ਭਾਰਤੀ ਜਲ ਸੈਨਾ ਦਾ ਵੱਡਾ ਰੈਸਕਿਊ ਆਪ੍ਰੇਸ਼ਨ, ਸਮੁੰਦਰੀ ਡਾਕੂਆਂ ਦੇ ਕਬਜ਼ੇ ਤੋਂ ਛੁਡਵਾਈ ਈਰਾਨੀ ਕਿਸ਼ਤੀ

01/30/2024 10:01:28 AM

ਨਵੀਂ ਦਿੱਲੀ- ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਆਈ. ਐੱਨ. ਐੱਸ. ਨੇ ਤੁਰੰਤ ਕਾਰਵਾਈ ਕਰਦੇ ਹੋਏ ਸਮੁੰਦਰੀ ਡਾਕੂਆਂ ਤੋਂ ਇਕ ਈਰਾਨੀ ਕਿਸ਼ਤੀ ਨੂੰ ਛੁਡਵਾਇਆ ਅਤੇ ਬੰਧਕ ਬਣਾਏ ਗਏ 17 ਮਲਾਹਾਂ ਨੂੰ ਵੀ ਸੁਰੱਖਿਅਤ ਬਚਾ ਲਿਆ। ਆਈ. ਐੱਨ. ਐੱਸ. ਸੁਮਿੱਤਰਾ ਨੇ ਈਰਾਨ ਦੇ ਝੰਡੇ ਵਾਲੀ ਕਿਸ਼ਤੀ ਨੂੰ ਸਮੁੰਦਰੀ ਡਾਕੂਆਂ ਵਲੋਂ ਘੇਰਨ ਦਾ ਸੰਦੇਸ਼ ਮਿਲਦਿਆਂ ਹੀ ਸਰਗਰਮੀ ਨਾਲ ਡਾਕੂਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਕਿਸ਼ਤੀ ਨੂੰ ਆਜ਼ਾਦ ਕਰਵਾਇਆ। ਸਮੁੰਦਰੀ ਫੌਜ ਦੇ ਜਵਾਨਾਂ ਨੇ ਕਿਸ਼ਤੀ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਅਤੇ ਫਿਰ ਇਸ ਨੂੰ ਆਪਣੀ ਮੰਜ਼ਿਲ ਵੱਲ ਰਵਾਨਾ ਕੀਤਾ।

ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, "ਸੋਮਾਲੀਆ ਦੇ ਪੂਰਬੀ ਤੱਟ ਅਤੇ ਅਦਨ ਦੀ ਖਾੜੀ 'ਤੇ ਸਮੁੰਦਰੀ ਡਾਕੂ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਆਈ. ਐਨ. ਐਸ. ਸੁਮਿਤਰਾ ਨੇ ਈਰਾਨ ਦੇ ਝੰਡੇ ਵਾਲੇ ਮੱਛੀ ਫੜਨ ਵਾਲੇ ਬੇੜੇ ਇਮਾਨ ਨੂੰ ਅਗਵਾ ਕਰਨ ਦੀ ਸੂਚਨਾ 'ਤੇ ਕਾਰਵਾਈ ਕੀਤੀ। ਸਮੁੰਦਰੀ ਡਾਕੂ ਜਹਾਜ਼ 'ਤੇ ਸਵਾਰ ਹੋ ਗਏ ਸਨ ਅਤੇ ਚਾਲਕ ਦਲ ਨੂੰ ਬੰਧਕ ਬਣਾ ਲਿਆ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਆਈ. ਐਨ. ਐਸ ਸੁਮਿੱਤਰਾ ਨੇ ਸਮੁੰਦਰੀ ਜਹਾਜ਼ ਨੂੰ ਰੋਕਿਆ ਅਤੇ ਸਮੁੰਦਰੀ ਡਾਕੂਆਂ ਨੂੰ ਚਾਲਕ ਦਲ ਅਤੇ ਬੇੜੇ ਨੂੰ ਸੁਰੱਖਿਅਤ ਢੰਗ ਨਾਲ ਛੱਡਣ ਲਈ ਮਜਬੂਰ ਕਰਨ ਲਈ ਸਥਾਪਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ) ਦੇ ਅਨੁਸਾਰ ਕੰਮ ਕੀਤਾ।


Tanu

Content Editor

Related News