ਭਾਰਤੀ ਸਮੁੰਦਰੀ ਫੌਜ ਨੂੰ ਮਿਲਣਗੇ 11 ‘ਸ਼ਕਤੀ ਇਲੈਕਟ੍ਰਾਨਿਕ ਵਾਰਫੇਅਰ’ ਸਿਸਟਮ

Wednesday, Feb 14, 2024 - 11:05 AM (IST)

ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ 2269.54 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਸਮੁੰਦਰੀ ਫੌਜ ਲਈ ਸਾਰੇ ਉਪਕਰਨਾਂ ਨਾਲ ਲੈਸ 11 ਸ਼ਕਤੀ ਇਲੈਕਟ੍ਰਾਨਿਕ ਵਾਰਫੇਅਰ ਸਿਸਟਮ ਖਰੀਦਣ ਲਈ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀ. ਈ.ਐੱਲ.) ਹੈਦਰਾਬਾਦ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਸ਼ਕਤੀ ਈ. ਡਬਲਿਊ. ਸਿਸਟਮ ਨੂੰ ਸਵਦੇਸ਼ੀ ਤੌਰ ’ਤੇ ਡਿਜ਼ਾਈਨ, ਵਿਕਸਤ ਅਤੇ ਨਿਰਮਿਤ ਕੀਤਾ ਗਿਆ ਹੈ।
ਸ਼ਕਤੀ ਈ. ਡਬਲਿਊ. ਸਿਸਟਮ ਇਲੈਕਟ੍ਰਾਨਿਕ ਨਿਕਾਸ ਨੂੰ ਸਹੀ ਢੰਗ ਨਾਲ ਰੋਕਣ ਅਤੇ ਸੰਘਣੇ ਇਲੈਕਟ੍ਰੋ-ਮੈਗਨੈਟਿਕ ਵਾਤਾਵਰਣਾਂ ਵਿੱਚ ਵਿਰੋਧੀ ਉਪਾਅ ਲਾਗੂ ਕਰਨ ਦੇ ਸਮਰੱਥ ਹੈ। ਸ਼ਕਤੀ ਈ. ਡਬਲਿਊ. ਸਿਸਟਮ ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ’ਤੇ ਲਾਇਆ ਜਾਵੇਗਾ।


Aarti dhillon

Content Editor

Related News