ਭਾਰਤੀ ਜਲ ਸੈਨਾ ਦੀ ਐਂਟੀ-ਸ਼ਿਪ ਮਿਜ਼ਾਈਲ ਨੇ ਦਿਖਾਇਆ ਦਮ, ਇਕ ਨਿਸ਼ਾਨੇ ''ਚ ਸਮੁੰਦਰ ''ਚ ਡੁਬੋਇਆ ਜਹਾਜ਼
Friday, Oct 23, 2020 - 12:04 PM (IST)
ਨੈਸ਼ਨਲ ਡੈਸਕ- ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਅਰਬ ਸਾਗਰ 'ਚ ਇਕ ਅਭਿਆਸ ਦੌਰਾਨ ਐਂਟੀ-ਸ਼ਿਪ ਮਿਜ਼ਾਈਲ ਲਾਂਚ ਕੀਤੀ। ਲਾਂਚਿੰਗ ਸਮੇਂ ਐਂਟੀ-ਸ਼ਿਪ ਮਿਜ਼ਾਈਲ ਨੇ ਇਕ ਪੁਰਾਣੇ ਗੋਦਾਵਰੀ ਕਲਾਸ ਦੇ ਡੀ-ਕਮੀਸ਼ੰਡ ਜਹਾਜ਼ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਸਮੁੰਦਰ 'ਚ ਡੁੱਬੋ ਦਿੱਤਾ। ਭਾਰਤੀ ਜਲ ਸੈਨਾ ਨੇ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ। ਐਂਟੀ-ਸ਼ਿਪ ਮਿਜ਼ਾਈਲ ਦਾ ਨਿਸ਼ਾਨਾ ਇੰਨਾ ਸਹੀ ਸੀ ਕਿ ਟਾਰਗੇਟ ਸ਼ਿਪ ਸਮੁੰਦਰ 'ਚ ਡੁੱਬ ਗਈ। ਜਲ ਸੈਨਾ ਨੇ ਦੱਸਿਆ ਕਿ 'ਮਿਜ਼ਾਈਲ ਨੇ ਖਤਰਨਾਕ ਨਿਸ਼ਾਨੇ ਨਾਲ ਆਪਣੇ ਮੈਕਿਸਮ ਰੇਂਜ 'ਚ ਟਾਰਗੇਟ ਨੂੰ ਨਿਸ਼ਾਨਾ ਬਣਾਇਆ। ਆਈ.ਐੱਨ.ਐੱਸ. ਪ੍ਰਬਲ 'ਤੇ 16 ਰੂਸ ਵਲੋਂ ਬਣੇ ਕੇ.ਐੱਚ-35 'Uran' ਐਂਟੀ ਸ਼ਿਪ ਮਿਜ਼ਾਈਲ ਤਾਇਨਾਤ ਹਨ। ਇਸ ਦੀ ਅਨੁਮਾਨਤ ਸਮਰੱਥਾ 130 ਕਿਲੋਮੀਟਰ ਤੱਕ ਦੀ ਹੈ।
#AShM launched by #IndianNavy Missile Corvette #INSPrabal, homes on with deadly accuracy at max range, sinking target ship. #StrikeFirst #StrikeHard #StrikeSure #हरकामदेशकेनाम pic.twitter.com/1vkwzdQxQV
— SpokespersonNavy (@indiannavy) October 23, 2020
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਰੱਖਿਆ ਫੋਰਸ ਨੇ ਕਈ ਮਿਜ਼ਾਈਲਾਂ ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਕ ਦਿਨ ਪਹਿਲਾਂ ਵੀਰਵਾਰ ਨੂੰ ਰਾਜਸਥਾਨ ਦੇ ਪੋਖਰਨ 'ਚ ਤੀਜੀ ਪੀੜ੍ਹੀ ਦੀ ਟੈਂਕ ਰੋਧੀ ਗਾਈਡੈੱਡ ਮਿਜ਼ਾਈਲ 'ਨਾਗ' ਦਾ ਅੰਤਿਮ ਸਫ਼ਲ ਪ੍ਰੀਖਣ ਕੀਤਾ ਗਿਆ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਹ ਮਿਜ਼ਾਈਲ ਵਿਕਸਿਤ ਕੀਤੀ ਹੈ, ਜੋ ਦਿਨ ਅਤੇ ਰਾਤ ਦੋਹਾਂ ਸਮੇਂ ਦੁਸ਼ਮਣ ਟੈਂਕਾਂ ਨਾਲ ਭਿੜਨ ਅਤੇ ਨਿਸ਼ਾਨਾ ਸਾਧਣ 'ਚ ਸਮਰੱਥ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ: ਦੇਵੀ ਮਾਂ ਨੂੰ ਖ਼ੁਸ਼ ਕਰਨ ਲਈ ਮਾਂ ਨੇ ਚੁਣਿਆ ਆਪਣਾ ਪੁੱਤਰ, ਕੁਹਾੜੀ ਮਾਰ ਦਿੱਤੀ ਬਲੀ