ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਤੋਂ ਪਾਰ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਜਾਣਕਾਰੀ

Thursday, Nov 19, 2026 - 05:23 PM (IST)

ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਤੋਂ ਪਾਰ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਜਾਣਕਾਰੀ

ਇੰਟਰਨੈਸ਼ਨਲ ਡੈਸਕ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦਾ ਰੱਖਿਆ ਖੇਤਰ ਆਤਮਨਿਰਭਰਤਾ ਤੋਂ ਅੱਗੇ ਵਧ ਕੇ ਵਿਸ਼ਵ ਬਾਜ਼ਾਰ ਵਿਚ ਆਪਣੀ ਮਜ਼ਬੂਤ ਪਛਾਣ ਬਣਾ ਰਿਹਾ ਹੈ। ਟੋਕੀਓ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ, ਜੋ ਇਕ ਦਹਾਕਾ ਪਹਿਲਾਂ ਮਹਿਜ਼ 48 ਹਜ਼ਾਰ ਕਰੋੜ ਰੁਪਏ ਸੀ। 

ਇਸੇ ਤਰ੍ਹਾਂ ਰੱਖਿਆ ਨਿਰਯਾਤ ਵੀ 600 ਕਰੋੜ ਰੁਪਏ ਤੋਂ ਵਧ ਕੇ 38 ਹਜ਼ਾਰ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਵਦੇਸ਼ੀ ਨਿਰਮਾਣ ਅਤੇ ਤਿੰਨਾਂ ਸੈਨਾਵਾਂ ਦੀਆਂ ਵਧਦੀਆਂ ਸਮਰੱਥਾਵਾਂ ਦੇਸ਼ ਦੀ ਫੌਜੀ ਤਾਕਤ ਨੂੰ ਨਵੀਆਂ ਉਚਾਈਆਂ ’ਤੇ ਲੈ ਜਾ ਰਹੀਆਂ ਹਨ।

ਸਿੰਘ ਨੇ ਕਿਹਾ ਕਿ ਗਲੋਬਲ ਚੁਣੌਤੀਆਂ ਅਤੇ ਪੱਛਮੀ ਏਸ਼ੀਆ ਦੇ ਸੰਕਟ ਦੇ ਬਾਵਜੂਦ ਭਾਰਤ ਕਰੀਬ 7.8 ਫੀਸਦੀ ਦੀ ਵਿਕਾਸ ਦਰ ਨਾਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਚੌਥੀ ਭਾਰਤ-ਜਾਪਾਨ ‘ਟੂ ਪਲੱਸ ਟੂ’ ਵਾਰਤਾ ਲਈ ਦੋ ਦਿਨਾਂ ਜਾਪਾਨ ਦੌਰੇ ’ਤੇ ਹਨ, ਜਿਥੇ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਤਕਨਾਲੋਜੀ, ਸਮੁੰਦਰੀ ਸੁਰੱਖਿਆ ਅਤੇ ਰਣਨੀਤਕ ਸਹਿਯੋਗ ’ਤੇ ਚਰਚਾ ਹੋ ਰਹੀ ਹੈ।


author

Harpreet SIngh

Content Editor

Related News