ਭਾਰਤੀ ਜਲ ਸੈਨਾ ’ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

Sunday, Feb 14, 2021 - 01:47 PM (IST)

ਭਾਰਤੀ ਜਲ ਸੈਨਾ ’ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਨਵੀਂ ਦਿੱਲੀ— ਭਾਰਤੀ ਜਲ ਸੈਨਾ ’ਚ ਨੌਕਰੀ ਕਰਨ ਦਾ ਚਾਹਵਾਨ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਜਲ ਸੈਨਾ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਸਪੋਰਟਸ ਕੋਟਾ ਤਹਿਤ (sailors) ਮਲਾਹਾਂ ਦੀ ਭਰਤੀ ਲਈ ਇਕ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਨੋਟੀਫ਼ਿਕੇਸ਼ਨ  https://www.joinindiannavy.gov.in/ ’ਤੇ ਆਨਲਾਈਨ ਵੇਖ ਸਕਦੇ ਹਨ।

ਅਥਲੈਟਿਕਸ, ਐਕੁਆਟਿਕਸ, ਬਾਸਕਿਟਬਾਲ, ਬਾਕਸਿੰਗ, ਕ੍ਰਿਕਟ, ਫੁੱਟਬਾਲ, ਜਿਮਨਾਸਟਿਕ, ਹੈਂਡਬਾਲ, ਕਬੱਡੀ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ" ਸਕੁਐਸ਼ ਵਿਚ ਅੰਤਰ ਰਾਸ਼ਟਰੀ / ਜੂਨੀਅਰ ਜਾਂ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ / ਆਲ ਇੰਡੀਆ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਬਾਹਰੀ ਖਿਡਾਰੀ. ਫੈਂਸਿੰਗ, ਗੋਲਫ, ਟੈਨਿਸ, ਕਾਯਾਕਿੰਗ ਅਤੇ ਕੈਨੋਇੰਗ, ਰੋਇੰਗ, ਸ਼ੂਟਿੰਗ, ਸੈਲਿੰਗ ਅਤੇ ਵਿੰਡ ਸਰਫਿੰਗ, ”ਨੇ ਅਧਿਕਾਰਤ ਨੋਟੀਫਿਕੇਸ਼ਨ ਪੜ੍ਹਣ

PunjabKesari

ਸਿੱਖਿਅਕ ਯੋਗਤਾ—
ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਕਿਸੇ ਵੀ ਸਟਰੀਮ ਵਿਚ 12ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ।

ਇੰਝ ਕਰੋ ਅਪਲਾਈ—
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਉਪਲੱਬਧ ਐਪਲੀਕੇਸ਼ਨ ਫਾਰਮ ਡਾਊਨਲੋਡ ਕਰੋ। ਫਾਰਮ ਭਰਨ ਤੋਂ ਬਾਅਦ ਉਮੀਦਵਾਰਾਂ ਨੂੰ ਸੱਕਤਰ, ਭਾਰਤੀ ਜਲ ਸੈਨਾ ਖੇਡ ਕੰਟਰੋਲ ਬੋਰਡ, 7ਵੀਂ ਮੰਜ਼ਲ, ਚਾਣਕਿਆ ਭਵਨ, ਏਕੀਕ੍ਰਤ ਹੈੱਡਕੁਆਰਟਰ ਜਲ ਸੈਨਾ, ਨਵੀਂ ਦਿੱਲੀ 11021 ’ਚ ਡਾਕ ਮਹਿਕਮੇ ਤੋਂ ਭੇਜਣਾ ਜ਼ਰੂਰੀ ਹੈ। 

ਅਪਲਾਈ ਕਰਨ ਦੀ ਆਖ਼ਰੀ ਤਾਰੀਖ਼—
ਉਮੀਦਵਾਰਾਂ ਲਈ ਜਲ ਸੈਨਾ ’ਚ ਭਰਤੀ ਲਈ ਆਖ਼ਰੀ ਤਾਰੀਖ਼ 7 ਮਾਰਚ 2021 ਹੈ।


author

Tanu

Content Editor

Related News