40 ਸਾਲ ਬਾਅਦ ਜੰਗੀ ਬੇੜੇ ਚੀਤਾ, ਗੁਲਦਾਰ ਤੇ ਕੁੰਭੀਰ ਸੇਵਾ ਮੁਕਤ

Sunday, Jan 14, 2024 - 07:47 PM (IST)

40 ਸਾਲ ਬਾਅਦ ਜੰਗੀ ਬੇੜੇ ਚੀਤਾ, ਗੁਲਦਾਰ ਤੇ ਕੁੰਭੀਰ ਸੇਵਾ ਮੁਕਤ

ਨਵੀਂ ਦਿੱਲੀ, (ਯੂ. ਐੱਨ. ਆਈ.)- ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਚੀਤਾ, ਗੁਲਦਾਰ ਅਤੇ ਕੁੰਭੀਰ ਨੂੰ ਦੇਸ਼ ਲਈ 4 ਦਹਾਕਿਆਂ ਤੱਕ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾ ਮੁਕਤ ਕਰ ਦਿੱਤਾ ਗਿਆ। ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਜਹਾਜ਼ਾਂ ਨੂੰ ਸੇਵਾ ਮੁਕਤ ਕਰਨ ਦਾ ਪ੍ਰੋਗਰਾਮ ਸ਼ੁੱਕਰਵਾਰ ਨੂੰ ਪੋਰਟ ਬਲੇਅਰ ’ਚ ਇਕ ਰਵਾਇਤੀ ਸਮਾਰੋਹ ’ਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਸੂਰਜ ਡੁੱਬਣ ਮੌਕੇ ਰਾਸ਼ਟਰੀ ਝੰਡੇ , ਸਮੁੰਦਰੀ ਫੌਜ ਦੇ ਨਿਸ਼ਾਨ ਅਤੇ 3 ਜਹਾਜ਼ਾਂ ਦੇ ਡੀਕਮਿਸ਼ਨਿੰਗ ਪ੍ਰਤੀਕ ਨੂੰ ਅੰਤਿਮ ਵਾਰ ਹੇਠਾਂ ਉਤਾਰਿਆ ਗਿਆ।

ਆਈ. ਐੱਨ. ਐੱਸ. ਚੀਤਾ, ਗੁਲਦਾਰ ਅਤੇ ਕੁੰਭੀਰ ਨੂੰ ਪੋਲੈਂਡ ਦੇ ਗਡੀਨੀਆ ਸ਼ਿਪਯਾਰਡ ਵਿਚ ਪੋਲਨੋਕਨੀ-ਸ਼੍ਰੇਣੀ ਦੇ ਅਜਿਹੇ ਜਹਾਜ਼ਾਂ ਦੇ ਰੂਪ ਵਿਚ ਤਿਆਰ ਕੀਤਾ ਗਿਆ ਸੀ, ਜੋ ਟੈਂਕਾਂ, ਵਾਹਨਾਂ, ਕਾਰਗੋ ਅਤੇ ਫੌਜਾਂ ਨੂੰ ਸਿੱਧੇ ਘੱਟ ਢਾਲ ਵਾਲੇ ਸਮੁੰਦਰ ਤੱਟ ’ਤੇ ਬਿਨਾਂ ਡੌਕ ਦੇ ਪਹੁੰਚਾ ਸਕਦੇ ਸਨ।


author

Rakesh

Content Editor

Related News