ਅੱਤਵਾਦੀ ਸਮੁੰਦਰ ਦੇ ਰਸਤੇ ਵੀ ਕਰ ਸਕਦੇ ਹਨ ਹਮਲਾ: ਜਲ ਸੈਨਾ ਮੁਖੀ

Tuesday, Mar 05, 2019 - 12:18 PM (IST)

ਅੱਤਵਾਦੀ ਸਮੁੰਦਰ ਦੇ ਰਸਤੇ ਵੀ ਕਰ ਸਕਦੇ ਹਨ ਹਮਲਾ: ਜਲ ਸੈਨਾ ਮੁਖੀ

ਨਵੀਂ ਦਿੱਲੀ— ਭਾਰਤੀ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇਕ ਦੇਸ਼ ਵਲੋਂ ਸਪਾਂਸਰ ਕੀਤੇ ਅੱਤਵਾਦ ਦਾ ਬੇਹੱਦ ਗੰਭੀਰ ਰੂਪ ਝੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਵੀ ਰਿਪੋਰਟ ਹੈ ਕਿ ਜਿਸ ਅਨੁਸਾਰ ਅੱਤਵਾਦੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਹਮਲੇ ਕਰਨ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ, ਜਿਨ੍ਹਾਂ 'ਚ ਸਮੁੰਦਰ ਦੇ ਰਸਤੇ ਹਮਲਾ ਕਰਨਾ ਵੀ ਸ਼ਾਮਲ ਹੈ। ਇਕ ਨਿਊਜ਼ ਏਜੰਸੀ ਅਨੁਸਾਰ, ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਕਿ ਭਾਰਤ ਇਕ ਦੇਸ਼ ਵਲੋਂ ਸਪਾਂਸਰ ਇਸ ਅੱਤਵਾਦ ਦਾ ਕਿਤੇ ਵਧ ਗੰਭੀਰ ਰੂਪ ਝੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਤਿੰਨ ਹਫਤੇ ਪਹਿਲਾਂ ਹੀ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ ਦਾ ਭਿਆਨਕ ਰੂਪ ਦੇਖਿਆ ਹੈ। ਇਹ ਹਿੰਸਾ ਉਨ੍ਹਾਂ ਅੱਤਵਾਦੀਆਂ ਵਲੋਂ ਕੀਤੀ ਗਈ ਸੀ, ਜਿਨ੍ਹਾਂ ਨੂੰ ਉਸ ਦੇਸ਼ ਦਾ ਸਮਰਥਨ ਹਾਸਲ ਹੈ, ਜੋ ਭਾਰਤ ਨੂੰ ਅਸਥਿਰ ਕਰਨਾ ਚਾਹੁੰਦਾ ਹੈ।

ਭਾਰਤੀ ਜਲ ਸੈਨਾ ਪ੍ਰਮੁੱਖ ਨੇ ਕਿਹਾ ਕਿ ਭਾਰਤੀ-ਪ੍ਰਸ਼ਾਂਤ ਖੇਤਰ ਨੇ ਹਾਲੀਆ ਸਾਲਾਂ 'ਚ ਅੱਤਵਾਦ ਦੇ ਕਈ ਰੂਪ ਦੇਖੇ ਹਨ ਅਤੇ ਦੁਨੀਆ ਦੇ ਇਸ ਹਿੱਸੇ 'ਚ ਕੁਝ ਹੀ ਦੇਸ਼ ਇਸ ਦੀ ਲਪੇਟ 'ਚ ਆਉਣ ਤੋਂ ਬਚ ਸਕੇ ਹਨ। ਹਾਲ ਦੇ ਸਮੇਂ 'ਚ ਅੱਤਵਾਦ ਜਿਸ ਤਰ੍ਹਾਂ ਗਲੋਬਲ ਹੋ ਗਿਆ ਹੈ, ਉਸ ਤੋਂ ਖਤਰਾ ਹੋਰ ਵੀ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਬਾਲਾਕੋਟ ਤੋਂ ਬਾਅਦ ਏਅਰਫੋਰਸ ਚੀਫ ਬੀ.ਐੈੱਸ. ਧਨੋਆ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ,''ਅਭਿਨੰਦਨ ਦਾ ਜਹਾਜ਼ 'ਚ ਉਡਾਣ ਭਰਨਾ ਮੈਡੀਕਲ ਟੈਸਟ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਹਰ ਜ਼ਰੂਰੀ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਮਿਗ ਦੀ ਸਮਰੱਥਾ 'ਤੇ ਕੋਈ ਸਵਾਲ ਨਹੀਂ ਹੈ ਅਤੇ ਮਿਗ-21 ਦੀ  ਵਰਤੋਂ 'ਚ ਗਲਤ ਕੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਪਗਰੇਡ ਜਹਾਜ਼ ਹਨ।
ਬਾਲਾਕੋਟ 'ਚ ਏਅਰ ਸਟਰਾਈਕ 'ਤੇ ਹਵਾਈ ਫੌਜ ਮੁਖੀ ਨੇ ਕਿਹਾ ਕਿ ਜੇਕਰ ਜੰਗਲ 'ਚ ਬੰਬ ਡਿੱਗਦੇ ਤਾਂ ਪਾਕਿਸਤਾਨ ਕਿਉਂ ਜਵਾਬੀ ਹਮਲਾ ਕਰਦਾ। ਹਵਾਈ ਫੌਜ ਪ੍ਰਮੁੱਖ ਨੇ ਕਿਹਾ ਕਿ ਅਸੀਂ ਆਪਣੇ ਟੀਚੇ ਨੂੰ ਪੂਰਾ ਕੀਤਾ ਹੈ। ਏਅਰਫੋਰਸ ਨਹੀਂ ਗਿਣਦੀ ਹੈ ਕਿ ਕਿੰਨੇ ਲੋਕ  ਹਤਾਹਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਜਹਾਜ਼ ਦੁਸ਼ਮਣ ਨਾਲ ਲੜਨ 'ਚ ਸਮਰੱਥ ਹਨ।


author

DIsha

Content Editor

Related News