇਪਰਡ ਨੇ ਵੀ ਵਿਦੇਸ਼ ਮੰਤਰਾਲੇ ਤੋਂ ਦਿੱਲੀ ਹਿੰਸਾ ਅਤੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਆਪਣਾ ਰੁਖ ਸਪੱਸ਼ਟ ਕਰਨ ਲਈ ਆਖਿਆ ਹੈ।

ਇਹ ਵੀ ਪਡ਼ੋ - ਕੋਰੋਨਾਵਾਇਰਸ ਤੋਂ ਬਚਣ ਲਈ ਇਟਲੀ ਤੇ ਈਰਾਨ ਦੀਆਂ ਸਰਕਾਰਾਂ ਨੇ ਕੀਤੇ ਨਵੇਂ ਐਲਾਨ  ਕੋਰੋਨਾਵਾਇਰਸ ਤੋਂ ਬਚਣ ਲਈ ਚੀਨੀ ਮਾਹਿਰਾਂ ਨੇ ਭਾਰਤ ਦੇ ਡਾਕਟਰਾਂ ਨੂੰ ਦਿੱਤੀ ਇਹ ਸਲਾਹ  ਕੋਰੋਨਾਵਾਇਰਸ : ਇਜ਼ਰਾਇਲੀ PM ਨੇ ਦਿੱਤੀ ਭਾਰਤੀਆਂ ਵਾਂਗ 'ਨਮਸਤੇ' ਕਰਨ ਦੀ ਸਲਾਹ, ਵੀਡੀਓ  ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਚੀਨ 'ਚ ਹੋ ਰਿਹੈ ਇਹ ਅਨੋਖਾ ਕੰਮ


Khushdeep Jassi

Content Editor

Related News