Indian Navy ਨੂੰ ਮਿਲੇਗਾ ''ਬਰਾਕ'' ਦਾ ਨਵਾਂ ਸੁਰੱਖਿਆ ਕਵਚ ! 1,976 ਕਰੋੜ ਦਾ ਹੋਇਆ ਇਕਰਾਰਨਾਮਾ
Thursday, Nov 19, 2026 - 05:17 PM (IST)
ਨਵੀਂ ਦਿੱਲੀ- ਸਮੁੰਦਰੀ ਫੌਜ ਨੂੰ ‘ਬਰਾਕ’ ਦਾ ਨਵਾਂ ਸੁਰੱਖਿਆ ਕਵਚ ਮਿਲੇਗਾ। ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਭਾਰਤੀ ਸਮੁੰਦਰੀ ਫੌਜ ਲਈ ਬਰਾਕ ਵਿਸ਼ੇਸ਼ ਰੱਖਿਆ ਮਿਜ਼ਾਈਲ ਪ੍ਰਣਾਲੀ ਦੇ ਅਪਗ੍ਰੇਡੇਸ਼ਨ ਅਤੇ ਪੁਰਾਣੇ ਹੋ ਚੁੱਕੇ ਪੁਰਜ਼ਿਆਂ ਦੇ ਪ੍ਰਬੰਧਨ ਲਈ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ਨਾਲ ਕਰੀਬ 1,976 ਕਰੋੜ ਰੁਪਏ ਦਾ ਇਕ ਇਕਰਾਰਨਾਮਾ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪ੍ਰਣਾਲੀ ਦੇ ਅਪਗ੍ਰੇਡੇਸ਼ਨ ਨਾਲ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ਾਂ ਵਿਚ ਬਿਹਤਰ ਵਿਸ਼ੇਸ਼ਤਾਵਾਂ ਦੇ ਨਾਲ ‘ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਹਵਾਈ ਰੱਖਿਆ ਸਮਰੱਥਾ’ ਯਕੀਨੀ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਕਰਾਰਨਾਮੇ ਦੇ ਹਿੱਸੇ ਵਜੋਂ, ਪ੍ਰਣਾਲੀ ਦੇ ਹਾਰਡਵੇਅਰ ਅਤੇ ਸਾਫ਼ਟਵੇਅਰ ਦਾ ‘ਵਿਆਪਕ ਅਪਗ੍ਰੇਡੇਸ਼ਨ’ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹੋਰ ਪੂੰਜੀਗਤ ਖ਼ਰੀਦ ਪ੍ਰਕਿਰਿਆ ਤਹਿਤ ਦੋਵਾਂ ਧਿਰਾਂ ਵਿਚਾਲੇ 1,976 ਕਰੋੜ ਰੁਪਏ ਦੇ ਇਕਰਾਰਨਾਮਾ ਦਸਤਾਵੇਜ਼ ’ਤੇ 18 ਨਵੰਬਰ ਨੂੰ ਨਵੀਂ ਦਿੱਲੀ ਵਿਚ ਹਸਤਾਖ਼ਰ ਕੀਤੇ ਗਏ ਅਤੇ ਇਸ ਮੌਕੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਮੌਜੂਦ ਸਨ।
