ਮਾਰਿਆ ਗਿਆ ਬਿੱਲੂ ਇੰਦੌਰੀਆ ਗੈਂਗ ਦਾ ਸਰਗਰਮ ਮੈਂਬਰ ਤੇ ਸੁਪਾਰੀ ਕਿਲਰ ਵਾਹਿਦ ਅੰਸਾਰੀ ! ਪੁਲਸ ਨੇ ਕੀਤਾ ਢੇਰ

Thursday, Nov 19, 2026 - 03:29 PM (IST)

ਮਾਰਿਆ ਗਿਆ ਬਿੱਲੂ ਇੰਦੌਰੀਆ ਗੈਂਗ ਦਾ ਸਰਗਰਮ ਮੈਂਬਰ ਤੇ ਸੁਪਾਰੀ ਕਿਲਰ ਵਾਹਿਦ ਅੰਸਾਰੀ ! ਪੁਲਸ ਨੇ ਕੀਤਾ ਢੇਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ 'ਚ ਮੰਗਲਵਾਰ ਦੇਰ ਰਾਤ ਪੁਲਸ ਮੁਕਾਬਲੇ 'ਚ ਸੁਪਾਰੀ ਕਿਲਰ ਵਾਹਿਦ ਅੰਸਾਰੀ (35) ਮਾਰਿਆ ਗਿਆ। ਪੁਲਸ ਮੁਤਾਬਕ, ਵਾਹਿਦ ਪੂਰਬੀ ਉੱਤਰ ਪ੍ਰਦੇਸ਼ ਵਿਚ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਵੱਡੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ ਅਤੇ ਬਿੱਲੂ ਇੰਦੌਰੀਆ ਗੈਂਗ ਦਾ ਸਰਗਰਮ ਮੈਂਬਰ ਸੀ। ਉਸ ਵਿਰੁੱਧ ਕਤਲ ਸਮੇਤ 35 ਅਪਰਾਧਿਕ ਮੁਕੱਦਮੇ ਦਰਜ ਸਨ। ਉਹ ਸੁਪਾਰੀ ਲੈ ਕੇ ਕਤਲ ਕਰਨ ਦੇ ਕਈ ਮਾਮਲਿਆਂ ਵਿਚ ਵੀ ਸ਼ਾਮਲ ਸੀ।

ਪੁਲਸ ਸੁਪਰਡੈਂਟ ਪ੍ਰਾਚੀ ਸਿੰਘ ਅਨੁਸਾਰ, ਵਾਹਿਦ ਦੇ ਸ਼ਹਿਰ ਵਿਚ ਲੁਕੇ ਹੋਣ ਅਤੇ ਦੇਰ ਰਾਤ ਉੱਥੋਂ ਨਿਕਲਣ ਦੀ ਸੂਚਨਾ ’ਤੇ ਪੁਲਸ ਨੇ ਚੈਕਿੰਗ ਮੁਹਿੰਮ ਚਲਾਈ ਸੀ। ਮੰਗਲਵਾਰ ਰਾਤ ਕਰੀਬ 12 ਵਜੇ ਅਕਬਰਪੁਰ ਕੋਤਵਾਲੀ ਖੇਤਰ ਦੇ ਸ਼ਿਵਬਾਬਾ ਬੈਰੀਅਰ ’ਤੇ ਪੁਲਸ ਨੇ ਬਾਈਕ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਜਵਾਬੀ ਕਾਰਵਾਈ ਵਿਚ ਵਾਹਿਦ ਦੀ ਛਾਤੀ ਅਤੇ ਲੱਤ ਵਿਚ 4 ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗਾਜ਼ੀਪੁਰ ਦੇ ਬਹਰੀਆਬਾਦ ਵਾਸੀ ਵਾਹਿਦ ਗੋਰਖਪੁਰ ਦੇ ਕੈਂਟ ਥਾਣੇ ਵਿਚ ਵੀ ਲੋੜੀਂਦਾ ਸੀ। ਮੁਕਾਬਲੇ ਦੌਰਾਨ ਪੁਲਸ ਸੁਪਰਡੈਂਟ ਪ੍ਰਾਚੀ ਸਿੰਘ ਵਾਲ-ਵਾਲ ਬਚੀ।


author

Harpreet SIngh

Content Editor

Related News